Home - Ropar News - “ਇਕ ਪੇੜ ਮਾਂ ਕੇ ਨਾਮ 2” – Environment Education Program ਹੇਠ 450 ਅਧਿਆਪਕਾਂ ਦੀ ਭਾਗੀਦਾਰੀ ਨਾਲ ਵਰਕਸ਼ਾਪ“ਇਕ ਪੇੜ ਮਾਂ ਕੇ ਨਾਮ 2” – Environment Education Program ਹੇਠ 450 ਅਧਿਆਪਕਾਂ ਦੀ ਭਾਗੀਦਾਰੀ ਨਾਲ ਵਰਕਸ਼ਾਪ Leave a Comment / By Dishant Mehta / July 12, 2025 Workshop with the participation of 450 teachers under the Environment Education Programਰੂਪਨਗਰ, 11 ਜੁਲਾਈ: ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਜੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੂਪਨਗਰ ਵਿਖੇ ਵਾਤਾਵਰਣ ਬਚਾਅ ਸਬੰਧੀ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ।ਇਸ ਦੌਰਾਨ ਸ੍ਰੀ ਮਿੱਤਲ ਜੀ ਨੇ ਰੁੱਖ ਲਗਾ ਕੇ “ਇਕ ਪੇੜ ਮਾਂ ਕੇ ਨਾਮ 2” ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਅਧਿਆਪਕਾਂ ਨੂੰ ਵਾਤਾਵਰਣ ਸੰਭਾਲ ਸੰਦੇਸ਼ ਵਿਦਿਆਰਥੀਆਂ ਤਕ ਪਹੁੰਚਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।ਵਰਕਸ਼ਾਪ ਵਿੱਚ ਮੋਰਿੰਡਾ, ਚਮਕੌਰ ਸਾਹਿਬ, ਸਲੋਰਾ, ਰੋਪੜ-2 ਅਤੇ ਮੀਆਂਪੁਰ ਬਲਾਕਾਂ ਤੋਂ ਆਏ ਈਕੋ ਕਲੱਬ ਇੰਚਾਰਜ, ਬੀ.ਪੀ.ਈ.ਓ., ਅਤੇ ਪ੍ਰਾਇਮਰੀ ਸਕੂਲ ਮੁਖੀਆਂ ਸਮੇਤ 450 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ।ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਸੁਖਜੀਤ ਸਿੰਘ ਕੈਂਥ ਨੇ ਮੁਹਿੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2024-25 ਦੌਰਾਨ ਰੂਪਨਗਰ ਜ਼ਿਲ੍ਹੇ ਦੇ 10 ਸਕੂਲਾਂ ਵਿੱਚ ਮੀਆਂਵਾਕੀ ਲਗਾਈ ਗਈ ਸੀ, ਜਿਸਨੂੰ ਵਿਦਿਆਲਈ ਪੱਧਰ ‘ਤੇ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ। ਹੁਣ ਤੱਕ 6 ਸਕੂਲ “ਗਰੀਨ ਸਕੂਲ ਅਵਾਰਡ” ਵੀ ਹਾਸਲ ਕਰ ਚੁੱਕੇ ਹਨ, ਜਦਕਿ ਵਾਤਾਵਰਣ ਸੁਰੱਖਿਆ ਵਿੱਚ ਜ਼ਿਲ੍ਹੇ ਨੇ ਨੈਸ਼ਨਲ ਅਵਾਰਡ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ “ਬੇਸ਼ਟ ਜ਼ਿਲ੍ਹਾ” ਦਾ ਖਿਤਾਬ ਵੀ ਹਾਸਲ ਕੀਤਾ ਹੈ।ਵਰਕਸ਼ਾਪ ਵਿੱਚ ਬਲਾਕ ਕੋਆਰਡੀਨੇਟਰ ਸ੍ਰੀ ਕੁਲਵੰਤ ਸਿੰਘ ਅਤੇ ਸ੍ਰੀ ਜਗਜੀਤ ਸਿੰਘ ਨੇ ਅਧਿਆਪਕਾਂ ਨੂੰ ਨੈਸ਼ਨਲ ਪੋਰਟਲ ਉੱਤੇ ਰਿਪੋਰਟ ਅਪਲੋਡ ਕਰਨ ਦੀ ਪ੍ਰਕਿਰਿਆ ਅਤੇ ਹੋਰ ਵਾਤਾਵਰਣਿਕ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।ਵਾਤਾਵਰਣ ਸਿੱਖਿਆ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਸ੍ਰੀ ਸੁਨੀਲ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਸੁਖਜੀਤ ਸਿੰਘ ਕੈਂਥ ਅਤੇ ਵਾਤਾਵਰਣ ਟੀਮ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੰਦੀਪ ਕੌਰ ਨੂੰ ਸ਼ਾਨਦਾਰ ਪ੍ਰਬੰਧਾਂ ਲਈ ਧੰਨਵਾਦ ਦਿੱਤਾ ਗਿਆ। ਇਨ੍ਹਾਂ ਦੇ ਨਾਲ ਬੀ.ਪੀ.ਈ.ਓ. ਸ੍ਰੀਮਤੀ ਬਲਵੀਰ ਕੌਰ (ਮੋਰਿੰਡਾ), ਦਵਿੰਦਰ ਕੁਮਾਰ (ਮੀਆਂਪੁਰ), ਕਮਿੰਦਰ ਸਿੰਘ (ਰੋਪੜ 2), ਸ੍ਰਿ ਸੱਜਣ ਸਿੰਘ (ਸਲੋਰਾ), ਸ੍ਰਿ ਦਵਿੰਦਰਪਾਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ।ਵਾਤਾਵਰਣ ਟੀਮ ਦੇ ਸਦੱਸ ਭੁਪਿੰਦਰ ਸਿੰਘ, ਓਮ ਪ੍ਰਕਾਸ਼, ਅਤੁਲ ਦੁਵੇਦੀ, ਵਿਵੇਕ ਸ਼ਰਮਾ, ਸੁਖਵਿੰਦਰ ਸਿੰਘ, ਜਵਤਿੰਦਰ ਕੌਰ ਆਦਿ ਅਧਿਆਪਕ ਵੀ ਇਸ ਵਰਕਸ਼ਾਪ ਵਿੱਚ ਸ਼ਾਮਲ ਰਹੇ।👉 Subscribe now for more updates!District Ropar News ਰੋਪੜ ਪੰਜਾਬੀ ਨਿਊਜ਼ Follow up on facebookShare this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta Winter Timings Schedule from 2nd November Leave a Comment / News, Ropar News / By Dishant Mehta ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta ਨੇਚਰ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੇ ਕੀਤੀ ਟ੍ਰੈਕਿੰਗ Leave a Comment / Ropar News / By Dishant Mehta ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta
70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਨਿਸ਼ਾਨੇਬਾਜ਼ੀ ਦੇ ਨਤੀਜਿਆਂ ਲਈ ਪਹਿਲੀ ਵਾਰ ਆਨਲਾਈਨ ਪੋਰਟਲ ਜਾਰੀ Leave a Comment / Ropar News / By Dishant Mehta
ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਜਾਰੀ ਰਹੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਲਾਹ ਵਿਖੇ ‘ਸੁਰੱਖਿਅਤ ਬਚਪਨ ਅਭਿਆਨ’ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ Leave a Comment / Ropar News / By Dishant Mehta
ਸਾਇੰਸ ਡਰਾਮਾ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੀ ਇਤਿਹਾਸਕ ਹੈਟ੍ਰਿਕ Leave a Comment / Ropar News / By Dishant Mehta
ਪ੍ਰੇਮ ਕੁਮਾਰ ਮਿੱਤਲ ਨੇ ਸੰਭਾਲਿਆ ਡੀ.ਈ.ਓ. (ਸੈਕੰਡਰੀ ਸਿੱਖਿਆ) ਅਤੇ (ਐਲੀਮੈਂਟਰੀ ਸਿੱਖਿਆ), ਐਸ.ਏ.ਐਸ. ਨਗਰ ਦਾ ਵਾਧੂ ਚਾਰਜ Leave a Comment / Ropar News / By Dishant Mehta
ਫਿਲਮ ਅਦਾਕਾਰਾ ਜਨੀਤਾ ਦੀ ਡੋਡਾ ਫਾਊਂਡੇਸ਼ਨ ਨੇ ਸਰਕਾਰੀ ਪੋਲੀਟੈਕਨਿਕ ਕਾਲਜ ‘ਚ ਅਧਿਆਪਕਾਂ ਲਈ ‘ਵਾਤਾਵਰਣ ਸੁਰੱਖਿਆ’ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕੀਤਾ Leave a Comment / Ropar News / By Dishant Mehta
ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਟਾਊਨਸ਼ਿਪ ਵਿਖੇ ਫਿਜ਼ਿਕਸ ਲੈਬ ਦਾ ਰਸਮੀ ਉਦਘਾਟਨ Leave a Comment / Ropar News / By Dishant Mehta
ਰੂਪਨਗਰ ਵਿੱਚ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ (NCSC-2026) ਸਫ਼ਲਤਾਪੂਰਵਕ ਸੰਪੰਨ Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀ ਹੁਕਮ ਲਾਗੂ, ਚਾਈਨਾ ਡੋਰ ਤੋਂ ਲੈ ਕੇ ਡਰੋਨ ਉਡਾਉਣ ਤੱਕ ਕਈ ਪਾਬੰਦੀਆਂ Leave a Comment / Ropar News / By Dishant Mehta
ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਦੀ ਸਖ਼ਤੀ, 45 ਸਕੂਲੀ ਬੱਸਾਂ ਦੀ ਜਾਂਚ ਦੌਰਾਨ 18 ਦੇ ਕੀਤੇ ਚਲਾਨ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 23 ਅਕਤੂਬਰ ਨੂੰ ਪਲੇਸਮੈਂਟ ਕੈਂਪ Leave a Comment / Ropar News / By Dishant Mehta
ਪ੍ਰਤਿਭਾ ਦੀ ਜਿੱਤ: ਬਲਾਕ ਨੰਗਲ ਵਿਗਿਆਨ ਨਾਟਕ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸਕੂਲ ਨੰਗਲ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਬਲਾਕ ਅਨੰਦਪੁਰ ਵਿੱਚ ਸਾਇੰਸ ਡਰਾਮਾ ਪ੍ਰਤੀਯੋਗਤਾ-2026-27 ਕਰਵਾਈ ਗਈ, ਸਰਕਾਰੀ ਕੰਨਿਆ ਸਕੂਲ ਸ੍ਰੀ ਅਨੰਦਪੁਰ ਸਾਹਿਬ ਦੀਆਂ ਵਿਦਿਆਰਥਣਾਂ ਨੇ ਮਾਰੀ ਬਾਜ਼ੀ Leave a Comment / Ropar News / By Dishant Mehta
ਨੇਚਰ ਕੈਂਪ ਲਗਾਉਣ ਲਈ ਮੋਰਨੀ ਹਿੱਲ ਪੁੱਜੇ ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀ Leave a Comment / Ropar News / By Dishant Mehta