Intense contests mark day two of Khedan Watan Punjab 2026 Season 4
ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ ਚਾਰ ਦੇ ਦੂਜੇ ਦਿਨ ਅੱਜ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖੇਡ ਸਟੇਡੀਅਮ ਸ੍ਰੀ ਚਮਕੌਰ ਸਾਹਿਬ ਵਿੱਚ ਗਹਿਗਚ ਮੁਕਾਬਲੇ ਹੋਏ। ਉਪ ਮੰਡਲ ਮੈਜਿਸਟਰੇਟ ਸ. ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਜ਼ਿਲਾ ਖੇਡ ਅਫਸਰ ਜਗਜੀਵਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਕੋਚ ਸ਼ੀਲ ਭਗਤ, ਮੈਡਮ ਵੰਦਨਾ ਬਾਹਰੀ ਦੀ ਦੇਖ ਰੇਖ ਹੇਠ ਮੁਕਾਬਲੇ ਕਰਵਾਏ ਗਏ। ਇਸ ਸੰਬੰਧੀ ਮੀਡੀਆ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਨੇ ਜਾਣਕਾਰੀ ਦੱਸਿਆ ਕਿ ਵਾਲੀਬਾਲ ਮੁਕਾਬਲੇ 14 ਸਾਲਾ ਕੁੜੀਆਂ ਗਾਰਡਨ ਵੈਲੀ ਬੇਲਾ ਪਹਿਲੇ ਸਥਾਨ ਉੱਤੇ, ਸੰਤ ਬਾਬਾ ਪਿਆਰਾ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ ਦੂਜੇ ਸਥਾਨ ਉੱਤੇ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਤੀਜੇ ਸਥਾਨ ‘ਤੇ ਰਹੇ। ਮੁੰਡਿਆਂ ਦੇ ਮੁਕਾਬਲੇ ਵਿੱਚ ਗਾਰਡਨ ਵੈਲੀ ਬੇਲਾ ਪਹਿਲੇ ਸਥਾਨ ਤੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੂਜੇ ਸਥਾਨ ਤੇ ਅਤੇ ਪਿਪਸ ਤੀਜੇ ਸਥਾਨ ਤੇ ਰਹੇ।
17 ਸਾਲਾ ਮੁੰਡਿਆਂ ਦੇ ਮੁਕਾਬਲੇ ਵਿੱਚ ਗਾਰਡਨ ਵੈਲੀ ਬੇਲਾ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਬਜੀਦਪੁਰ ਤੀਜਾ ਸਥਾਨ, ਮੁੰਡਿਆਂ ਦੇ ਮੁਕਾਬਲੇ ਵਿੱਚ ਪਿਪਸ ਪਹਿਲਾ ਸਥਾਨ, ਭੱਕੂਮਾਜਰਾ ਦੂਜਾ ਸਥਾਨ ਗੁਰੂ ਗੋਬਿੰਦ ਸਿੰਘ ਸਕੂਲ ਤੀਜੇ ਸਥਾਨ ਤੇ ਰਹੇ। 21 ਸਾਲਾ ਵਰਗ ਮੁੰਡਿਆਂ ਦੇ ਮੁਕਾਬਲੇ ਪਹਿਲਾ ਸਥਾਨ ਕਲੱਬ ਮਾਣੇ ਮਾਜਰਾ, ਦੂਜਾ ਸਥਾਨ ਸ਼ਹੀਦ ਭਗਤ ਸਿੰਘ ਕਲੱਬ ਕੋਟਲੀ, ਵਾਲੀਬਾਲ ਕਲੱਬ ਸ੍ਰੀ ਚਮਕੌਰ ਸਾਹਿਬ ਤੀਜੇ ਸਥਾਨ ਤੇ ਰਹੇ। ਕੁੜੀਆਂ ਦੇ ਮੁਕਾਬਲੇ ਵਿੱਚ ਪਿਪਸ ਪਹਿਲੇ ਸਥਾਨ ਉਤੇ, ਗਾਰਡਨ ਵੈਲੀ ਦੂਜਾ ਸਥਾਨ, ਭੱਕੂਮਾਜਰਾ ਸਕੂਲ ਤੀਜੇ ਸਥਾਨ ਤੇ ਰਹੇ। ਕਬੱਡੀ ਸਰਕਲ 17 ਸਾਲਾ ਮੁੰਡੇ ਖ਼ਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਜੇਤੂ ਰਹੇ ।
ਮੁਕਾਬਲੇ ਦੌਰਾਨ ਬੀ ਡੀ ਪੀ ਓ ਸ ਅਜੈਬ ਸਿੰਘ , ਦਵਿੰਦਰ ਸਿੰਘ ਮਕੜੌਨਾ ਕਲਾਂ , ਇੰਦਰਜੀਤ ਸਿੰਘ ਹਾਫ਼ਿਜ਼ਾਬਾਦ , ਗੁਰਵਿੰਦਰ ਸਿੰਘ ਬਰਸਾਲਪੁਰ , ਦਲਜੀਤ ਕੌਰ ਚਮਕੌਰ ਸਾਹਿਬ , ਨਵਲ ਪ੍ਰੀਤ ਕੌਰ ਭੱਕੂਮਾਜਰਾ , ਸਰਬਜੀਤ ਸਿੰਘ ਦੁੱਮਣਾ, ਹਰਿੰਦਰ ਕੌਰ ਤੁੰਗ , ਗੁਰਿੰਦਰ ਸਿੰਘ ਹਾਫਿਜ਼ਾਬਾਦ ,ਪੁਨੀਤ ਸਿੰਘ ਲਾਲੀ ਮਕੜੌਨਾ ਕਲਾਂ , ਹਰਪ੍ਰੀਤ ਸਿੰਘ ਭੱਕੂਮਾਜਰਾ , ਨਿਰਮਲ ਸਿੰਘ ਮਨੈਲੀ , ਗੁਰਿੰਦਰ ਸਿੰਘ ਮਹਿਤੋਤ, ਜੁਝਾਰ ਸਿੰਘ ਗਰਚਾ ਜ਼ਿਲ੍ਹਾ ਪ੍ਰਧਾਨ , ਜਰਨੈਲ ਸਿੰਘ ਭੂਰੜੇ , ਕੇਸਰ ਸਿੰਘ , ਓਮਵੀਰ ਸਿੰਘ ਅਤੇ ਜਸਵਿੰਦਰ ਸਿੰਘ ਭੁੱਲਰ ਨੇ ਮੁਕਾਬਲੇ ਸਫ਼ਲ ਬਣਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ । ਕੱਲ੍ਹ ਇਨ੍ਹਾਂ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ ।

















