
ਸ੍ਰੀ ਚਮਕੌਰ ਸਾਹਿਬ,14 ਅਕਤੂਬਰ: ਉੱਪ ਮੰਡਲ ਮੈਜਿਸਟ੍ਰੇਟ ਸ. ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਤੋਂ ਸ੍ਰੀ ਬਲਾਕ ਸ੍ਰੀ ਚਮਕੌਰ ਸਾਹਿਬ ਲਈ 57 ਪੋਲਿੰਗ ਪਾਰਟੀਆਂ ਰਵਾਨਾ ਹੋਈਆਂ।
ਮਾਸਟਰ ਟਰੇਨਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਬਲਾਕ ਵਿੱਚ ਪੰਜ ਡਬਲ ਬੂਥ ਅਤੇ 52 ਸਿੰਗਰ ਬੂਥ ਹਨ ਅਤੇ ਸਾਰੇ ਹੀ ਬੂਥਾਂ ਉੱਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਬਲਾਕ ਵਿੱਚ 10 ਸਟੇਸ਼ਨ ਸੰਵੇਦਨਸ਼ੀਲ ਹਨ।

ਸ. ਅਮਰੀਕ ਸਿੰਘ ਸਿੱਧੂ ਨੇ ਸਾਰੀਆਂ ਪਾਰਟੀਆਂ ਨੂੰ ਨਿਰਪੱਖਤਾ ਨਾਲ ਵੋਟਾਂ ਪਾਉਣ ਦਾ ਸੱਦਾ ਦਿੱਤਾ। ਹਰ ਪਾਰਟੀ ਵਿੱਚ ਤੀਜਾ ਪੋਲਿੰਗ ਅਫਸਰ ਗਿਣਤੀ ਸਮੇਂ ਵੀਡੀਓਗ੍ਰਾਫੀ ਕਰੇਗਾ। ਸੰਵੇਦਨਸ਼ੀਲ ਥਾਵਾਂ ਤੇ ਕੈਮਰੇ ਵੀ ਲਗਾਏ ਗਏ ਹਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇਸ ਲੋਕਤੰਤਰੀ ਪ੍ਰਣਾਲੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਨਿਰਪੱਖਤਾ ਨਾਲ ਇਸ ਕਾਰਜ ਨੂੰ ਅੰਜਾਮ ਦੇਣਾ ਚਾਹੀਦਾ ਹੈ। ਇਸ ਮੌਕੇ ਤਹਿਸੀਲਦਾਰ ਸ੍ਰੀ ਹਿਮਾਂਸ਼ੂ ਗਰਗ, ਸੁਪਰਡੈਂਟ ਜਸਵੀਰ ਕੁਮਾਰ, ਚੋਣ ਕਲਰਕ ਰੁਪਿੰਦਰ ਸਿੰਘ ਅਤੇ ਸਮੂਹ ਅਧਿਕਾਰੀ ਸਹਿਬਾਨ ਹਾਜ਼ਰ ਸਨ।
ਪੰਚਾਇਤੀ ਚੋਣਾਂ ਸੰਬੰਧੀ 57 ਪੋਲਿੰਗ ਪਾਰਟੀਆਂ ਰਵਾਨਾ
Related