Home - Ropar News - ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ Leave a Comment / By Dishant Mehta / June 5, 2025 Outstanding Students of Barsalpur School Recognised by Sri Guru Ravidas Mission Sewa Society ਸ੍ਰੀ ਚਮਕੌਰ ਸਾਹਿਬ, 3 ਜੂਨ : ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਰਸਾਲਪੁਰ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੁਸਾਇਟੀ ਦੇ ਮੈਂਬਰ ਸਹਿਬਾਨ ਵੱਲੋਂ ਵਿਦਿਆਰਥੀਆਂ ਨੂੰ ਇਨਾਮ, ਪ੍ਰਮਾਣ ਪੱਤਰ ਅਤੇ ਮਿਠਾਈ ਵੰਡ ਕੇ ਉਨ੍ਹਾਂ ਦੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸਾਰਾਹਨਾ ਕੀਤੀ ਗਈ। ਸਾਇੰਸ ਮਾਸਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਰਿਟਾ: ਲੈਕਚਰਾਰ ਲਛਮਣ ਸਿੰਘ, ਕੈਪਟਨ ਹਰਪਾਲ ਸਿੰਘ, ਡੀ ਐੱਸ ਮਹਿਤਾ, ਅਤੇ ਸ੍ਰੀ ਅਜੈਬ ਸਿੰਘ (ਬੁੱਕ ਸ਼ਾਪ ਵਾਲੇ) ਵਿਦਿਆਰਥੀਆਂ ਨੂੰ ਮਾਣ-ਸਨਮਾਨ ਦੇਣ ਲਈ ਖਾਸ ਤੌਰ ‘ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਨੂੰ ਹੋਰ ਵੀ ਮਿਹਨਤ ਕਰਨ ਅਤੇ ਅਗਲੇ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ। ਅੱਠਵੀਂ ਕਲਾਸ ਦੇ ਬੋਰਡ ਇਮਤਿਹਾਨਾਂ ‘ਚੋਂ ਗੁਰਲੀਨ ਕੌਰ, ਕਿਰਨ ਕੌਰ ਅਤੇ ਖੁਸ਼ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਵਿੱਚੋਂ ਖੁਸ਼ਪ੍ਰੀਤ ਕੌਰ, ਮਨਪ੍ਰੀਤ ਕੌਰ ਅਤੇ ਅਸ਼ੀਸ ਕੌਰ ਨੇ ਆਪਣੀ ਕਾਬਲੀਅਤ ਸਾਬਿਤ ਕੀਤੀ। ਇਨ੍ਹਾਂ ਤੋਂ ਇਲਾਵਾ, ਛੇਵੀਂ, ਸੱਤਵੀਂ ਅਤੇ ਨੌਵੀਂ ਕਲਾਸ ਦੇ ਗੁਰਅੰਮ੍ਰਿਤ ਸਿੰਘ, ਗੁਰਲੀਨ ਕੌਰ, ਗੁਰਸਿਮਰਨ ਕੌਰ, ਪ੍ਰਭਜੋਤ ਸਿੰਘ, ਜਸਨਜੋਤ ਸਿੰਘ, ਮਹਿਕਜੋਤ ਕੌਰ ਅਤੇ ਸਿਮਰਨ ਕੌਰ ਆਦਿ ਵਿਦਿਆਰਥੀਆਂ ਨੇ ਵੀ ਕ੍ਰਮਵਾਰ ਅੱਵਲ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸੋਸਾਇਟੀ ਦੇ ਪ੍ਰਧਾਨ ਰਿਟਾ: ਲੈਕ: ਲਛਮਣ ਸਿੰਘ ਨੇ ਵਿਦਿਆਰਥੀਆਂ ਨੂੰ ਸਿੱਖਿਆ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ, ਅਧਿਆਪਕਾਂ ਦੀ ਕਦਰ ਕਰਨ ਅਤੇ ਮਨ ਲਗਾ ਕੇ ਪੜ੍ਹਾਈ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਜੀਵਨ ਦਾ ਅਹੰਕਾਰ ਨਹੀਂ, ਸਗੋਂ ਸਫਲਤਾ ਦੀ ਚਾਬੀ ਹੈ। ਸਕੂਲ ਇੰਚਾਰਜ ਸਰਬਜੀਤ ਸਿੰਘ ਨੇ ਸਮਾਰੋਹ ਦੇ ਆਯੋਜਕ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਹੋਰ ਉੱਚਾਈਆਂ ਛੂਹਣ ਨੂੰ ਕਿਹਾ। ਇਸ ਮੌਕੇ ਮਨਦੀਪ ਸਿੰਘ, ਸਰਬਜੀਤ ਕੌਰ, ਰਾਜੀਵ ਹੰਸ, ਨੇਹਾ ਮੈਡਮ ਸਮੇਤ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਸਮਾਰੋਹ ਦੌਰਾਨ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਸਾਰਿਆਂ ਨੇ ਇਸ ਯਤਨ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। Related Related Posts International Yoga Day: ਸਿਹਤ ਅਤੇ ਸਮਾਜ ਦੀ ਸੰਭਾਲ ਦਾ ਸੁਨੇਹਾ Leave a Comment / Poems & Article, Ropar News / By Dishant Mehta Intonational Yoga Day ਮੌਕੇ DEO ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੰਦੇਸ਼ Leave a Comment / Ropar News / By Dishant Mehta 26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ Leave a Comment / Ropar News / By Dishant Mehta Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta 21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta Cyber grooming ਕਿੰਨੀ ਖਤਰਨਾਕ ਹੈ….? Leave a Comment / Poems & Article, Ropar News / By Dishant Mehta ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta 29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta
International Yoga Day: ਸਿਹਤ ਅਤੇ ਸਮਾਜ ਦੀ ਸੰਭਾਲ ਦਾ ਸੁਨੇਹਾ Leave a Comment / Poems & Article, Ropar News / By Dishant Mehta
Intonational Yoga Day ਮੌਕੇ DEO ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੰਦੇਸ਼ Leave a Comment / Ropar News / By Dishant Mehta
26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ Leave a Comment / Ropar News / By Dishant Mehta
Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta
21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta
Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta
ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta
ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta
Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta
29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta
World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta
ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta
ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta
S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta