Home - Ropar News - ਅਧਿਆਪਕਾ ਕਵਿਤਾ ਵਰਮਾ ਦੁਆਰਾ ਲਿਖੀ ਗਈ ਪ੍ਰੇਰਨਾਦਇਕ ਪੁਸਤਕ ‘ਸੁਪਨੇ ਹਕੀਕਤ ਬਣਦੇ ਨੇ’ ਨੂੰ ਕੀਤਾ ਗਿਆ ਲੋਕ ਅਰਪਣਅਧਿਆਪਕਾ ਕਵਿਤਾ ਵਰਮਾ ਦੁਆਰਾ ਲਿਖੀ ਗਈ ਪ੍ਰੇਰਨਾਦਇਕ ਪੁਸਤਕ ‘ਸੁਪਨੇ ਹਕੀਕਤ ਬਣਦੇ ਨੇ’ ਨੂੰ ਕੀਤਾ ਗਿਆ ਲੋਕ ਅਰਪਣ Leave a Comment / By Dishant Mehta / September 22, 2025 Teacher Kavita Verma Releases Inspirational Book ‘Supne Hakeekat Bande Ne’ਰੂਪਨਗਰ, 22 ਸਤੰਬਰ: ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਅੱਜ ਮੈਡਮ ਕਵਿਤਾ ਵਰਮਾ ਦੁਆਰਾ ਲਿਖੀ ਗਈ ਇੱਕ ਪ੍ਰੇਰਨਾਦਇਕ ਪੁਸਤਕ ‘ਸੁਪਨੇ ਹਕੀਕਤ ਬਣਦੇ ਨੇ’ ਨੂੰ ਲੋਕ ਅਰਪਣ ਕਰਨ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ਼੍ਰੀ ਰਾਜ ਕੁਮਾਰ ਖੋਸਲਾ ਨੇ ਸ਼ਿਰਕਤ ਕੀਤੀ ਅਤੇ ਪੁਸਤਕ ਨੂੰ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼੍ਰੀਮਤੀ ਕਵਿਤਾ ਵਰਮਾ ਜਿਹੜੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਰੋਪੜ ਵਿਖੇ ਬਤੌਰ ਸਾਇੰਸ ਅਧਿਆਪਕਾ ਸੇਵਾ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਵੱਖ-ਵੱਖ ਉਪਰਾਲੇ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਇੱਕ ਮਿਸਾਲ ਇਹ ਹੈ ਕਿ ਅੱਜ ਜਿਹੜੀ ਪੁਸਤਕ ਲੋਕ ਅਰਪਣ ਕੀਤੀ ਗਈ ਹੈ, ਉਹ ਵੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਅਤੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਹੀ ਲਿਖੀ ਗਈ ਹੈ ਅਤੇ ਆਸ ਹੈ ਕਿ ਇਹ ਪੁਸਤਕ ਵਿਦਿਆਰਥੀਆਂ ਅਤੇ ਆਮ ਪਾਠਕਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਇਸ ਮੌਕੇ ਪੁਸਤਕ ਉੱਪਰ ਪਰਚਾ ਪੜ੍ਹਦਿਆਂ ਕਿਤਾਬ ਦੇ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਉਨ੍ਹਾਂ ਨੇ ਇਸ ਕਿਤਾਬ ਨੂੰ ਹੋਰ ਚੰਗੇਰੀ ਬਣਾਉਣ ਲਈ ਸੁਝਾਅ ਪੇਸ਼ ਕੀਤੇ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਕਰਨ ਮਹਿਤਾ ਨੇ ਇਸ ਪੁਸਤਕ ਲੜੀ ਨਾਲ ਸਬੰਧੀ ਹੋਰ ਪੁਸਤਕਾਂ ਦਾ ਵੇਰਵਾ ਦਿੰਦਿਆਂ ਇਸ ਦੀ ਵਿਲੱਖਣਤਾ ਦੱਸੀ।ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਪੁਸਤਕ ਦੀ ਲੇਖਿਕਾ ਨੂੰ ਅਸ਼ੀਰਵਾਦ ਦਿੱਤਾ। ਡਾ. ਦੇਵਿੰਦਰ ਸੈਫ਼ੀ ਨੇ ਪੁਸਤਕ ਉੱਪਰ ਚਰਚਾ ਕਰਦਿਆਂ ਵਿਦਿਆਰਥੀਆਂ ਦੀ ਊਰਜਾ ਨੂੰ ਉਚਿੱਤ ਦਿਸ਼ਾ ਪ੍ਰਦਾਨ ਕਰਨ ਵਾਲੀ ਪੁਸਤਕ ਕਰਾਰ ਦਿੱਤਾ ਅਤੇ ਨਾਲ ਹੀ ਕੁਝ ਅਣਮੁੱਲੇ ਸੁਝਾਅ ਵੀ ਪੇਸ਼ ਕੀਤੇ। ਬਲਵਿੰਦਰ ਸਿੰਘ ਭੱਟੀ ਨੇ ਪੁਸਤਕ ਨੂੰ ਸਮੇਂ ਦੀ ਲੋੜ੍ਹ ਕਰਾਰ ਦਿੱਤਾ। ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਭਾਸ਼ਾ ਵਿਭਾਗ ਪਟਿਆਲਾ ਨੇ ਪੁਸਤਕ ਦੀ ਸਾਹਿਤਕ ਦ੍ਰਿਸ਼ਟੀ ਤੋਂ ਪੜਚੋਲ ਕੀਤੀ।ਇਸ ਪੁਸਤਕ ਸਬੰਧੀ ਚੱਲੇ ਲੰਬੇ ਸੰਵਾਦ ਵਿੱਚ ਵਾਈਸ ਚੇਅਰਮੈਨ ਡੀ. ਏ.ਵੀ. ਪਬਲਿਕ ਸਕੂਲ ਰੂਪਨਗਰ ਸ਼੍ਰੀ ਯੋਗੇਸ਼ ਮੋਹਨ ਪੰਕਜ, ਸ਼੍ਰੀ ਆਨੰਦਪੁਰ ਸਾਹਿਬ ਤੋਂ ਰਣਜੀਤ ਸਿੰਘ, ਪ੍ਰਿੰਸੀਪਲ ਨਿਸ਼ਾ ਸਮਨੋਤਰਾ, ਧਰਮਿੰਦਰ ਸਿੰਘ ਭੰਗੂ, ਜਗਤਾਰ ਸਿੰਘ ਖਮਾਣੋਂ, ਗੁਰਿੰਦਰ ਸਿੰਘ ਕਲਸੀ ਆਦਿ ਨੇ ਅਣਮੁੱਲੇ ਵਿੱਚ ਪੇਸ਼ ਕੀਤੇ।ਇਸ ਮੌਕੇ ਪ੍ਰਿੰਸੀਪਲ ਜਸਵਿੰਦਰ ਕੌਰ, ਭਾਸ਼ਾ ਵਿਭਾਗ ਰੂਪਨਗਰ ਤੋਂ ਕੁਲਵੰਤ ਸਿੰਘ, ਯਤਿੰਦਰ ਕੌਰ ਮਾਹਲ, ਪ੍ਰਗਤੀਸ਼ੀਲ ਲੇਖਕ ਸੰਘ ਰੂਪਨਗਰ, ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਰਾਣੀ, ਸਾਬਕਾ ਪ੍ਰਿੰਸੀਪਲ ਜਸਵਿੰਦਰ ਸਿੰਘ ਚੰਡੀਗੜ੍ਹ ਹਾਜ਼ਰ ਸਨ।ਇਸ ਮੌਕੇ ਲੇਖਿਕਾ ਕਵਿਤਾ ਵਰਮਾ ਨੇ ਇਸ ਪੁਸਤਕ ਦੇ ਉਦੇਸ਼ਾਂ ਬਾਰੇ ਵਿਸਥਾਰ ਸਹਿਤ ਦੱਸਿਆ। ਸ਼੍ਰੀ ਅਵਤਾਰ ਕ੍ਰਿਸ਼ਨ ਨੇ ਸਮੂਹ ਹਾਜ਼ਰੀਨ ਦਾ ਉਚੇਚਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼੍ਰੀ ਤੇਜਿੰਦਰ ਸਿੰਘ ਬਾਜ ਦੁਆਰਾ ਬਾਖ਼ੂਬੀ ਕੀਤਾ ਗਿਆ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਬਲਾਕ ਮੋਰਿੰਡਾ ਮੁਕਾਬਲੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਮੋਰਿੰਡਾ ਦਾ ਲੁਠੇੜੀ ਸਕੂਲ ਵਿਖੇ ਸ਼ੁਭ ਆਰੰਭ Leave a Comment / Ropar News, Sports / By Dishant Mehta ਸੜਕ ਹਾਦਸਿਆਂ ‘ਚ ਜ਼ਖ਼ਮੀਆਂ ਦੀ ਮਦਦ ਕਰਨ ਵਾਲੇ ਨੇਕ ਇਨਸਾਨਾਂ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ – ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦਾ ਸ਼ੁਭ ਆਰੰਭ Leave a Comment / Ropar News / By Dishant Mehta ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta ‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਬਲਾਕ ਮੋਰਿੰਡਾ ਮੁਕਾਬਲੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਮੋਰਿੰਡਾ ਦਾ ਲੁਠੇੜੀ ਸਕੂਲ ਵਿਖੇ ਸ਼ੁਭ ਆਰੰਭ Leave a Comment / Ropar News, Sports / By Dishant Mehta
ਸੜਕ ਹਾਦਸਿਆਂ ‘ਚ ਜ਼ਖ਼ਮੀਆਂ ਦੀ ਮਦਦ ਕਰਨ ਵਾਲੇ ਨੇਕ ਇਨਸਾਨਾਂ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ – ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta
ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta
Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta
ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta
ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta
ਅਧਿਆਪਕ ਦਿਵਸ: ਇੱਕ ਅਧਿਆਪਕ ਦੀ ਕਹਾਣੀ, ਜਿਸਦਾ ਆਖ਼ਰੀ ਪੰਨਾ ਕਦੇ ਨਹੀਂ ਆਉਂਦਾ….. Leave a Comment / Poems & Article, Ropar News / By Dishant Mehta
Six Teachers from Rupnagar District Selected for State Teacher Award 2026 Leave a Comment / Download, Ropar News / By Dishant Mehta
‘ਖੇਡਾਂ ਵਤਨ ਪੰਜਾਬ ਦੀਆਂ – 2026’ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ Leave a Comment / News, Ropar News / By Dishant Mehta
Punjab Education Department Announces State Teacher Awards 2026 Ahead of Teachers’ Day Leave a Comment / News, Ropar News / By Dishant Mehta