Home - Ropar News - ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਕਰਾਂਗੇ ਯਤਨ: ਡਿਪਟੀ ਕਮਿਸ਼ਨਰ Leave a Comment / By Dishant Mehta / February 23, 2025 Considering the success of the mini marathon, we will make efforts to hold it every year: Deputy Commissionerਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਮੇਤ 1200 ਦੇ ਕਰੀਬ ਨੌਜਵਾਨਾਂ ਲੜਕੇ ਲੜਕੀਆਂ, ਬਜ਼ੁਰਗ, ਮਹਿਲਾਵਾਂ ਤੇ ਬੱਚੇ ਮੈਰਾਥਨ ‘ਚ ਦੌੜੇਰੂਪਨਗਰ, 23 ਫਰਵਰੀ: ਜ਼ਿਲ੍ਹੇ ਦੇ ਨੌਜਵਾਨਾਂ ਸਿਹਤਮੰਦ ਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਪਹਿਲੀ ਮਿੰਨੀ ਮੈਰਾਥਾਨ ਦਾ ਆਯੋਜਨ ਬਹੁਤ ਸਫਲਤਾ ਪੂਰਵਕ ਕੀਤਾ ਗਿਆ। ਇਸ ਮਿੰਨੀ ਮੈਰਾਥਨ ਦੀ ਸ਼ੁਰੂਆਤ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਨਹਿਰੂ ਸਟੇਡਿਅਮ ਵਿਖੇ ਝੰਡੀ ਦੇ ਕੇ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਨੇ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨੀ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜਿੰਦਗੀ ਨੂੰ ਸਿਹਤਮੰਦ ਢੰਗ ਨਾਲ ਜਿਊਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆ ਹਨ।ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡੀ ਜ਼ਿਦੰਗੀ ਵਿਚ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲਦੇ ਹਨ ਜਿਵੇਂ ਸਹਿਣਸ਼ੀਲਤਾ, ਅਨੁਸ਼ਾਸਨ, ਸਦਾਚਾਰ, ਜਿੱਤਣ ਦੀ ਤਾਂਘ, ਆਪਸੀ ਪ੍ਰੇਮ ਪਿਆਰ, ਇਕਜੁੱਟਤਾ, ਸਬਰ ਆਦਿ ਕੁੱਟ-ਕੁੱਟ ਕੇ ਭਰਦੀਆਂ ਹਨ।ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕਿਹਾ ਕਿ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਪਹਿਲੀ ਮਿੰਨੀ ਮੈਰਾਥਨ ਨੂੰ ਜ਼ਿਲ੍ਹਾ ਵਾਸੀਆਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵਿੱਚ 1200 ਦੇ ਕਰੀਬ ਨੌਜਵਾਨਾਂ ਲੜਕੇ ਲੜਕੀਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ।ਉਹਨਾਂ ਕਿਹਾ ਕਿ ਅਸੀਂ ਇਸ ਮਿੰਨੀ ਮੈਰਾਥਨ ਦੀ ਸਫਲਤਾ ਨੂੰ ਦੇਖਦੇ ਹੋਏ ਹਰ ਸਾਲ ਕਰਵਾਉਣ ਦਾ ਯਤਨ ਕਰਾਂਗੇ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹ ਮਿਲੇਗਾ ਉੱਥੇ ਹੀ ਆਪਣੀ ਜ਼ਿੰਦਗੀ ਵਿਚ ਸਖਤ ਮਿਹਨਤ ਕਰਕੇ ਸਫਲ ਹੋਣ ਲਈ ਪ੍ਰੇਰਨਾ ਮਿਲੇਗੀ। ਇਸੇ ਦੌਰਾਨ ਉਹਨਾਂ ਪ੍ਰਭ ਆਸਰੇ ਤੋਂ ਆਏ ਦਿਵਿਆਂਗ ਬੱਚਿਆਂ ਅਤੇ ਪ੍ਰਕਾਸ਼ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦਾ ਸਪੈਸ਼ਲ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਮੁਸ਼ਕਿਲ ਭਰੀ ਜ਼ਿੰਦਗੀ ਦੇ ਬਾਵਜੂਦ ਵੱਧ ਚੜ ਕੇ ਮੈਰਾਥਨ ਵਿੱਚ ਹਿੱਸਾ ਲੈਕੇ ਇਸਨੂੰ ਸਫਲ ਬਣਾਇਆ।ਉਨਾਂ ਉ-ਜੀਵਨ ਬੈਂਕ, ਰਜਨੀ ਹਰਬਲ, ਲਾਹੌਰੀ ਜੀਰਾ, ਰੂਪਨਗਰ ਪੈਡਲਰ, ਐਨਸੀਸੀ ਅਕੈਡਮੀ, ਰੋਟਰੀ ਕਲੱਬ, ਜ਼ਿਲ੍ਹਾ ਐਥਲੀਕ ਐਸੋਸੀਏਸ਼ਨ, ਪ੍ਰੋ ਅਲਟੀਮੇਟ ਜਿੰਮ, ਅਤੁਲ ਫਿਟਨੈਸ ਮਾਰਸ਼ਲਾਟ ਅਤੇ ਹੋਰ ਸਹਿਯੋਗ ਕਰਨ ਵਾਲਿਆਂ ਨੂੰ ਮੌਕੇ ਉਤੇ ਸਨਮਾਨ ਕੀਤਾ। ਇਸ ਉਪਰੰਤ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਦੀ ਪੇਸ਼ਕਾਰੀ ਕਰਕੇ ਮੈਰਾਥਨ ਦੀ ਸਮਾਪਤੀ ਕੀਤੀ।ਇਸ ਮੈਰਾਥਨ ਵਿਚ ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫਸਰ ਜਸਜੀਤ ਸਿੰਘ, ਐਸ.ਡੀ.ਐਮ ਨੰਗਲ ਅਨਮਜੋਤ ਕੌਰ, ਐਸਡੀਐਮ ਰੋਪੜ ਸਚਿਨ ਪਾਠਕ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ, ਆਰ ਟੀ ਓ ਗੁਰਵਿੰਦਰ ਸਿੰਘ ਜੌਹਲ, ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ, ਤਹਿਸੀਲਦਾਰ ਸੰਦੀਪ ਕੁਮਾਰ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ, ਨਾਇਬ ਤਹਿਸਲਦਾਰ ਕੁਲਦੀਪ ਸਿੰਘ, ਸ਼ਿਵ ਕੁਮਾਰ, ਕੁਲਤਾਰ ਸਿੰਘ, ਮੋਹਨ ਸਿੰਘ ਚਾਹਲ, ਐੱਮ ਸੀ ਰਾਜੂ ਸਤਿਆਲ, ਸ਼ਿਵ ਕੁਮਾਰ ਲਾਲਪੁਰਾ, ਪ੍ਰਿੰਸੀਪਲ ਆਦਰਸ਼ ਸ਼ਰਮਾ, ਪ੍ਰੋਫੈਸਰ ਨਿਰਮਲ ਬਰਾੜ, ਗੁਰਵਿੰਦਰ ਸਿੰਘ ਰੋਮੀ, ਜ਼ਿਲ੍ਹੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ, ਸਕੂਲ ਵਿਦਿਆਰਥੀ ਹਾਜ਼ਰ ਸਨ।Ropar Google News Study Material Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta Deorpr.com ਨੇ ਪਾਰ ਕੀਤਾ 11 ਲੱਖ Page Views ਦਾ ਅੰਕੜਾ Leave a Comment / Ropar News / By Dishant Mehta ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta Happy Hola Mohalla, Sri Anandpur Sahib Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta ਵੱਡੀ ਖ਼ਬਰ! ਹੋਲਾ ਮਹੱਲਾ 2026 ਦਾ ਪੂਰਾ ਈਵੈਂਟਸ ਜਾਰੀ Leave a Comment / Ropar News / By Dishant Mehta ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਅਧੀਨ ਪੈਂਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 2,3 ਅਤੇ 4 ਮਾਰਚ ਨੂੰ ਛੁੱਟੀ ਦਾ ਐਲਾਨ Leave a Comment / Ropar News / By Dishant Mehta
ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta
ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta
ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta
ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta
BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta
ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta
National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਅਧੀਨ ਪੈਂਦੇ ਸਰਕਾਰੀ/ਪ੍ਰਾਈਵੇਟ ਸਕੂਲਾਂ ਵਿੱਚ 2,3 ਅਤੇ 4 ਮਾਰਚ ਨੂੰ ਛੁੱਟੀ ਦਾ ਐਲਾਨ Leave a Comment / Ropar News / By Dishant Mehta