ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਭਾਰਤੀ ਹਵਾਈ ਫੌਜ ਵੱਲੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕਰਵਾਇਆ

Indian Air Force organized an impressive and inspiring seminar at Government Senior Secondary School, Jhallian Kalan

Indian Air Force organized an impressive and inspiring seminar at Government Senior Secondary School, Jhallian Kalan

ਰੂਪਨਗਰ, 17 ਅਪ੍ਰੈਲ 2026: ਭਾਰਤੀ ਹਵਾਈ ਫੌਜ ਦੀ ਅਗਨੀਵੀਰਵਾਯੂ ਭਰਤੀ ਯੋਜਨਾ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਦੇਸ਼ ਸੇਵਾ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਇੱਕ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਹ ਮਹੱਤਵਪੂਰਨ ਉਪਰਾਲਾ 1 ਏ.ਐੱਸ.ਸੀ., ਅੰਬਾਲਾ ਦੀ ਰਹਿਨੁਮਾਈ ਹੇਠ ਕੀਤਾ ਗਿਆ, ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂ.ਟੀ.), ਜੰਮੂ-ਕਸ਼ਮੀਰ (ਯੂ.ਟੀ.) ਅਤੇ ਲੱਦਾਖ (ਯੂ.ਟੀ.) ਦੇ ਯੋਗ ਨੌਜਵਾਨਾਂ ਦੀ ਭਰਤੀ ਪ੍ਰਕਿਰਿਆ ਨੂੰ ਸੰਚਾਲਿਤ ਕਰਦਾ ਹੈ। ਸੈਮੀਨਾਰ ਦਾ ਕੇਂਦਰੀ ਉਦੇਸ਼ ਵਿਦਿਆਰਥੀਆਂ ਨੂੰ ਅਗਨੀਵੀਰਵਾਯੂ ਯੋਜਨਾ ਦੇ ਵਿਸਥਾਰਪੂਰਵਕ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।

Indian Air Force organized an impressive and inspiring seminar at Government Senior Secondary School, Jhallian Kalan
Indian Air Force organized an impressive and inspiring seminar at Government Senior Secondary School, Jhallian Kalan

ਇਸ ਮੌਕੇ ‘ਤੇ ਵਿੰਗ ਕਮਾਂਡਰ ਮਿਸਟਰ ਵਿਕਟਰ ਅਤੇ ਉਨ੍ਹਾਂ ਦੀ ਮਾਹਿਰ ਟੀਮ (ਅੰਬਾਲਾ) ਵੱਲੋਂ ਬਹੁਤ ਹੀ ਸੁਚੱਜੇ ਅਤੇ ਪ੍ਰੇਰਕ ਢੰਗ ਨਾਲ ਭਰਤੀ ਪ੍ਰਕਿਰਿਆ, ਯੋਗਤਾ ਮਾਪਦੰਡ, ਚੋਣ ਪ੍ਰਕਿਰਿਆ ਅਤੇ ਭਾਰਤੀ ਹਵਾਈ ਫੌਜ ਵਿੱਚ ਰੌਸ਼ਨ ਭਵਿੱਖ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੇ ਸੰਬੋਧਨ ਨੇ ਹਾਜ਼ਰ ਵਿਦਿਆਰਥੀਆਂ ਵਿੱਚ ਨਵੀਂ ਊਰਜਾ, ਵਿਸ਼ਵਾਸ ਅਤੇ ਦੇਸ਼ ਸੇਵਾ ਦਾ ਜਜ਼ਬਾ ਭਰ ਦਿੱਤਾ। 11ਵੀਂ ਅਤੇ 12ਵੀਂ (ਸਾਇੰਸ ਸਟ੍ਰੀਮ) ਦੇ ਵਿਦਿਆਰਥੀਆਂ ਨੇ ਵੱਡੀ ਸੰਖਿਆ ਵਿੱਚ ਪੂਰੇ ਉਤਸ਼ਾਹ ਨਾਲ ਸੈਮੀਨਾਰ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਪੁੱਛੇ ਗਏ ਪ੍ਰਸ਼ਨਾਂ ਰਾਹੀਂ ਆਪਣੀ ਗਹਿਰੀ ਰੁਚੀ ਅਤੇ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ।
ਇਸ ਸਮਾਗਮ ਵਿੱਚ ਪ੍ਰਿੰਸੀਪਲ ਸ਼੍ਰੀ ਰਾਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਮਰਪਿਤ ਸਟਾਫ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀ ਜਸਵੀਰ ਸਿੰਘ ਅਤੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਤੋਂ ਸ਼੍ਰੀ ਜਸਵੀਰ ਸਿੰਘ ਦੀ ਹਾਜ਼ਰੀ ਨੇ ਸਮਾਗਮ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਹੋਰ ਵਧਾਇਆ।
ਸੈਮੀਨਾਰ ਦਾ ਸਮਾਪਨ ਉਤਸ਼ਾਹ ਅਤੇ ਪ੍ਰੇਰਣਾ ਭਰੇ ਮਾਹੌਲ ਵਿੱਚ ਹੋਇਆ, ਜਿੱਥੇ ਵਿਦਿਆਰਥੀਆਂ ਨੇ ਭਾਰਤੀ ਹਵਾਈ ਫੌਜ ਵਿੱਚ ਅਗਨੀਵੀਰਵਾਯੂ ਵਜੋਂ ਸ਼ਾਮਿਲ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਦ੍ਰਿੜ ਨਿਸ਼ਚਾ ਪ੍ਰਗਟਾਇਆ।

District Ropar News 

Study Material 

 District Ropar News – Facebook

https://timeofpunjab.com/

Leave a Comment

Your email address will not be published. Required fields are marked *

Scroll to Top