ਰੋਪੜ : ਸਟੈਂਡਰਡ ਕਲੱਬ ਵੱਲੋਂ ਸਕੂਲ ਆਫ ਐਮੀਨੈਂਸ, ਰੋਪੜ ਸਟੈਂਡਰਡ ਰਾਈਟਿੰਗ ਮੁਕਾਬਲੇ ਦਾ ਆਯੋਜਨ।

School of Eminence, Ropar Standard Writing Competition organized by Standard Club.
School of Eminence, Ropar Standard Writing Competition organized by Standard Club.
ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ ਦੇ ਡਾਇਰੈਕਟਰ ਅਤੇ ਸਟੈਂਡਰਡ ਪ੍ਰੋਮੋਸਨ ਅਫਸਰ ਸ਼੍ਰੀ ਪੰਕਜ ਪਟਿਆਲ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਆਫ ਐਮੀਨੈਂਸ, ਰੋਪੜ, ਜਿਲ੍ਹਾ ਰੂਪਨਗਰ ਵਿੱਚ ਬੀ. ਆਈ. ਐਸ ਸਟੈਂਡਰਡ ਕਲੱਬ ਸਥਾਪਿਤ ਕੀਤਾ ਗਿਆ। ਇਸ ਸਟੈਂਡਰਡ ਕਲੱਬ ਵੱਲੋਂ , ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਹੇਠ 09-05-2024 ਨੂੰ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਨੇ ਬੀ.ਆਈ. ਐਸ. ਵੱਲੋ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।
School of Eminence, Ropar Standard Writing Competition organized by Standard Club.ਕਲੱਬ ਮੈਂਟਰ ਸ਼੍ਰੀਮਤੀ ਜਯੋਤੀ ਬਾਲਾ ਵੱਲੋਂ ਵਿਦਿਆਰਥੀਆਂ ਨੂੰ ਸਟੈਂਡਰਡ ਕਲੱਬ ਬਣਾਉਣ ਦੇ ਉਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਪੈਕੇਜ਼ਡ ਡਰਿੰਕਿੰਗ ਵਾਟਰ ਸੰਬੰਧੀ ਸਟੈਂਡਰਡ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਬੀ. ਆਈ. ਐਸ. ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰਿਸੋਰਸ ਪਰਸਨ ਫ਼ੌਰਨ ਚੰਦ ਵੱਲੋਂ ਵਿਦਿਆਰਥੀਆਂ ਨੂੰ ਮਾਨਕ ਬਿਊਰੋ ਵੱਲੋਂ ਨਿਰਧਾਰਿਤ ਮਾਨਕਾ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਤਾ ਅਤੇ ਬੀ.ਆਈ.ਐਸ. ਕੇਅਰ ਐਪ, ਆਈ.ਐਸ.ਆਈ ਮਾਰਕ, ਆਰ.ਮਾਰਕ, ਆਰ ਨੰਬਰ, ਹਾਲਮਾਰਕ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਸੰਬੰਧੀ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ। ਇਸ ਮੌਕੇ ਆਯੋਜਿਤ ਕੀਤੇ ਸਟੈਂਡਰਡ ਰਾਈਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ 2500 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
School of Eminence, Ropar Standard Writing Competition organized by Standard Club.
ਸਾਰੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ l ਅੱਜ ਦੇ ਇਸ ਮੁਕਾਬਲੇ ਦੌਰਾਨ ਸਕੂਲ ਦੇ ਅਧਿਆਪਕ ਮਨੋਰੰਜਨ ਕੌਰ,ਸੰਦੀਪ ਕੁਮਾਰ, ਅਮਰਜੀਤ ਕੌਰ ਦੇਦੀ ਸੀ ਤਾਂ ਅਮਰਜੀਤ ਕੌਰ, ਲਖਵੀਰ ਕੌਰ ਮੁੱਖ ਰੂਪ ਵਿੱਚ ਹਾਜ਼ਰ ਰਹੇ।

Leave a Comment

Your email address will not be published. Required fields are marked *

Scroll to Top