ਤੇਜਿੰਦਰ ਸਿੰਘ ਬਾਜ਼ ਦੇ ਨਾਟਕ ‘ਕੀ ਇਹ ਵੀ ਮੇਰਾ ਕਸੂਰ ਹੈ’ ’ਤੇ ਪ੍ਰਭਾਵਸ਼ਾਲੀ ਵਿਚਾਰ-ਚਰਚਾ


Literary Discussion on Tejinder Singh Baaz’s New Play ‘Ki Eh Vi Mera Kasoor Hai’ Held at Punjabi University, Patiala

IMG 20261122 WA0026

Joint initiative by Punjabi Sahit Akademi, Ludhiana, and Progressive Writers Association, Patiala.

ਮੋਰਿੰਡਾ, 22 ਨਵੰਬਰ (ਸੁਖਵਿੰਦਰ ਸਿੰਘ ਹੈਪੀ)- ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ, ਇਕਾਈ ਪਟਿਆਲਾ ਦੇ ਵਿਸ਼ੇਸ਼ ਸਹਿਯੋਗ ਨਾਲ ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਉੱਘੇ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਦੀ ਨਵ-ਪ੍ਰਕਾਸ਼ਿਤ ਨਾਟ-ਪੁਸਤਕ ‘ਕੀ ਇਹ ਵੀ ਮੇਰਾ ਕਸੂਰ ਹੈ’ ’ਤੇ ਇੱਕ ਬੇਹੱਦ ਪ੍ਰਭਾਵਸ਼ਾਲੀ ਅਤੇ ਅਰਥਭਰਪੂਰ ਵਿਚਾਰ-ਚਰਚਾ ਕਰਵਾਈ ਗਈ। ਇਸ ਸਾਹਿਤਕ ਸਮਾਗਮ ਵਿੱਚ ਪੰਜਾਬ ਭਰ ਤੋਂ ਨਾਮਵਰ ਸਾਹਿਤਕਾਰਾਂ, ਰੰਗਕਰਮੀਆਂ, ਖੋਜਾਰਥੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Literary Discussion on Tejinder Singh Baaz’s New Play ‘Ki Eh Vi Mera Kasoor Hai’ Held at Punjabi University, Patiala , Joint initiative by Punjabi Sahit Akademi, Ludhiana, and Progressive Writers Association, Patiala.

ਸਮਾਗਮ ਦੀ ਪ੍ਰਧਾਨਗੀ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਉੱਘੇ ਵਿਦਵਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਉਨ੍ਹਾਂ ਨੇ ਤੇਜਿੰਦਰ ਸਿੰਘ ਬਾਜ਼ ਦੀ ਨਾਟ-ਕਲਾ ਦੀ ਸ਼ਲਾਘਾ ਕਰਦਿਆਂ ਨਾਟਕ ਦੇ ਵੱਖ-ਵੱਖ ਕਲਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਪਹਿਲੂਆਂ ’ਤੇ ਡੂੰਘਾਈ ਨਾਲ ਚਾਨਣਾ ਪਾਇਆ।

Literary Discussion on Tejinder Singh Baaz’s New Play ‘Ki Eh Vi Mera Kasoor Hai’ Held at Punjabi University, Patiala,ਡਾ. ਸਤੀਸ਼ ਕੁਮਾਰ ਵਰਮਾ , dr satish verma

ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਅਜਿਹੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਰੰਗਮੰਚ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. ਭੀਮ ਇੰਦਰ ਸਿੰਘ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਨਾਟਕ ਚਿੰਤਕ ਤੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਹੋਰ ਵੱਕਾਰ ਬਖ਼ਸ਼ਦਿਆਂ ਸ਼੍ਰੋਮਣੀ ਸਾਹਿਤਕਾਰ, ਪ੍ਰਸਿੱਧ ਕਹਾਣੀਕਾਰ ਤੇ ਨਾਟਕਕਾਰ ਕਿਰਪਾਲ ਕਜ਼ਾਕ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ ਅਤੇ ਨਾਟਕਕਾਰ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੱਤੀ।

Literary Discussion on Tejinder Singh Baaz’s New Play ‘Ki Eh Vi Mera Kasoor Hai’ Held at Punjabi University, Patiala

ਵਿਚਾਰ-ਚਰਚਾ ਦੇ ਅਕਾਦਮਿਕ ਸੈਸ਼ਨ ਦੌਰਾਨ ਡਾ. ਹਰਦੀਪ ਸਿੰਘ ਅਤੇ ਸ. ਤਰਲੋਚਨ ਸਿੰਘ ਵੱਲੋਂ ਪੁਸਤਕ ਸਬੰਧੀ ਬੇਹੱਦ ਖੋਜ ਭਰਪੂਰ ਅਤੇ ਆਲੋਚਨਾਤਮਕ ਪੇਪਰ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਨਾਟਕ ਦੀ ਕਥਾ-ਵਸਤੂ, ਪਾਤਰ-ਉਸਾਰੀ ਅਤੇ ਸੰਵਾਦ-ਸ਼ੈਲੀ ਦਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਉਪਰੰਤ ਪੁਸਤਕ ’ਤੇ ਉਸਾਰੂ ਟਿੱਪਣੀਆਂ ਕਰਦਿਆਂ ਦਵਿੰਦਰ ਗਿੱਲ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਨਾਟਕ ਦੀ ਵਿਲੱਖਣਤਾ, ਇਸ ਵਿਚਲੇ ਮਨੁੱਖੀ ਸਰੋਕਾਰਾਂ ਅਤੇ ਅਜੋਕੇ ਸਮਾਜ ਵਿੱਚ ਇਸ ਦੀ ਸਾਰਥਕਤਾ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਇਹ ਨਾਟਕ ਸਮਾਜਿਕ ਵਿਤਕਰਿਆਂ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਪੂਰੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ (ਸਟੇਜ ਸਕੱਤਰ) ਦੀ ਭੂਮਿਕਾ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਪਟਿਆਲਾ ਦੇ ਜਨਰਲ ਸਕੱਤਰ ਡਾ. ਜਗਪਾਲ ਸਿੰਘ ਨੇ ਬੜੇ ਸੁਚੱਜੇ ਅਤੇ ਸਾਹਿਤਕ ਅੰਦਾਜ਼ ਵਿੱਚ ਨਿਭਾਈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਉੱਘੇ ਸ਼ਾਇਰ ਸੁਰਜੀਤ ਜੱਜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਅਕਾਦਮੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਦੇ ਅੰਤ ਵਿੱਚ ਨਾਟਕਕਾਰ ਤੇਜਿੰਦਰ ਸਿੰਘ ਬਾਜ਼ ਨੇ ਆਪਣੇ ਸਿਰਜਣਾਤਮਕ ਅਨੁਭਵ ਸਾਂਝੇ ਕੀਤੇ, ਜਿਸ ਉਪਰੰਤ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਪਟਿਆਲਾ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੁੱਖੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਆਏ ਹੋਏ ਸਾਰੇ ਸਾਹਿਤਕਾਰਾਂ, ਵਿਦਵਾਨਾਂ, ਮਹਿਮਾਨਾਂ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਲਾਲ ਸਿੰਘ ਸੰਧੂਆਂ, ਸੁਰਿੰਦਰ ਮੋਹਨ ਬਾਂਸਲ, ਕੈਪਟਨ ਮੇਵਾ ਸਿੰਘ, ਸਤਪਾਲ ਭੀਖੀ, ਜਗਪਾਲ ਸਿੰਘ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਅਤੇ ਵਿਦਿਆਰਥੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top