Khedan Vatan Punjab Diyan 2026: Season 4 Gets Off to a Grand Start
ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਹੋਇਆ। ਉਪ ਮੰਡਲ ਮੈਜਿਸਟਰੇਟ ਸ. ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਹੋਏ ਇਸ ਖੇਡ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆ। ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਮਿਹਨਤ ਅਤੇ ਉਤਸ਼ਾਹ ਨਾਲ ਕਾਰਜ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਉਹਨਾਂ ਨੂੰ ਚੰਗੇਰੇ ਪਾਸੇ ਲਾਉਣ ਲਈ ਵੱਖੋ ਵੱਖਰੇ ਕਾਰਜ ਕਰ ਰਹੀ ਹੈ, ਜਿਨ੍ਹਾਂ ਵਿੱਚ ਖੇਡਾਂ ਵੀ ਮੁੱਖ ਹੈ ।
ਇਸ ਮੌਕੇ ਕੋਮਲਪ੍ਰੀਤ ਕੌਰ (ਸਕੂਲ ਆਫ ਐਮੀਨੈਂਸ ਸ੍ਰੀ ਚਮਕੌਰ ਸਾਹਿਬ ਦੀ ਵਿਦਿਆਰਥਣ) ਨੇ ਖਿਡਾਰੀਆਂ ਨੂੰ ਸਹੁੰ ਵੀ ਚੁਕਾਈ । ਉਨ੍ਹਾਂ ਨੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇਨਚਾਰਜ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜ਼ਿਲ੍ਹਾ ਖੇਡ ਦਫਤਰ ਵੱਲੋਂ ਮੈਡਮ ਸ਼ੀਲ ਭਗਤ ਅਤੇ ਮੈਡਮ ਵੰਦਨਾ ਬਾਹਰੀ ਦੀ ਦੇਖ ਰੇਖ ਹੇਠ ਵੱਖ-ਵੱਖ ਅਧਿਆਪਕਾਂ ਨੇ ਵਾਲੀਬਾਲ, ਫੁੱਟਬਾਲ, ਕਬੱਡੀ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ।ਇਹਨਾਂ ਮੁਕਾਬਲਿਆਂ ਵਿੱਚੋਂ ਵੱਖੋ ਵੱਖਰੇ ਸਥਾਨਾਂ ਤੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਰੀ ਦਿਖਾਈ। ਵਾਲੀਬਾਲ ਮੁਕਾਬਲੇ ਸੰਤ ਬਾਬਾ ਪਿਆਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ, ਫੁੱਟਬਾਲ ਮੁਕਾਬਲੇ ਝੱਲੀਆਂ ਕਲਾਂ ਖੇਡ ਮੈਦਾਨ ਦੇ ਵਿੱਚ ਹੋਏ । ਇਨ੍ਹਾਂ ਮੁਕਾਬਲਿਆਂ ਵਿੱਚ ਤਹਿਸੀਲਦਾਰ ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਬੀ ਡੀ ਓ ਸ ਅਜੈਬ ਸਿੰਘ , ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਪ੍ਰਧਾਨ ਵਿਸ਼ਾਲ ਕਸ਼ਯਪ, ਸੀਨੀਅਰ ਮੀਤ ਪ੍ਰਧਾਨ ਭੰਗੂ ਸਾਹਿਬ, ਸ਼ਹਿਰੀ ਪ੍ਰਧਾਨ ਰਾਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਹਨਾਂ ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਗੁਰਵਿੰਦਰ ਸਿੰਘ ਬਰਸਾਲਪੁਰ, ਜੁਝਾਰ ਸਿੰਘ ਗਰਚਾ , ਦਵਿੰਦਰ ਸਿੰਘ ਮਕੜੌਨਾ ਕਲਾਂ, ਇੰਦਰਜੀਤ ਸਿੰਘ ਹਾਫ਼ਿਜ਼ਾਬਾਦ , ਪੁਨੀਤ ਸਿੰਘ ਲਾਲੀ ਮਕੜੌਨਾ ਕਲਾਂ , ਹਰਪ੍ਰੀਤ ਸਿੰਘ ਭੱਕੂ ਮਾਜਰਾ, ਇੰਦਰਜੀਤ ਸਿੰਘ ਜਟਾਣਾ , ਜਸਵਿੰਦਰ ਸਿੰਘ ਭੁੱਲਰ , ਗੁਰਿੰਦਰ ਸਿੰਘ


















