ਰੂਪਨਗਰ ਵਿੱਚ ਬਲਾਕ ਪੱਧਰੀ ਸਾਇੰਸ ਸੈਮੀਨਾਰ ਦੇ ਨਤੀਜੇ ਐਲਾਨੇ, 20 ਵਿਦਿਆਰਥੀ 6 ਅਕਤੂਬਰ ਨੂੰ ਜ਼ਿਲ੍ਹਾ ਮੁਕਾਬਲੇ ਵਿੱਚ

Block-level Science Seminar results declared in Rupnagar; 20 students reach district round on 6 October

ਥੀਮ ‘Indian Energy Basket 2047: Prospects and Challenges’; ਅੱਠਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ
Block-level Science Seminar results declared in Rupnagar; 20 students reach district round on 6 October
ਬਲਾਕ ਪੱਧਰੀ ਮੁਕਾਬਲਿਆਂ ਦੌਰਾਨ ਡੀ.ਆਰ.ਸੀ. ਵਿਪਿਨ ਕਟਾਰੀਆ ਨੇ ਤਿੰਨ ਬਲਾਕਾਂ ਦਾ ਦੌਰਾ ਕਰਕੇ ਪੇਸ਼ਕਾਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ।

ਰੂਪਨਗਰ, 4 ਅਕਤੂਬਰ: ਜ਼ਿਲ੍ਹਾ ਰੂਪਨਗਰ ਵਿੱਚ ਨੈਸ਼ਨਲ ਸਾਇੰਸ ਸੈਮੀਨਾਰ 2026 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਹ ਮੁਕਾਬਲੇ 3 ਅਕਤੂਬਰ ਨੂੰ ਦਸਾਂ ਬਲਾਕਾਂ ਵਿੱਚ ਕਰਵਾਏ ਗਏ ਸਨ। ਹਰ ਬਲਾਕ ਵਿੱਚੋਂ ਪਹਿਲੇ ਦੋ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਹੁਣ 6 ਅਕਤੂਬਰ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ।

ਇਹ ਸੈਮੀਨਾਰ ਨੈਸ਼ਨਲ ਸਾਇੰਸ ਸੈਂਟਰ (ਨੈਸ਼ਨਲ ਕੌਂਸਲ ਆਫ਼ ਸਾਇੰਸ ਮਿਊਜ਼ੀਅਮਜ਼), ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਅੱਠਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਥੀਮ ਹੈ Indian Energy Basket 2047: Prospects and Challenges। ਵਿਦਿਆਰਥੀਆਂ ਨੇ 2047 ਤੱਕ ਭਾਰਤ ਦੀ ਊਰਜਾ ਟੋਕਰੀ, ਊਰਜਾ ਸੁਰੱਖਿਆ, ਕੋਲਾ, ਤੇਲ ਅਤੇ ਗੈਸ, ਸੂਰਜੀ ਅਤੇ ਹਵਾ ਊਰਜਾ, ਪਰਮਾਣੂ ਊਰਜਾ, ਗ੍ਰੀਨ ਹਾਈਡਰੋਜਨ ਅਤੇ ਊਰਜਾ ਸਟੋਰੇਜ ਦੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਉੱਤੇ ਪੇਸ਼ਕਾਰੀਆਂ ਦਿੱਤੀਆਂ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਰੂਪਨਗਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਆਰ ਸੀ ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਬਲਾਕ ਪੱਧਰੀ ਮੁਕਾਬਲਿਆਂ ਦਾ ਪ੍ਰਬੰਧ ਸਬੰਧਤ ਬਲਾਕ ਦੇ ਬੀ.ਐਨ.ਓ. ਸਹਿਬਾਨ ਅਤੇ ਬੀ.ਆਰ.ਸੀ. ਦੀ ਮਦਦ ਨਾਲ ਕੀਤਾ।

ਜ਼ਿਲ੍ਹਾ ਪੱਧਰੀ ਮੁਕਾਬਲਾ ਡੀ.ਆਰ.ਸੀ. ਵਿਪਿਨ ਕਟਾਰੀਆ ਅਤੇ ਪ੍ਰਿੰਸੀਪਲ ਸੰਦੀਪ ਕੌਰ ਦੀ ਦੇਖ-ਰੇਖ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਇਆ ਜਾਵੇਗਾ।

ਬਲਾਕ ਵਾਰ ਨਤੀਜੇ

ਮੋਰਿੰਡਾ

ਪਹਿਲਾ: ਸਿਮਰਨਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ (ਅੰਗਰੇਜ਼ੀ)

ਦੂਜਾ: ਗੁਰਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜਪੁਰ (ਅੰਗਰੇਜ਼ੀ)

ਤੀਜਾ: ਪ੍ਰਭਲੀਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ (ਹਿੰਦੀ)

Block-level Science Seminar results declared in Rupnagar; 20 students reach district round on 6 October

ਤਖ਼ਤਗੜ੍ਹ

ਪਹਿਲਾ: ਨਿਸ਼ਾ ਕੁਮਾਰੀ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ (ਅੰਗਰੇਜ਼ੀ)

ਦੂਜਾ: ਦਿਵਾਂਸ਼ੂ ਚੰਢੇਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ (ਪੰਜਾਬੀ)

ਤੀਜਾ: ਰਵਨੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂਰ (ਪੰਜਾਬੀ)

Block-level Science Seminar results declared in Rupnagar; 20 students reach district round on 6 October

ਰੋਪੜ-2 

ਪਹਿਲਾ: ਸਿਮਰਨ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਸਿਰਸਾ (ਹਿੰਦੀ)

ਦੂਜਾ: ਕਲਪਨਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ (ਹਿੰਦੀ+ਅੰਗਰੇਜ਼ੀ)

ਤੀਜਾ: ਅਰਵਿੰਦ ਕੁਮਾਰ, ਸਕੂਲ ਆਫ਼ ਐਮੀਨੈਂਸ ਰੂਪਨਗਰ (ਪੰਜਾਬੀ)

Block-level Science Seminar results declared in Rupnagar; 20 students reach district round on 6 October

ਚਮਕੌਰ ਸਾਹਿਬ

ਪਹਿਲਾ: ਨਵਦੀਪ ਕੌਰ, ਸਰਕਾਰੀ ਹਾਈ ਸਕੂਲ ਬਾਜ਼ੀਦਪੁਰ (ਅੰਗਰੇਜ਼ੀ)

ਦੂਜਾ: ਸੁਖਅੰਮ੍ਰਿਤਪਾਲ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਣਾ ਕਲਾਂ (ਪੰਜਾਬੀ)

ਤੀਜਾ: ਗੁਰਸ਼ਰਨ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਥੇੜੀ (ਪੰਜਾਬੀ)

Block-level Science Seminar results declared in Rupnagar; 20 students reach district round on 6 October

ਨੰਗਲ

ਪਹਿਲਾ: ਰਿਹਾਨਾ ਮਲਿਕ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੰਗਲ (ਅੰਗਰੇਜ਼ੀ)

ਦੂਜਾ: ਅਨਮੋਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਸਾਲ (ਪੰਜਾਬੀ)

ਤੀਜਾ: ਅਰਸ਼ਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਲਾਣ

Block-level Science Seminar results declared in Rupnagar; 20 students reach district round on 6 October

ਮੀਆਂਪੁਰ

ਪਹਿਲਾ: ਨਵਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ (ਅੰਗਰੇਜ਼ੀ)

ਦੂਜਾ: ਸੁਖਲੀਨ ਕੌਰ, ਸਰਕਾਰੀ ਮਿਡਲ ਸਕੂਲ ਭਦਲ (ਪੰਜਾਬੀ)

ਤੀਜਾ: ਤਰਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ (ਅੰਗਰੇਜ਼ੀ)

Block-level Science Seminar results declared in Rupnagar; 20 students reach district round on 6 October

ਸਲੋਰਾ

ਪਹਿਲਾ: ਪ੍ਰਭਜੋਤ ਸਿੰਘ, ਸਰਕਾਰੀ ਮਿਡਲ ਸਕੂਲ ਦੁਲਚੀ ਮਾਜਰਾ (ਪੰਜਾਬੀ)

ਦੂਜਾ: ਗੁਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ (ਪੰਜਾਬੀ)

ਤੀਜਾ: ਰਮਨਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ (ਅੰਗਰੇਜ਼ੀ)

Block-level Science Seminar results declared in Rupnagar; 20 students reach district round on 6 October

ਝੱਜ

ਪਹਿਲਾ: ਸਹਜਪ੍ਰੀਤ ਕੌਰ, ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ (ਪੰਜਾਬੀ)

ਦੂਜਾ: ਰਾਧਿਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ (ਪੰਜਾਬੀ)

ਤੀਜਾ: ਰਜਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ (ਪੰਜਾਬੀ)

Block-level Science Seminar results declared in Rupnagar; 20 students reach district round on 6 October

ਕੀਰਤਪੁਰ ਸਾਹਿਬ  

ਪਹਿਲਾ: ਅਮਨਦੀਪ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ (ਅੰਗਰੇਜ਼ੀ)

ਦੂਜਾ: ਰਿਆਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਦਲੇ (ਅੰਗਰੇਜ਼ੀ)

ਤੀਜਾ: ਖੁਸ਼ਨੂਮਾ, ਸਕੂਲ ਆਫ਼ ਐਮੀਨੈਂਸ ਕੀਰਤਪੁਰ ਸਾਹਿਬ (ਅੰਗਰੇਜ਼ੀ)

Block-level Science Seminar results declared in Rupnagar; 20 students reach district round on 6 October

ਸ੍ਰੀ ਅਨੰਦਪੁਰ ਸਾਹਿਬ

ਪਹਿਲਾ: ਯੋਗਿਤਾ, ਸਰਕਾਰੀ ਮਿਡਲ ਸਕੂਲ ਨੰਗਲੀ (ਪੰਜਾਬੀ)

ਦੂਜਾ: ਭੁਪਿੰਦਰ ਸਿੰਘ, ਸਰਕਾਰੀ ਹਾਈ ਸਕੂਲ ਕਲੀਤਰਾਂ (ਪੰਜਾਬੀ)

ਤੀਜਾ: ਰਿਧਿਮਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਨੰਦਪੁਰ ਸਾਹਿਬ (ਅੰਗਰੇਜ਼ੀ)

Block-level Science Seminar results declared in Rupnagar; 20 students reach district round on 6 October

ਹੁਕਮਾਂ ਅਨੁਸਾਰ ਹਰ ਬਲਾਕ ਵਿੱਚੋਂ ਪਹਿਲੇ ਦੋ ਵਿਦਿਆਰਥੀ ਜ਼ਿਲ੍ਹਾ ਮੁਕਾਬਲੇ ਵਿੱਚ ਜਾਣਗੇ। ਇਹ 20 ਵਿਦਿਆਰਥੀ ਹਨ: ਸਿਮਰਨਜੀਤ ਕੌਰ ਅਤੇ ਗੁਰਦੀਪ ਕੌਰ (ਮੋਰਿੰਡਾ), ਨਿਸ਼ਾ ਕੁਮਾਰੀ ਅਤੇ ਦਿਵਾਂਸ਼ੂ ਚੰਢੇਰੀ (ਤਖ਼ਤਗੜ੍ਹ), ਸਿਮਰਨ ਕੌਰ ਅਤੇ ਕਲਪਨਾ (ਰੋਪੜ-2), ਨਵਦੀਪ ਕੌਰ ਅਤੇ ਸੁਖਅੰਮ੍ਰਿਤਪਾਲ ਕੌਰ (ਚਮਕੌਰ ਸਾਹਿਬ), ਰਿਹਾਨਾ ਮਲਿਕ ਅਤੇ ਅਨਮੋਲ (ਨੰਗਲ), ਨਵਰੀਤ ਕੌਰ ਅਤੇ ਸੁਖਲੀਨ ਕੌਰ (ਮੀਆਂਪੁਰ), ਪ੍ਰਭਜੋਤ ਸਿੰਘ ਅਤੇ ਗੁਰੀਤ ਕੌਰ (ਸਲੋਰਾ), ਸਹਜਪ੍ਰੀਤ ਕੌਰ ਅਤੇ ਰਾਧਿਕਾ (ਝਜ), ਅਮਨਦੀਪ ਅਤੇ ਰਿਆਨਾ (ਕੀਰਤਪੁਰ ਸਾਹਿਬ), ਯੋਗਿਤਾ ਅਤੇ ਭੁਪਿੰਦਰ ਸਿੰਘ (ਸ੍ਰੀ ਅਨੰਦਪੁਰ ਸਾਹਿਬ)।

ਰਾਸ਼ਟਰੀ ਸੈਮੀਨਾਰ ਨੈਸ਼ਨਲ ਸਾਇੰਸ ਸੈਂਟਰ, ਨਵੀਂ ਦਿੱਲੀ ਵਿਖੇ ਅਕਤੂਬਰ ਦੇ ਅਖੀਰ ਵਿੱਚ ਹੋਣ ਦੀ ਉਮੀਦ ਹੈ। ਰੂਪਨਗਰ ਦਾ ਜ਼ਿਲ੍ਹਾ ਪੱਧਰੀ ਜੇਤੂ ਅਗਲੇ ਪੜਾਅ ਲਈ ਚੁਣਿਆ ਜਾਵੇਗਾ।

Leave a Comment

Your email address will not be published. Required fields are marked *

Scroll to Top