A general meeting of the principals of government senior secondary schools of district Rupnagar was held at DIET Rupnagar.
ਰੂਪਨਗਰ, 9 ਮਈ 2025: ਅੱਜ ਸਵੇਰੇ 9:30 ਵਜੇ DIET ਰੂਪਨਗਰ ਵਿਖੇ ਜ਼ਿਲ੍ਹਾ ਰੂਪਨਗਰ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਇੰਚਾਰਜਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਹ ਮੀਟਿੰਗ DIET ਰੂਪਨਗਰ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਭੁਟਾਨੀ ਦੀ ਅਗਵਾਈ ਹੇਠ, ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਸੁਰਿੰਦਰ ਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਕਰਵਾਈ ਗਈ।
DEO ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਨੂੰ ਨਿਰੰਤਰ ਸੁਧਾਰਨ ਲਈ ਸਕੂਲਾਂ ਅਤੇ ਦਫ਼ਤਰ ਵਿਚਕਾਰ ਦੋਹਾਂ ਪੱਖਾਂ ਦੀ ਸੰਵਾਦਤਾ ਅਤੇ ਸਮੇਂ ਸਿਰ ਜਾਣਕਾਰੀ ਦੀ ਅਦਾਨ-ਪ੍ਰਦਾਨ ਬਹੁਤ ਜ਼ਰੂਰੀ ਹੈ। ਹਰੇਕ ਪ੍ਰਿੰਸੀਪਲ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਅਤੇ ਪ੍ਰਮਾਣਿਕਤਾ ਨਾਲ ਕੰਮ ਕਰੇ ਤਾਂ ਹੀ ਅਸੀਂ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ।”
ਉਨ੍ਹਾਂ ਅੱਗੇ ਕਿਹਾ ਕਿ, “ਅਸੀਂ ਕੇਵਲ ਲਿਖਤਾਂ ਦੀ ਪੂਰਾ ਹੋਣਾ ਨਹੀਂ, ਸਗੋਂ ਨਤੀਜਾ ਭਰੀ ਪ੍ਰਬੰਧਕੀ ਕਾਰਵਾਈ ਦੀ ਉਮੀਦ ਕਰਦੇ ਹਾਂ। ਹਰ ਰਿਪੋਰਟ, ਡੇਟਾ ਜਾਂ ਜਾਣਕਾਰੀ ਜੋ ਮੰਗੀ ਜਾਂਦੀ ਹੈ, ਉਹ ਵਿਭਾਗੀ ਨੀਤੀਆਂ ਦੇ ਨਿਰਮਾਣ ਅਤੇ ਨਿਭਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।”
ਪ੍ਰਿੰਸੀਪਲ ਡਾਇਟ ਮੋਨਿਕਾ ਭੁਟਾਨੀ ਜੀ ਵੱਲੋਂ New India Literacy Program ਬਾਰੇ ਵਿਚਾਰ ਸਾਂਝੇ ਕੀਤੇ ਗਏ ਜਿਸ ਅਧੀਨ ਬਲਾਕ ਪੱਧਰ ਤੇ ਸਾਖਰਤਾ ਅਭਿਆਨ ਨੂੰ ਵਧੀਆ ਤਰੀਕੇ ਨਾਲ ਚਲਾਉਣ ਬਾਰੇ ਦੱਸਿਆ ।
ਜ਼ਿਲ੍ਹਾ ਰਿਸੋਰਸ ਕੁਆਰਡੀਨੇਟਰ ਵਿਪਨ ਕਟਾਰੀਆ ਨੇ Mission Samarth ਅਧੀਨ ਹੋ ਰਹੀ ਗਤੀਵਿਧੀਆਂ ਜਿਵੇਂ ਬੇਸਲਾਈਨ ਅਤੇ ਮਿਡਲਾਈਨ ਦੇ ਡਾਟਾ ਦਾ ਵਿਸ਼ਲੇਸ਼ਣ ਕਰਨ ਬਾਰੇ ਅਤੇ ਨਾਲ ਹੀ ਸਕੂਲਾਂ ਨੂੰ ਸੈਲਫ ਨੋਮੀਨੇਸ਼ਨ ਕਰਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਬਲਾਕ ਪੱਧਰ ਤੇ ਸਬੰਧਿਤ BRCs ਵੱਲੋਂ ਆਪਣੀ ਰਿਪੋਰਟ ਸਾਂਝੀ ਕੀਤੀ ।
DSM ਵਰਿੰਦਰ ਕੁਮਾਰ ਨੇ ਸਕੂਲਾਂ ਵਿਚ ਆਉਣ ਵਾਲੀ ਵਿੱਤੀ ਗ੍ਰਾਂਟ ਸਬੰਧੀ ਵਿਵਰਣ ਦਿੱਤਾ।
ਮੀਟਿੰਗ ਦੌਰਾਨ, ਹੇਠ ਲਿਖੇ ਮੁੱਖ ਅਜੈਂਡਿਆਂ ‘ਤੇ ਚਰਚਾ ਹੋਈ:
ਦਾਖਲਾ ਮੁਹਿੰਮ ਸਬੰਧੀ ਅਪਡੇਟ।
ਵਿਸ਼ਾ-ਅਨੁਸਾਰ ਲੈਕਚਰਾਰਾਂ ਦੀਆਂ ਭਰੀਆਂ ਅਤੇ ਖਾਲੀ ਅਸਾਮੀਆਂ।
ਤਰਸ ਦੇ ਆਧਾਰ ਅਧੀਨ ਨੌਕਰੀ ਲਈ ਮਾਮਲਿਆਂ ਦੀ ਸਥਿਤੀ।
ਸਿਵਲ ਰਿਟ ਪਟੀਸ਼ਨ ਨੰ. 33141/2024 (ਜਤਿਨ ਵਰਮਾ ਬਨਾਮ ਪੰਜਾਬ ਸਰਕਾਰ ਆਦਿ) ਸਬੰਧੀ ਅਨੁਪਾਲਨਾ ਰਿਪੋਰਟ।
ਖਾਤਾ ਨੰਬਰ 5178 ਹੇਠ ਬਕਾਇਆ ਰਕਮ ਦੀ ਵਾਪਸੀ ਲਈ ਕੀਤੀ ਕਾਰਵਾਈ।
ਆਧਾਰ ਸੀਡਿੰਗ ਬਾਰੇ ਜਾਣਕਾਰੀ।
ਮਿਸ਼ਨ ਗਰੀਨ ਹੇਠ ਲਗਾਏ ਗਏ ਰੁੱਖਾਂ ਦੀ ਜਾਣਕਾਰੀ।
SPC ਸਕੀਮ ਅਧੀਨ ਕੀਤੀਆਂ ਗਤਿਵਿਧੀਆਂ।
APAR ID’s ਨਾਲ ਜੁੜੀਆਂ ਰਿਪੋਰਟਾਂ।
ਅੰਤ ਵਿੱਚ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਰਿੰਦਰ ਪਾਲ ਸਿੰਘ ਨੇ ਵੱਖ-ਵੱਖ ਸਕੂਲਾਂ ਤੋਂ ਆਏ ਸਾਰੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਸਰੋਤ ਅਤੇ ਸਮਰਪਣ ਲਈ ਧੰਨਵਾਦ ਕਰਦੇ ਹੋਏ ਭਵਿੱਖ ਵਿੱਚ ਵੀ ਇੰਨੀ ਹੀ ਗੰਭੀਰਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ।
District Ropar News
Social Media Handles
–Website: https://deorpr.com/
–Facebook : https://www.facebook.com/share/1Def93JTpv/
–Instagram : https://www.instagram.com/deoserupnagar?igsh=aXhxOHJvNGNjMjU=