Home - Ropar News - ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ਚ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ਚ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆ Leave a Comment / By Dishant Mehta / September 13, 2024 ਰੂਪਨਗਰ, 13 ਸਤੰਬਰ: ਇਤਹਾਸਿਕ ਧਰਤੀ ਜ਼ਿਲ੍ਹਾ ਰੂਪਨਗਰ ਵਿਖੇ 2014 ਬੈਚ ਦੇ ਆਈ.ਏ.ਐਸ. ਡਾ. ਪ੍ਰੀਤੀ ਯਾਦਵ, ਨੇ 4 ਅਪ੍ਰੈਲ 2022 ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵਜੋਂ ਅਹੁਦਾ ਸੰਭਾਲਿਆ ਸੀ। 13 ਸਤੰਬਰ 2024 ਨੂੰ ਬਿਹਤਰੀਨ ਸੇਵਾਵਾਂ ਨਿਭਾ ਕੇ ਅਮਿਟ ਯਾਦਾਂ ਛੱਡਦੇ ਹੋਏ ਡਿਪਟੀ ਕਮਿਸ਼ਨਰ ਦਾ ਚਾਰਜ ਛੱਡਿਆ। ਆਪਣੀ ਤਕਰੀਬਨ 2.5 ਸਾਲ ਦੀ ਸੇਵਾਵਾਂ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਨੂੰ ਹਰ ਪਖੋਂ ਮਜ਼ਬੂਤ ਕੀਤਾ ਨਾਲ ਹੀ ਜ਼ਿਲ੍ਹੇ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਉਪਲਬੱਧੀਆਂ ਹਾਸਲ ਕਰਵਾਈਆਂ।ਉਨ੍ਹਾਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਹਰ ਇਕ ਲੋੜਵੰਦ ਦੀ ਜ਼ਮੀਨੀ ਪੱਧਰ ਉਤੇ ਸੁਣਵਾਈ ਕੀਤੀ ਅਤੇ ਉਨ੍ਹਾਂ ਦੀ ਹਰ ਬਣਦੀ ਸੰਭਵ ਮੱਦਦ ਕੀਤੀ। ਉਨ੍ਹਾਂ ਨੂੰ ਮਿਲਣ ਲਈ ਕਦੀ ਕਿਸੇ ਨੂੰ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।ਉਨ੍ਹਾਂ ਗ਼ਰੀਬ ਤਬਕੇ ਦੇ ਬੱਚਿਆ ਜੋ ਸਕੂਲਾਂ ਵਿਚ ਨਹੀਂ ਜਾ ਸਕਦੇ ਉਨ੍ਹਾਂ ਲਈ ਇਵਿਨਿੰਗ ਕਲਾਸਾਂ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਵਾਇਆ ਤਾਂ ਜੌ ਉਹ ਵੀ ਪੜ ਲਿਖ ਆਪਣੀ ਜ਼ਿੰਦਗੀ ਨੂੰ ਸਹੀ ਲੀਹਾਂ ਤੇ ਲਿਆਉਣ ਦੇ ਯਤਨ ਕਰ ਸਕਣ।ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੂੰ ਪੜਨ ਲਈ ਸ਼ਾਂਤਮਈ ਮਾਹੌਲ ਪ੍ਰਦਾਨ ਕਰਨ ਦੇ ਲਈ ਜ਼ਿਲ੍ਹਾ ਲਾਇਬ੍ਰੇਰੀ ਨੂੰ ਆਧੁਨਿਕ ਢੰਗਾਂ ਨਾਲ ਨਵੀਨੀਕਰਨ ਕੀਤਾ ਗਿਆ। ਲਾਇਬ੍ਰੇਰੀ ਵਿਖੇ ਉਨ੍ਹਾਂ ਨਵੀਂ ਇਮਾਰਤਾਂ, ਕੰਪਿਊਟਰ ਲੈਬ, ਫਰੀ ਇੰਟਰਨੈੱਟ, ਓਪਨ ਜਿੰਮ, ਸੀਨੀਅਰ ਸਿਟੀਜ਼ਨਾਂ ਲਈ ਵੱਖਰੀ ਜਗ੍ਹਾ ਅਤੇ ਹੋਰ ਪੜ੍ਹਨ ਲਈ ਸਹੂਲਤਾਂ ਪ੍ਰਦਾਨ ਕਰਵਾਈਆਂ।ਉਨ੍ਹਾਂ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਪ੍ਰਤੀ ਵਚਨਬੱਧਤਾ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਪਿਛਲੇ ਸਾਲ ਸੂਬੇ ਵਿਚ ਸਭ ਤੋ ਘੱਟ ਪਰਾਲੀ ਸਾੜਨ ਦੀਆਂ ਘਟਨਾਵਾਂ ਜ਼ਿਲ੍ਹਾ ਰੂਪਨਗਰ ਵਿਖੇ ਦਰਜ ਹੋਈਆਂ ਜਿਸ ਨਾਲ ਰੂਪਨਗਰ ਪੂਰੇ ਸੂਬੇ ਲਈ ਮਿਸਾਲ ਬਣਿਆ। ਇਨ੍ਹਾਂ ਬਹਿਤਰੀਨ ਕਾਰਜਾਂ ਲਈ ਘਾੜ ਕਲੱਬ ਤੇ ਪੰਚਾਇਤਾਂ ਵੱਲੋਂ ਡਾ. ਪ੍ਰੀਤੀ ਯਾਦਵ ਦਾ “ਸ਼ੇਰੇ-ਏ- ਪੰਜਾਬ ਮਹਾਰਾਜਾ ਰਣਜੀਤ ਸਿੰਘ” ਖ਼ਿਤਾਬ ਨਾਲ ਸਨਮਾਨ ਵੀ ਕੀਤਾ ਗਿਆ।ਇਸ ਤੋਂ ਇਲਾਵਾ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਨਿਰੰਤਰ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਵੱਲੋਂ ਨਹਿਰੂ ਸਟੇਡੀਅਮ ਰੂਪਨਗਰ, ਸਵੀਮਿੰਗ ਪੂਲ ਰੂਪਨਗਰ ਦੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਨੋਜ਼ਵਾਨਾਂ ਨੂੰ ਖੇਡ ਮੈਦਾਨ ਨਾਲ ਜੋੜਨ ਲਈ ਪਿੰਡਾਂ ਵਿੱਚ ਖੇਡ ਸਟੇਡੀਅਮ ਵੀ ਬਣਾਏ ਗਏ।ਜ਼ਿਲ੍ਹੇ ਵਿੱਚ ਜੁਲਾਈ ਤੇ ਅਗਸਤ ਮਹੀਨੇ 2023 ਵਿੱਚ ਹਿਮਾਚਲ ਪ੍ਰਦੇਸ਼ ਵਿਖੇ ਭਾਰੀ ਵਰਖਾ ਹੋਣ ਨਾਲ ਹੜ੍ਹਾਂ ਦੌਰਾਨ ਪ੍ਰਭਾਵਿਤ ਇਲਾਕਿਆਂ ਵਿਚ ਜ਼ਮੀਨੀ ਪੱਧਰ ਉਤੇ ਜਾ ਕੇ ਰਾਹਤ ਕਾਰਜ ਕੀਤੇ ਤੇ ਦਿਨ ਰਾਤ ਮੁਸਤੈਦੀ ਨਾਲ ਕੰਮ ਕਰਦੇ ਹੋਏ ਸੈਂਕੜੇ ਲੋਕਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਤੇ ਨਾਲ ਹੀ ਉਨ੍ਹਾਂ ਵੱਲੋਂ ਜਲਦ ਤੋਂ ਜਲਦ ਸੜਕਾਂ ਦੇ ਨੈੱਟਵਰਕ ਨੂੰ ਜੰਗੀ ਪੱਧਰ ਉੱਤੇ ਠੀਕ ਕਰਵਾ ਕੇ ਮੁੜ ਬਹਾਲ ਕਰਵਾਇਆ ਗਿਆ।ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲਾਂ, ਸਕੂਲਾਂ, ਸੇਵਾ ਕੇਂਦਰਾਂ ਅਤੇ ਸਰਕਾਰੀ ਵਿਭਾਗਾਂ ਵਿੱਚ ਆਮ ਲੋਕਾਂ ਨੂੰ ਜ਼ਮੀਨੀ ਪੱਧਰ ਉੱਤੇ ਸੇਵਾਵਾਂ ਦੇਣ ਹਿੱਤ ਨਾਲ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਿਆ ਅਤੇ ਇਨ੍ਹਾਂ ਥਾਵਾਂ ਦੀ ਤੇ ਸਬੰਧਿਤ ਅਫ਼ਸਰਾਂ ਦੀ ਨਿੱਜੀ ਤੌਰ ਉਤੇ ਜਾ ਕੇ ਨਿਰੰਤਰ ਚੈਕਿੰਗ ਵੀ ਕੀਤੀ। ਇਸ ਪ੍ਰਕਿਰਿਆ ਨਾਲ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਹਾਂ ਪੱਖੀ ਨਤੀਜੇ ਸਾਹਮਣੇ ਆਏ ਹਨ ਅਤੇ ਇਸ ਨਾਲ ਆਮ ਲੋਕਾਂ ਨੂੰ ਸੰਤੁਸ਼ਟੀ ਵੀ ਮਿਲੀ ਹੈ ਤੇ ਉਨ੍ਹਾਂ ਦਾ ਪੰਜਾਬ ਸਰਕਾਰ ਵਿਚ ਭਰੋਸਾ ਵੀ ਵਧਿਆ।Dr. Preeti Yadav left the charge of Deputy Commissioner leaving indelible memories by rendering the best services in the districtShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਕਰਵਾਈ Leave a Comment / Ropar News / By Dishant Mehta ਨਸ਼ਿਆਂ ਵਿਰੁੱਧ ਕਰਵਾਈ ਗਈ ਲੋਕ ਮਿਲਣੀ ਮੀਟਿੰਗ ਗਗਨ ਰਿਜ਼ੋਰਟ ਕਾਂਝਲਾ ਮੋਰਿੰਡਾ ਵਿਖੇ Leave a Comment / Ropar News / By Dishant Mehta 16 ਸਤੰਬਰ ਵਿਸ਼ਵ ਓਜ਼ੋਨ ਦਿਵਸ Leave a Comment / Poems & Article, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ 2026: ਬਲਾਕ ਮੋਰਿੰਡਾ ਦੇ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ -2026: ਜ਼ਿਲ੍ਹਾ ਰੂਪਨਗਰ ‘ਚ ਬਲਾਕ ਪੱਧਰੀ ਕ੍ਰਿਕਟ ਮੁਕਾਬਲੇ 16 ਤੇ 17 ਸਤੰਬਰ ਨੂੰ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਬਲਾਕ ਮੋਰਿੰਡਾ ਮੁਕਾਬਲੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਮੋਰਿੰਡਾ ਦਾ ਲੁਠੇੜੀ ਸਕੂਲ ਵਿਖੇ ਸ਼ੁਭ ਆਰੰਭ Leave a Comment / Ropar News, Sports / By Dishant Mehta ਸੜਕ ਹਾਦਸਿਆਂ ‘ਚ ਜ਼ਖ਼ਮੀਆਂ ਦੀ ਮਦਦ ਕਰਨ ਵਾਲੇ ਨੇਕ ਇਨਸਾਨਾਂ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ – ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta
ਬਲਾਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਕਰਵਾਈ Leave a Comment / Ropar News / By Dishant Mehta
ਨਸ਼ਿਆਂ ਵਿਰੁੱਧ ਕਰਵਾਈ ਗਈ ਲੋਕ ਮਿਲਣੀ ਮੀਟਿੰਗ ਗਗਨ ਰਿਜ਼ੋਰਟ ਕਾਂਝਲਾ ਮੋਰਿੰਡਾ ਵਿਖੇ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ 2026: ਬਲਾਕ ਮੋਰਿੰਡਾ ਦੇ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ -2026: ਜ਼ਿਲ੍ਹਾ ਰੂਪਨਗਰ ‘ਚ ਬਲਾਕ ਪੱਧਰੀ ਕ੍ਰਿਕਟ ਮੁਕਾਬਲੇ 16 ਤੇ 17 ਸਤੰਬਰ ਨੂੰ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਦੇ ਬਲਾਕ ਮੋਰਿੰਡਾ ਮੁਕਾਬਲੇ ਦੂਜੇ ਦਿਨ ਵੀ ਜਾਰੀ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਮੋਰਿੰਡਾ ਦਾ ਲੁਠੇੜੀ ਸਕੂਲ ਵਿਖੇ ਸ਼ੁਭ ਆਰੰਭ Leave a Comment / Ropar News, Sports / By Dishant Mehta
ਸੜਕ ਹਾਦਸਿਆਂ ‘ਚ ਜ਼ਖ਼ਮੀਆਂ ਦੀ ਮਦਦ ਕਰਨ ਵਾਲੇ ਨੇਕ ਇਨਸਾਨਾਂ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ – ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ Leave a Comment / Ropar News / By Dishant Mehta
ਰੂਪਨਗਰ ਬਲਾਕ ਦੇ ਤਿੰਨ ਰੋਜ਼ਾ ਖੇਡ ਮੁਕਾਬਲੇ ਉਤਸ਼ਾਹ ਨਾਲ ਸੰਪੰਨ Leave a Comment / Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਤੀਜੇ ਦਿਨ ਖੇਡਾਂ ਹੋਈਆਂ ਸਮਾਪਤ Leave a Comment / Ropar News / By Dishant Mehta
Project Based Learning ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਅਧਿਆਪਕਾਂ ਨੂੰ ਦਿੱਤੀ ਗਈ ਵਿਸ਼ਾ-ਅਧਾਰਿਤ ਸਿਖਲਾਈ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ 2026: ਸੀਜ਼ਨ ਚਾਰ ਦੇ ਦੂਜੇ ਦਿਨ ਹੋਏ ਗਹਿਗੱਚ ਮੁਕਾਬਲੇ Leave a Comment / News, Ropar News / By Dishant Mehta
ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਦੌਰਾਨ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ Leave a Comment / Ropar News / By Dishant Mehta
ਆਦਰਸ਼ ਸਕੂਲ ਲੋਧੀਪੁਰ ਦੇ ਤਿੰਨ ਵਿਦਿਆਰਥੀਆਂ ਦੀ ਬੈਡਮਿੰਟਨ ਵਿੱਚ ਸਟੇਟ ਪੱਧਰ ਲਈ ਚੋਣ Leave a Comment / Ropar News / By Dishant Mehta
ਬਲਾਕ ਮੋਰਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਇਕਾਈ ਦਾ ਹੋਇਆ ਗਠਨ Leave a Comment / Ropar News / By Dishant Mehta
ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਕੇ ਕਰਵਾਈ ਖੇਡਾਂ ਦੀ ਸ਼ੁਰੂਆਤ Leave a Comment / Ropar News / By Dishant Mehta