Home - Ropar News - ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜ Leave a Comment / By Dishant Mehta / September 17, 2024 ਰੂਪਨਗਰ, 16 ਸਤੰਬਰ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅਗਲਾ ਕੈਂਪ ਅੱਜ 17 ਸਤੰਬਰ 2024 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ 3 ਕੰਪਨੀਆਂ ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਅਤੇ ਮੈਟਲੋਨਿਕਸ ਭਾਗ ਲੈਣਗੀਆਂ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਐਕਸਿਸ ਬੈਂਕ ਵੱਲੋਂ ਬਿਜਨਸ ਡਿਵੈਲਪਮੈਂਟ ਐਗਜ਼ੀਕਿਊਟਿਵ (ਆਨ ਰੋਲ) ਦੀਆਂ ਅਸਾਮੀਆਂ ਲਈ ਗ੍ਰੇਜ਼ੂਏਸ਼ਨ ਅਤੇ ਪੋਸਟਗ੍ਰੈਜੂਏਸ਼ਨ ਪਾਸ 18 ਤੋਂ 28 ਸਾਲ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 2.24 ਲੱਖ ਰੁਪਏ ਸਲਾਨਾ ਪੈਕੇਜ਼ ਮਿਲੇਗਾ। ਇਸ ਅਸਾਮੀ ਲਈ ਨੌਕਰੀ ਦਾ ਸਥਾਨ ਰੂਪਨਗਰ, ਮੋਹਾਲੀ ਅਤੇ ਚੰਡੀਗੜ੍ਹ ਹੋਵੇਗਾ। ਸਵਰਾਜ਼ ਮਾਜਦਾ ਇਸੂਜੂ ਕੰਪਨੀ ਵੱਲੋਂ ਫੀਲਡ ਇੰਸਪੈਕਟਰ-ਕਮ-ਅਸਿਸਟੈਂਟ ਸਕਿਓਰਿਟੀ ਅਫਸਰ ਦੀਆਂ ਅਸਾਮੀਆਂ ਲਈ ਬਾਰਵੀਂ ਪਾਸ ਸਾਬਕਾ ਫੌਜੀ ਅਤੇ 3 ਸਾਲ ਦਾ ਫੀਲਡ ਅਫਸਰ ਦਾ ਤਜ਼ਰਬਾ, ਉਮਰ 30 ਤੋਂ 45 ਸਾਲ ਦੀ ਮੰਗ ਕੀਤੀ ਗਈ ਹੈ, ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 22000 ਰੁਪਏ ਤਨਖਾਹ ਮਿਲੇਗੀ। ਸੁਪਰਵਾਈਜ਼ਰ (ਐਕਸ ਸਰਵਿਸਮੈਨ) ਦੀ ਅਸਾਮੀ ਲਈ 18 ਤੋਂ 45 ਸਾਲ ਦੇ ਸਾਬਕਾ ਫੌਜੀਆਂ ਦੀ ਇੰਟਰਵਿਊ ਹੋਵੇਗੀ। ਇਸ ਅਸਾਮੀ ਦੀ ਤਨਖਾਹ 12,231 ਰੁਪਏ ਮਹੀਨਾ ਹੈ। ਸੁਪਰਵਾਈਜ਼ਰ ਸਿਵਲ ਦੀ ਅਸਾਮੀ ਲਈ ਬਾਰਵੀਂ ਪਾਸ ਅਤੇ 3 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ ਅਤੇ ਫਾਇਰੈਮਨ ਦੀ ਅਸਾਮੀ ਲਈ ਡਿਪਲੋਮਾ ਫਾਇਰਮੈਨ ਅਤੇ 1 ਸਾਲ ਦੇ ਤਜ਼ਰਬੇ ਦੀ ਮੰਗ ਕੀਤੀ ਗਈ ਹੈ। ਇਸ ਅਸਾਮੀ ਤੇ 11,419/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਮੈਟਲੋਨਿਕਸ ਕੰਪਨੀ ਵੱਲੋਂ ਮਿਗ ਵੈਲਡਰ, ਫਿਟਰ, ਗਰਾਂਈਡਰ ਦੀਆਂ ਅਸਾਮੀਆਂ ਲਈ ਆਈ.ਟੀ.ਆਈ/ਡਿਪਲੋਮੇ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਉਮਰ ਸੀਮਾ 18 ਤੋਂ 35 ਸਾਲ ਹੈ ਅਤੇ ਨੌਕਰੀ ਦਾ ਸਥਾਨ ਕੁਰਾਲੀ ਹੈ। ਮਿਗ ਵੈਲਡਰ ਦੀ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰ ਨੂੰ 16000 ਤੋਂ 18000 ਰੁਪਏ ਪ੍ਰਤੀ ਮਹੀਨਾ, ਫਿਟਰ ਦੀ ਅਸਾਮੀ ਤੇ 15000 ਤੋਂ 18000 ਰੁਪਏ ਪ੍ਰਤੀ ਮਹੀਨਾ ਅਤੇ ਗਰਾਂਈਡਰ ਦੀ ਅਸਾਮੀ ਤੇ 11000 ਤੋਂ 13000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਬਾਇਓ ਡਾਟਾ ਸਮੇਤ ਪਹੁੰਚ ਕੇ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕਰ ਸਕਦੇ ਹੋ।ਬਲਾਕ ਮਿਸ਼ਨ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਵੱਖ-ਵੱਖ ਹੁਨਰ ਵਿਕਾਸ ਸਕੀਮਾਂ ਤਹਿਤ ਸਰਕਾਰ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ। ਜੇਕਰ ਕੋਈ ਉਮੀਦਵਾਰ ਸਰਕਾਰ ਦੀਆਂ ਮੁਫ਼ਤ ਹੁਨਰ ਵਿਕਾਸ ਟ੍ਰੇਨਿੰਗ ਸਕੀਮਾਂ ਦਾ ਲਾਭ ਲੈਣ ਦਾ ਚਾਹਵਾਨ ਹੈ ਤਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ।ਐਕਸਿਸ ਬੈਂਕ, ਸਵਰਾਜ ਮਾਜ਼ਦਾ ਇਸੁਜੂ ਤੇ ਮੈਟਲੋਨਿਕਸ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਪਲੇਸਮੈਂਟ ਕੈਂਪ ਅੱਜShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts Adolescent Health Training Program Organized Successfully at Roopnagar Leave a Comment / Ropar News / By Dishant Mehta ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta Deorpr.com ਨੇ ਪਾਰ ਕੀਤਾ 11 ਲੱਖ Page Views ਦਾ ਅੰਕੜਾ Leave a Comment / Ropar News / By Dishant Mehta ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta Happy Hola Mohalla, Sri Anandpur Sahib Leave a Comment / Ropar News / By Dishant Mehta ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta ਵੱਡੀ ਖ਼ਬਰ! ਹੋਲਾ ਮਹੱਲਾ 2026 ਦਾ ਪੂਰਾ ਈਵੈਂਟਸ ਜਾਰੀ Leave a Comment / Ropar News / By Dishant Mehta
Adolescent Health Training Program Organized Successfully at Roopnagar Leave a Comment / Ropar News / By Dishant Mehta
ਝੱਲੀਆਂ ਕਲਾਂ ਸਕੂਲ ਵਿਖੇ ਆਈਸੀਟੀ ਲੈਬ ਦਾ ਉਦਘਾਟਨ, ਵਿਦਿਆਰਥੀਆਂ ਲਈ ਡਿਜ਼ਿਟਲ ਸਿੱਖਿਆ ਵੱਲ ਵੱਡਾ ਕਦਮ Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਨੂੰ ਮਿਲੇ 17 ਨਵੇਂ ਕੰਪਿਊਟਰ ਤੇ 6 ਸਮਾਰਟ ਇੰਟਰਐਕਟਿਵ ਪੈਨਲ Leave a Comment / Ropar News / By Dishant Mehta
ਜਮਾਤ 10ਵੀਂ ਤੋਂ ਬਾਅਦ ਕਿਹੜਾ ਸਟਰੀਮ ਚੁਣੀਏ? ਵਿਦਿਆਰਥੀਆਂ ਲਈ ਪੂਰੀ ਗਾਈਡ Leave a Comment / Ropar News, Study Material / By Dishant Mehta
ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲ ਰਹੀਆਂ ਨਵੀਆਂ ਕੰਪਿਊਟਰ ਲੈਬਾਂ, ਬਾਸੋਵਾਲ ਵਿੱਚ ਵੀ ਉਦਘਾਟਨ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿੱਚ “ਸਿੰਗਲ ਯੂਜ਼ ਪਲਾਸਟਿਕ” ਖ਼ਿਲਾਫ਼ ਵਾਤਾਵਰਨ ਜਾਗਰੂਕਤਾ ਵਰਕਸ਼ਾਪ Leave a Comment / Ropar News / By Dishant Mehta
ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਪੰਜਾਬ ਦੀਆਂ ਧੀਆਂ ਅੱਗੇ, 5 ਕੁੜੀਆਂ ਅਤੇ 2 ਮੁੰਡਿਆਂ ਨੇ ਹਾਸਲ ਕੀਤੀ ਸ਼ਾਨਦਾਰ ਕਾਮਯਾਬੀ Leave a Comment / Ropar News / By Dishant Mehta
ਵੱਡੇ ਵੱਡੇ ਸ਼ਹਿਰਾਂ ਤੋਂ ਵਿਦਿਆਰਥੀ ਪਹੁੰਚੇ ਰੂਪਨਗਰ ਦੇ ਪਿੰਡ, ਵਾਤਾਵਰਣ ਲਈ ਕੀਤਾ ਵਿਲੱਖਣ ਉਪਰਾਲਾ Leave a Comment / Ropar News / By Dishant Mehta
BIS ਕਵਿਜ਼ ਵਿੱਚ ਪਰਵਾਣੂ ਬ੍ਰਾਂਚ ਆਫਿਸ ਦਾ ਦਬਦਬਾ: 6 ਵਿਦਿਆਰਥੀ ਬਣੇ ਜੇਤੂ, ਆਦਰਸ਼ ਲੋਧੀਪੁਰ ਦੀ ਰਾਧਿਕਾ ਰਾਣੀ ਨੇ ਵੀ ਮਾਰੀ ਬਾਜ਼ੀ Leave a Comment / Ropar News / By Dishant Mehta
ਨਾਰੰਗਵਾਲ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ, ਮਹਿਲਾ ਵਿਗਿਆਨੀਆਂ ਦੇ ਯੋਗਦਾਨ ਤੇ ਵਾਤਾਵਰਣ ਸੁਰੱਖਿਅਣ ‘ਤੇ ਜ਼ੋਰ Leave a Comment / Ropar News / By Dishant Mehta
National INSPIRE Award Glory: Four Government School Students from Rupnagar Selected for National Inspire Award Leave a Comment / Ropar News / By Dishant Mehta
ਸਰਕਾਰੀ ਮਿਡਲ ਸਕੂਲ ਗੱਗੋਂ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਤਹਿਤ ਵਰਕਸ਼ਾਪ ਦਾ ਆਯੋਜਨ Leave a Comment / Ropar News / By Dishant Mehta