Home - Ropar News - ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ਚ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ਚ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆ Leave a Comment / By Dishant Mehta / September 13, 2024 ਰੂਪਨਗਰ, 13 ਸਤੰਬਰ: ਇਤਹਾਸਿਕ ਧਰਤੀ ਜ਼ਿਲ੍ਹਾ ਰੂਪਨਗਰ ਵਿਖੇ 2014 ਬੈਚ ਦੇ ਆਈ.ਏ.ਐਸ. ਡਾ. ਪ੍ਰੀਤੀ ਯਾਦਵ, ਨੇ 4 ਅਪ੍ਰੈਲ 2022 ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਅਹੁਦਾ ਸੰਭਾਲਿਆ ਸੀ। 13 ਸਤੰਬਰ 2024 ਨੂੰ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆ। ਆਪਣੀ ਤਕਰੀਬਨ 2.5 ਸਾਲ ਦੀ ਸੇਵਾਵਾਂ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਨੂੰ ਹਰ ਪਖੋਂ ਮਜ਼ਬੂਤ ਕੀਤਾ ਨਾਲ ਹੀ ਜ਼ਿਲ੍ਹੇ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਉਪਲਬੱਧੀਆਂ ਹਾਸਲ ਕਰਵਾਈਆਂ।ਉਨ੍ਹਾਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਹਰ ਇਕ ਲੋੜਵੰਦ ਦੀ ਜ਼ਮੀਨੀ ਪੱਧਰ ਉਤੇ ਸੁਣਵਾਈ ਕੀਤੀ ਅਤੇ ਉਨ੍ਹਾਂ ਦੀ ਹਰ ਬਣਦੀ ਸੰਭਵ ਮੱਦਦ ਕੀਤੀ। ਉਨ੍ਹਾਂ ਨੂੰ ਮਿਲਣ ਲਈ ਕਦੀ ਕਿਸੇ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।ਉਨ੍ਹਾਂ ਗ਼ਰੀਬ ਤਬਕੇ ਦੇ ਬੱਚਿਆ ਜੋ ਸਕੂਲਾਂ ਵਿਚ ਨਹੀਂ ਜਾ ਸਕਦੇ ਉਨ੍ਹਾਂ ਲਈ ਇਵਿਨਿੰਗ ਕਲਾਸਾਂ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਵਾਇਆ ਤਾਂ ਜੌ ਉਹ ਵੀ ਪੜ ਲਿਖ ਆਪਣੀ ਜ਼ਿੰਦਗੀ ਨੂੰ ਸਹੀ ਲੀਹਾਂ ਤੇ ਲਿਆਉਣ ਦੇ ਯਤਨ ਕਰ ਸਕਣ।ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੂੰ ਪੜਨ ਲਈ ਸ਼ਾਂਤਮਈ ਮਾਹੌਲ ਪ੍ਰਦਾਨ ਕਰਨ ਦੇ ਲਈ ਜ਼ਿਲ੍ਹਾ ਲਾਇਬ੍ਰੇਰੀ ਨੂੰ ਆਧੁਨਿਕ ਢੰਗਾਂ ਨਾਲ ਨਵੀਨੀਕਰਨ ਕੀਤਾ ਗਿਆ। ਲਾਇਬ੍ਰੇਰੀ ਵਿਖੇ ਉਨ੍ਹਾਂ ਨਵੀਂ ਇਮਾਰਤਾਂ, ਕੰਪਿਊਟਰ ਲੈਬ, ਫਰੀ ਇੰਟਰਨੈੱਟ, ਓਪਨ ਜਿੰਮ, ਸੀਨੀਅਰ ਸਿਟੀਜ਼ਨਾਂ ਲਈ ਵੱਖਰੀ ਜਗ੍ਹਾ ਅਤੇ ਹੋਰ ਪੜ੍ਹਨ ਲਈ ਸਹੂਲਤਾਂ ਪ੍ਰਦਾਨ ਕਰਵਾਈਆਂ।ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਪ੍ਰਤੀ ਵਚਨਬੱਧਤਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਪਿਛਲੇ ਸਾਲ ਸੂਬੇ ਵਿਚ ਸਭ ਤੋ ਘੱਟ ਪਰਾਲੀ ਸਾੜਨ ਦੀਆਂ ਘਟਨਾਵਾਂ ਜ਼ਿਲ੍ਹਾ ਰੂਪਨਗਰ ਵਿਖੇ ਦਰਜ ਹੋਈਆਂ ਜਿਸ ਨਾਲ ਰੂਪਨਗਰ ਪੂਰੇ ਸੂਬੇ ਲਈ ਮਿਸਾਲ ਬਣਿਆ। ਇਨ੍ਹਾਂ ਬਹਿਤਰੀਨ ਕਾਰਜਾਂ ਲਈ ਘਾੜ ਕਲੱਬ ਤੇ ਪੰਚਾਇਤਾਂ ਵੱਲੋਂ ਡਾ. ਪ੍ਰੀਤੀ ਯਾਦਵ ਦਾ “ਸ਼ੇਰੇ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ” ਖ਼ਿਤਾਬ ਨਾਲ ਸਨਮਾਨ ਵੀ ਕੀਤਾ ਗਿਆ।ਇਸ ਤੋਂ ਇਲਾਵਾ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਨਿਰੰਤਰ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਵੱਲੋਂ ਨਹਿਰੂ ਸਟੇਡੀਅਮ ਰੂਪਨਗਰ, ਸਵੀਮਿੰਗ ਪੂਲ ਰੂਪਨਗਰ ਦੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਨੋਜ਼ਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਵੀ ਬਣਾਏ ਗਏ।ਜ਼ਿਲ੍ਹੇ ਵਿੱਚ ਜੁਲਾਈ ਤੇ ਅਗਸਤ ਮਹੀਨੇ 2023 ਵਿੱਚ ਹਿਮਾਚਲ ਪ੍ਰਦੇਸ਼ ਵਿਖੇ ਭਾਰੀ ਵਰਖਾ ਹੋਣ ਨਾਲ ਹੜ੍ਹਾਂ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਜ਼ਮੀਨੀ ਪੱਧਰ ਉਤੇ ਜਾ ਕੇ ਰਾਹਤ ਕਾਰਜ ਕੀਤੇ ਤੇ ਦਿਨ ਰਾਤ ਮੁਸਤੈਦੀ ਨਾਲ ਕੰਮ ਕਰਦੇ ਹੋਏ ਸੈਂਕੜੇ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਨਾਲ ਹੀ ਉਨ੍ਹਾਂ ਵੱਲੋਂ ਜਲਦ ਤੋਂ ਜਲਦ ਸੜਕਾਂ ਦੇ ਨੈੱਟਵਰਕ ਨੂੰ ਜੰਗੀ ਪੱਧਰ ਉੱਤੇ ਠੀਕ ਕਰਵਾ ਕੇ ਮੁੜ ਬਹਾਲ ਕਰਵਾਇਆ ਗਿਆ।ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲਾਂ, ਸਕੂਲਾਂ, ਸੇਵਾ ਕੇਂਦਰਾਂ ਅਤੇ ਸਰਕਾਰੀ ਵਿਭਾਗਾਂ ਵਿੱਚ ਆਮ ਲੋਕਾਂ ਨੂੰ ਜ਼ਮੀਨੀ ਪੱਧਰ ਉੱਤੇ ਸੇਵਾਵਾਂ ਦੇਣ ਹਿੱਤ ਨਾਲ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਿਆ ਅਤੇ ਇਨ੍ਹਾਂ ਥਾਵਾਂ ਦੀ ਤੇ ਸਬੰਧਿਤ ਅਫ਼ਸਰਾਂ ਦੀ ਨਿੱਜੀ ਤੌਰ ਉਤੇ ਜਾ ਕੇ ਨਿਰੰਤਰ ਚੈਕਿੰਗ ਵੀ ਕੀਤੀ। ਇਸ ਪ੍ਰਕਿਰਿਆ ਨਾਲ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਨਾਲ ਆਮ ਲੋਕਾਂ ਨੂੰ ਸੰਤੁਸ਼ਟੀ ਵੀ ਮਿਲੀ ਹੈ ਤੇ ਉਨ੍ਹਾਂ ਦਾ ਪੰਜਾਬ ਸਰਕਾਰ ਵਿਚ ਭਰੋਸਾ ਵੀ ਵਧਿਆ।Dr. Preeti Yadav left the charge of Deputy Commissioner leaving indelible memories by rendering the best services in the districtShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Adolescent Health Training Program Organized Successfully at Roopnagar Leave a Comment / Ropar News / By Dishant Mehta ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta Deorpr.com ਨੇ ਪਾਰ ਕੀਤਾ 11 ਲੱਖ Page Views ਦਾ ਅੰਕੜਾ Leave a Comment / Ropar News / By Dishant Mehta ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta Happy Hola Mohalla, Sri Anandpur Sahib Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta ਵੱਡੀ ਖ਼ਬਰ! ਹੋਲਾ ਮਹੱਲਾ 2026 ਦਾ ਪੂਰਾ ਈਵੈਂਟਸ ਜਾਰੀ Leave a Comment / Ropar News / By Dishant Mehta
Adolescent Health Training Program Organized Successfully at Roopnagar Leave a Comment / Ropar News / By Dishant Mehta
ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta
ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta
ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta
ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta
BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta
ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta
National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta