Home - Ropar News - ਘਰ ਬੈਠੇ ਸਰਟੀਫਿਕੇਟ ਅਪਲਾਈ ਕਰਨ ਲਈ 1076 ਹੈਲਪਲਾਈਨ ਰਾਹੀਂ ਸੇਵਾਵਾਂ ਦਾ ਲਾਭ ਲਓਘਰ ਬੈਠੇ ਸਰਟੀਫਿਕੇਟ ਅਪਲਾਈ ਕਰਨ ਲਈ 1076 ਹੈਲਪਲਾਈਨ ਰਾਹੀਂ ਸੇਵਾਵਾਂ ਦਾ ਲਾਭ ਲਓ Leave a Comment / By Dishant Mehta / March 6, 2025 ਸਰਟੀਫਿਕੇਟ ਬਨਾਉਣ ਲਈ ਅੱਜ ਤੋਂ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਦੀ ਲੋੜ ਨਹੀਂ: ਹਿਮਾਂਸ਼ੂ ਜੈਨਰੂਪਨਗਰ, 5 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਸਮੂਹ ਜਿਲ੍ਹਾ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿਚ ਲਏ ਮਹੱਤਵਪੂਰਨ ਫੈਸਲੇ ਤਹਿਤ ਹੁਣ ਲਈ ਸਰਟੀਫਿਕੇਟ ਬਨਾਉਣ ਲਈ ਅੱਜ ਤੋਂ ਕਿਸੇ ਵੀ ਸਰਪੰਚ/ਐਮ ਸੀ/ਨੰਬਰਦਾਰ ਜਾਂ ਪਟਵਾਰੀ ਕੋਲ ਹੱਥ ਲਿਖਤ ਤਸਦੀਕ ਕਰਵਾਉਣ ਲਈ ਜਾਣ ਦੀ ਲੋੜ ਨਹੀਂ ਪਵੇਗੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾਂ ਕੋਈ ਵੀ ਸਰਟੀਫਿਕੇਟ ਜਿਵੇਂ ਕਿ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਪੈਨਸ਼ਨ ਆਦਿ ਅਪਲਾਈ ਕਰਨ ਵਿਅਕਤੀ/ਲਾਭਪਾਤਰੀ ਨੂੰ ਵਾਰ – ਵਾਰ ਸੇਵਾ ਕੇਂਦਰਾਂ ਵਿਚ ਚੱਕਰ ਲਗਾਉਣੇ ਪੈਂਦੇ ਸਨ, ਜਿਸ ਨਾਲ ਆਮ ਲੋਕਾਂ ਦੀ ਸਮੇਂ ਦੀ ਬਰਬਾਦੀ ਵੀ ਹੁੰਦੀ ਸੀ ਅਤੇ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਜਿਸ ਤਹਿਤ ਸਰਪੰਚ/ਐਮ ਸੀ/ ਨੰਬਰਦਾਰ ਤੋਂ ਰਿਪੋਰਟਾਂ ਵੀ ਕਰਵਾਉਣੀਆਂ ਪੈਂਦੀਆਂ ਸਨ।ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਏ ਗਏ ਇਤਿਹਾਸਕ ਫੈਸਲੇ ਸਦਕਾ ਹੁਣ ਕਿਸੇ ਵੀ ਨਾਗਰਿਕ ਨੂੰ ਕਿਸੇ ਦੀ ਰਿਪੋਰਟ ਕਰਵਾਉਣ ਦੀ ਲੋੜ ਨਹੀ ਹੈ। ਕੋਈ ਵੀ ਆਪਣਾ ਸਰਟੀਫਿਕੇਟ ਅਪਲਾਈ ਕਰਵਾਉਣ ਲਈ ਸਿਰਫ ਆਪਣੇ ਅਸਲ ਦਸਤਾਵੇਜ਼ ਲੈ ਜਾਕੇ ਸੇਵਾ ਕੇਂਦਰਾਂ ਰਾਹੀਂ ਸੇਵਾ ਪ੍ਰਾਪਤ ਕਰ ਸਕਦਾ ਹੈ ਅਤੇ ਹੁਣ ਸਬੰਧਿਤ ਸਰਪੰਚ/ਐਮੀ/ਨੰਬਰਦਾਰ ਦੀ ਰਿਪੋਰਟ ਆਨਲਾਈਨ ਹੀ ਕਰ ਦਿੱਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਰੂਪਨਗਰ ਅਧੀਨ 23 ਸੇਵਾ ਕੇਂਦਰ ਚੱਲ ਰਹੇ ਹਨ ਜਿੱਥੇ ਜਿਲ੍ਹਾ ਵਾਸੀਆਂ ਨੂੰ ਮੁਕੰਮਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀ ਹਨ ਅਤੇ ਜੇਕਰ ਕਿਸੇ ਨੂੰ ਕੋਈ ਸੇਵਾ ਪ੍ਰਾਪਤ ਕਰਨ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਰਕਾਰੀ ਸਕੀਮਾਂ ਦੇ ਲਾਭ ਅਤੇ ਸਰਟੀਫਿਕੇਟ ਆਦਿ ਅਪਲਾਈ ਕਰਨ ਲਈ ਹੈਲਪਲਾਈਨ ਨੰਬਰ 1076 ਉਤੇ ਕਾਲ ਕਰਕੇ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਜਿਸ ਉਪਰੰਤ ਸੇਵਾ ਕੇਂਦਰ ਦੇ ਕਰਮਚਾਰੀ ਵਲੋਂ ਲਾਭਪਾਤਰੀ ਦੇ ਘਰ ਪਹੁੰਚ ਕੇ ਸੇਵਾਵਾਂ ਮੁਹੱਈਆ ਕਰਵਆਈਆਂ ਜਾਂਦੀਆਂ ਹਨ।ਇਸ ਮੌਕੇ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਬੇਹਿਲੂ, ਡੀ ਆਈ ਟੀ ਐਮ ਮੋਨਿਕਾ ਅਤੇ ਸੇਵਾ ਕੇਂਦਰ ਮਾਸਟਰ ਟ੍ਰੇਨਰ ਅਮਨਦੀਪ ਸਿੰਘ ਮੌਜੂਦ ਸਨ।Avail services through 1076 helpline to apply for certificate from homeRopar Google News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਫਾਰਮ ਸਟੇਅ ਨੀਤੀ-2026 ਸਬੰਧੀ ਪਹਿਲੀ ਜਾਗਰੂਕਤਾ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ Leave a Comment / Ropar News / By AAYANMEHTA ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta 12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta Punjab CM Announces New Timings for Schools and Government Offices from May 25 Leave a Comment / Ropar News / By Dishant Mehta ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta Class Wise Summer Vacation Homework Download Links 2026-27 Leave a Comment / Ropar News, Study Material / By Dishant Mehta
ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਫਾਰਮ ਸਟੇਅ ਨੀਤੀ-2026 ਸਬੰਧੀ ਪਹਿਲੀ ਜਾਗਰੂਕਤਾ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ Leave a Comment / Ropar News / By AAYANMEHTA
ਵਿਦਿਆਰਥੀਆਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਜ਼ਿਲ੍ਹਾ ਪੱਧਰੀ ਆਨਲਾਈਨ ਮੀਟਿੰਗ ਆਯੋਜਿਤ Leave a Comment / Ropar News / By Dishant Mehta
ਸੁਰੱਖਿਅਤ ਭੋਜਨ, ਸਿਹਤਮੰਦ ਜੀਵਨ: ਵਿਸ਼ਵ ਭੋਜਨ ਸੁਰੱਖਿਆ ਦਿਵਸ 2026 Leave a Comment / Poems & Article, Ropar News / By Dishant Mehta
SUMMER HOLIDAYS HOMEWORK – COMPUTER SCIENCE Leave a Comment / Study Material, Ropar News / By Dishant Mehta
ਸਕੂਲਾਂ ਦੇ ਈਕੋ ਕਲੱਬਾਂ ਵਲੋਂ ਭਲਕੇ ਮਨਾਇਆ ਜਾਵੇਗਾ ਵਿਸ਼ਵ ਵਾਤਾਵਰਨ ਦਿਵਸ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ World Environment Day Leave a Comment / Poems & Article, Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲਾ ਪਲ: GSSS ਲੂਥੇੜੀ ਦੇ ਹਰਸ਼ ਭੋਲਾ ਨੇ JEE Advanced 2026 ਪ੍ਰੀਖਿਆ ਕੀਤੀ ਪਾਸ Leave a Comment / Ropar News / By Dishant Mehta
ਬਰਾਈਟ ਮਾਈਂਡਜ਼ ਪੰਜਾਬ 2026: ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਨੂੰ ਮਿਲਿਆ ਸਨਮਾਨ Leave a Comment / Ropar News / By Dishant Mehta
ਬ੍ਰਾਈਟ ਮਾਈਂਡਜ਼ ਪੰਜਾਬ 2026: ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਹੋਵੇਗਾ ਅੱਜ ਵਿਸ਼ੇਸ਼ ਸਨਮਾਨ Leave a Comment / Ropar News / By Dishant Mehta
ਪੰਜਾਬ ਵਿੱਚ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ Leave a Comment / Ropar News / By Dishant Mehta
Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools Leave a Comment / Ropar News / By Dishant Mehta
Breaking News: ਪੰਜਾਬ ਸਰਕਾਰ ਨੇ ਬਕਰੀਦ ਦੀ ਛੁੱਟੀ 28 ਮਈ ਲਈ ਐਲਾਨੀ Leave a Comment / Ropar News / By Dishant Mehta
12ਵੀਂ ਤੋਂ ਬਾਅਦ ਕੀ ਕਰੀਏ? ਸਰਕਾਰੀ ਨੌਕਰੀ ਦੀ ਤਿਆਰੀ ਲਈ ਸਹੀ ਕੋਰਸ ਅਤੇ ਕਰੀਅਰ ਚੋਣ ਬਹੁਤ ਜ਼ਰੂਰੀ Leave a Comment / Ropar News / By Dishant Mehta
Punjab CM Announces New Timings for Schools and Government Offices from May 25 Leave a Comment / Ropar News / By Dishant Mehta
ਜ਼ਿਲ੍ਹਾ ਰੂਪਨਗਰ ਲਈ ਮਾਣ ਵਾਲੀ ਖ਼ਬਰ, ਘਨੌਲੀ ਦਾ ਵਿਦਿਆਰਥੀ ਮਨਮੀਤ ਸਿੰਘ ਜਪਾਨ ਲਈ ਰਵਾਨਾ Leave a Comment / Ropar News / By Dishant Mehta
Class Wise Summer Vacation Homework Download Links 2026-27 Leave a Comment / Ropar News, Study Material / By Dishant Mehta