ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 59 ਕੰਪਿਊਟਰ ਫੈਕਲਟੀ ਲਈ AI Awareness & Sensitization Program ਸਫਲਤਾਪੂਰਵਕ ਕਰਵਾਇਆ

AI Awareness & Sensitization Program Held for 59 Computer Faculty by Punjab School Education Board

AI Awareness & Sensitization Program Held for 59 Computer Faculty by Punjab School Education Board

  • ਸਰਕਾਰੀ ਸਕੂਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਹਿਲਕਦਮੀ
  • ਅਕਾਦਮਿਕ ਸਾਲ 2026-27 ਤੋਂ 8ਵੀਂ ਤੋਂ 12ਵੀਂ ਤੱਕ AI ਵਿਸ਼ਾ ਫੇਜ਼-1 ਅਧੀਨ ਸ਼ੁਰੂ

AI Awareness & Sensitization Program Held for 59 Computer Faculty by Punjab School Education Board

ਐੱਸ.ਏ.ਐੱਸ. ਨਗਰ, 9 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਅਕਾਦਮਿਕ ਸੁਧਾਰਾਂ ਤਹਿਤ ਅਕਾਦਮਿਕ ਵਰ੍ਹੇ 2026-27 ਤੋਂ ਸਰਕਾਰੀ ਸਕੂਲਾਂ ਵਿੱਚ ਪ੍ਰੋਜੈਕਟ ਸਰਬੱਤ ਦੇ ਅਧੀਨ Artificial Intelligence (AI) ਵਿਸ਼ੇ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ ਕੰਪਿਊਟਰ ਫੈਕਲਟੀ ਨੂੰ AI ਦੀਆਂ ਬੁਨਿਆਦੀ ਧਾਰਨਾਵਾਂ, ਪਾਠਕ੍ਰਮ ਅਤੇ ਤਕਨੀਕੀ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ AI Awareness & Sensitization Program ਅਕਾਦਮਿਕ ਹਾਲ, ਬੀ-ਬਲਾਕ, ਫੇਜ਼-8, ਐੱਸ.ਏ.ਐੱਸ. ਨਗਰ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ।

AI Awareness & Sensitization Program Held for 59 Computer Faculty by Punjab School Education Board

ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਅਮਰਪਾਲ ਸਿੰਘ ਅਤੇ ਡਿਪਟੀ ਡਾਇਰੈਕਟਰ ਸ੍ਰੀ ਸੰਦੀਪ ਵਰਮਾ ਦੀ ਅਗਵਾਈ ਹੇਠ AI ਸਬੰਧੀ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨਾਮਜ਼ਦ 59 ਕੰਪਿਊਟਰ ਫੈਕਲਟੀ ਨੇ ਭਾਗ ਲਿਆ।

AI Awareness & Sensitization Program Held for 59 Computer Faculty by Punjab School Education Board

ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 9:30 ਵਜੇ ਰਜਿਸਟ੍ਰੇਸ਼ਨ ਅਤੇ ਚਾਹ ਨਾਲ ਹੋਈ। ਇਸ ਉਪਰੰਤ Introduction to AI, Delivery of AI Curriculum in Live Classes, Hands-on Training ਅਤੇ Question/Answer Session ਕਰਵਾਏ ਗਏ।

ਸਿਖਲਾਈ ਦੌਰਾਨ ਕੰਪਿਊਟਰ ਫੈਕਲਟੀ ਨੂੰ AI ਦੀਆਂ ਮੁੱਢਲੀਆਂ ਧਾਰਨਾਵਾਂ ਦੇ ਨਾਲ-ਨਾਲ AI Curriculum ਨੂੰ ਲਾਈਵ ਕਲਾਸਾਂ ਵਿੱਚ ਪੜ੍ਹਾਉਣ ਸਬੰਧੀ ਵਿਸਥਾਰਵਾਰ ਜਾਣਕਾਰੀ ਦਿੱਤੀ ਗਈ। Hands-on Training ਰਾਹੀਂ ਅਧਿਆਪਕਾਂ ਨੂੰ AI ਦੀ ਵਿਹਾਰਕ ਵਰਤੋਂ ਨਾਲ ਵੀ ਜਾਣੂ ਕਰਵਾਇਆ ਗਿਆ।

ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਇਹ ਪਹਿਲਕਦਮੀ ਫੇਜ਼-1 ਅਧੀਨ ਹੈ, ਜਿਸ ਤਹਿਤ 8ਵੀਂ ਤੋਂ 12ਵੀਂ ਜਮਾਤ ਤੱਕ AI ਵਿਸ਼ਾ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਟ੍ਰੇਨਿੰਗ ਦਾ ਉਦੇਸ਼ ਕੰਪਿਊਟਰ ਫੈਕਲਟੀ ਦੀ ਸਮਰੱਥਾ ਵਧਾ ਕੇ ਕਲਾਸਰੂਮ ਵਿੱਚ AI ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣਾ ਹੈ।

ਪ੍ਰੋਗਰਾਮ ਦੇ ਅੰਤ ਵਿੱਚ Question/Answer Session ਦੌਰਾਨ ਫੈਕਲਟੀ ਵੱਲੋਂ AI Curriculum ਅਤੇ ਇਸ ਦੀ ਕਲਾਸਰੂਮ ਵਿੱਚ ਵਰਤੋਂ ਸਬੰਧੀ ਸਵਾਲ ਪੁੱਛੇ ਗਏ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਜਵਾਬ ਦਿੱਤੇ ਗਏ।

ਭਾਗ ਲੈਣ ਵਾਲੇ ਫੈਕਲਟੀ

ਅੰਮ੍ਰਿਤਸਰ: Sourabh Deep, Navjit Singh

ਬਰਨਾਲਾ: Harpreet Singh, Bikramjeet Singh

ਬਠਿੰਡਾ: Gurmeet Singh, Pankaj Kumar

ਫਰੀਦਕੋਟ: Kuldeep Singh, Jaswinder Singh

ਫਤਿਹਗੜ੍ਹ ਸਾਹਿਬ: Maninder Singh, Reema Sharma

ਫਾਜ਼ਿਲਕਾ: Vishal Walia, Satya Sawroop

ਫਿਰੋਜ਼ਪੁਰ: Shamsher Singh, Hardeep Singh

ਗੁਰਦਾਸਪੁਰ: Sandeep Singh, Deepak Bedi

ਹੁਸ਼ਿਆਰਪੁਰ: Vijay Kumar, Jaswal Singh

ਜਲੰਧਰ: Ritu, Namita Sharma

ਕਪੂਰਥਲਾ: Anju Sharma, Nisha Bala

ਲੁਧਿਆਣਾ: Kulwinder Singh Pandori, Vipan Paul Guru

ਮਲੇਰਕੋਟਲਾ: Mohd. Aarit, Davinder Singh

ਮਾਨਸਾ: Parvinder Singh, Rajdeep Singh

ਮੋਗਾ: Gurpiar Singh, Gagandeep Singh

ਪਠਾਨਕੋਟ: Vikas Rai, Pawan Kumar

ਪਟਿਆਲਾ: Dalbir Singh, Gurwinder Singh

ਰੂਪਨਗਰ: Dishant Mehta, Narinder Singh

ਐੱਸ.ਏ.ਐੱਸ. ਨਗਰ: Gagandeep Singh, Sonia Handa

ਸੰਗਰੂਰ: Sukhwinder Singh, Jasbir Singh

ਸ਼ਹੀਦ ਭਗਤ ਸਿੰਘ ਨਗਰ: Lakhwinder Singh, Mukesh Kumar

ਸ੍ਰੀ ਮੁਕਤਸਰ ਸਾਹਿਬ: Rohit Sachdeva, Varun Khurana

ਤਰਨ ਤਾਰਨ: Manohar Singh, Nirmal

ਹੈੱਡ ਆਫਿਸ, ਸਕੂਲ ਸਿੱਖਿਆ ਵਿਭਾਗ: Yunes Khokhar, Vikas Kansal, Chamanpreet Kaur, Kamal Sharma, Kanchan, Diljit Kaur, Davinder Kaur, Sonalika, Shilpi Sarangal, Manjit Kaur, Harmanpreet Kaur, Avtar ਅਤੇ Preeti।

ਬੋਰਡ ਵੱਲੋਂ ਕਰਵਾਈ ਗਈ ਇਹ ਪਹਿਲਕਦਮੀ ਸਕੂਲੀ ਸਿੱਖਿਆ ਵਿੱਚ Artificial Intelligence ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਕਰਨ ਅਤੇ ਕੰਪਿਊਟਰ ਫੈਕਲਟੀ ਦੀ ਸਮਰੱਥਾ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

Leave a Comment

Your email address will not be published. Required fields are marked *

Scroll to Top