Home - Download - ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10th Class ਦੇ results ਵਿੱਚ ਮਾਰੀਆਂ ਮੱਲ੍ਹਾਂਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ 10th Class ਦੇ results ਵਿੱਚ ਮਾਰੀਆਂ ਮੱਲ੍ਹਾਂ Leave a Comment / By Dishant Mehta / May 16, 2025 Government school students excelled in class 10th results, bringing glory to the districtਰੂਪਨਗਰ, 16 ਮਈ — ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਆਪਣਾ, ਆਪਣੇ ਮਾਪਿਆਂ, ਅਧਿਆਪਕਾਂ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਿਸ਼ਾਂਤ ਮਹਿਤਾ ਡੀ. ਐਮ. ਕੰਪਿਉਟਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੇ ਵਿਦਿਆਰਥੀ ਮਨਮੀਤ ਸਿੰਘ, ਪੁੱਤਰ ਗੁਰਤੇਜ ਸਿੰਘ, ਨੇ 643/650 ਅੰਕ (98.92%) ਪ੍ਰਾਪਤ ਕਰਕੇ ਸੂਬੇ ਵਿੱਚ 7ਵਾਂ ਰੈਂਕ ਅਤੇ ਜ਼ਿਲ੍ਹਾ ਰੂਪਨਗਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੇ ਜਤਿਨ ਕੁਮਾਰ (ਪੁੱਤਰ ਅਵਤਾਰ ਚੰਦ) ਅਤੇ ਸਰਕਾਰੀ ਹਾਈ ਸਕੂਲ ਕਲਿਤਰਾਂ ਦੇ ਹਿਮਾਂਸ਼ ਕੁਮਾਰ ਹੰਸ (ਪੁੱਤਰ ਦਵਿੰਦਰ ਕੁਮਾਰ) ਨੇ 634/650 ਅੰਕ (97.54%) ਪ੍ਰਾਪਤ ਕਰਕੇ 16ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹਾ ਪੱਧਰ ‘ਤੇ ਦੂਜਾ ਸਥਾਨ ਸਾਂਝਾ ਕੀਤਾ।ਇਸੇ ਤਰ੍ਹਾਂ, ਇਸ਼ਾਨੀ (ਪੁੱਤਰੀ ਲਲਿਤ ਕੁਮਾਰ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਅਤੇ ਨੰਦਨੀ ਨਰ (ਪੁੱਤਰੀ ਅਸ਼ੋਕ ਕੁਮਾਰ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੀ ਵਿਦਿਆਰਥਣ ਨੇ 633/650 ਅੰਕ (97.38%) ਲੈ ਕੇ ਤੀਜਾ ਸਥਾਨ ਹਾਸਲ ਕੀਤਾ।ਜਨਤਵੀਰ ਕੌਰ, ਪੁੱਤਰੀ ਪਰਮਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਨੇ 630/650 ਅੰਕ (96.92%) ਲੈ ਕੇ ਚੌਥਾ ਸਥਾਨ ਹਾਸਲ ਕੀਤਾ।ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ( ਸੈ.ਸੀ.) ਪ੍ਰੇਮ ਕੁਮਾਰ ਮਿੱਤਲ ਨੇ ਨਤੀਜਿਆਂ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਇਹ ਨਤੀਜੇ ਸਾਡੀ ਸਰਕਾਰੀ ਸਿੱਖਿਆ ਪ੍ਰਣਾਲੀ ਦੀ ਮਜਬੂਤੀ ਅਤੇ ਸਾਰੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਪਰਿਣਾਮ ਹਨ। ਵਿਦਿਆਰਥੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਜੇ ਮਨ ਵਿੱਚ ਜੋਸ਼ ਹੋਵੇ ਤਾਂ ਕੋਈ ਵੀ ਮਨਜ਼ਿਲ ਪਾਰ ਕੀਤੀ ਜਾ ਸਕਦੀ ਹੈ। ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਸਰਕਾਰੀ ਸਕੂਲਾਂ ਨੂੰ ਇੱਕ ਬਿਹਤਰੀਨ ਬੁਨਿਆਦੀ ਸਿੱਖਿਆ ਢਾਂਚੇ ਦੇ ਨਾਲ ਨਾਲ ਆਧੁਨਿਕ ਸਿੱਖਿਆ ਤਕਨੀਕਾਂ ਨਾਲ ਪੜਾਉਣ ਦੇ ਸਿਸਟਮ ਵੀ ਦੇ ਰਹੇ ਹਨ। ਉਸ ਦਾ ਨਤੀਜਾ ਦਿਖਣ ਲੱਗਾ ਹੈ। ਇਹ ਤਾਂ ਅਜੇ ਸ਼ੁਰੂਆਤ ਹੈ। ਅੱਗੇ ਜਾ ਕੇ ਪੰਜਾਬ ਦਾ ਸਿੱਖਿਆ ਤੰਤਰ ਦੁਨੀਆਂ ਦਾ ਇੱਕ ਮਹੱਤਵਪੂਰਨ ਸਿੱਖਿਆ ਤੰਤਰ ਬਣ ਕੇ ਉਭਰੇਗਾ । ਇਸ ਨੂੰ ਹੀ ਪੰਜਾਬ ਸਿੱਖਿਆ ਕ੍ਰਾਂਤੀ ਕਹਿੰਦੇ ਹਨ। ਅਸੀਂ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਕਿ ਹੁਣ ਗਰੀਬਾਂ ਦੇ ਬੱਚੇ ਵੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਹੀ ਵਧੀਆ ਸਹੂਲਤਾਂ ਲੈਕੇ ਵਧੀਆ ਪੜ੍ਹਾਈ ਹਾਸਲ ਕਰਨਗੇ । ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ ਗਰੀਬ ਘਰਾਂ ਦੇ ਹੀ ਹਨ। ਜਿਨਾਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਇਲਾਕੇ ਦਾ ਨਾਂ ਰੁਸ਼ਨਾਇਆ ਹੈ। ਹਲਕੇ ਦੇ ਲੋਕ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਦਿਲੋਂ ਧੰਨਵਾਦ ਕਰਦੇ ਹਨ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ.ਸੀ.) ਸ. ਸੁਰਿੰਦਰਪਾਲ ਸਿੰਘ ਨੇ ਵੀ ਵਧਾਈਆਂ ਦਿੰਦੇ ਹੋਏ ਕਿਹਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜੋ ਨਤੀਜੇ ਹਾਸਲ ਕੀਤੇ ਹਨ, ਉਹ ਸਿਰਫ਼ ਅੰਕਾਂ ਤੱਕ ਸੀਮਤ ਨਹੀਂ, ਇਹ ਨਵੇਂ ਭਵਿੱਖ ਦੇ ਦਰਵਾਜ਼ੇ ਖੋਲ੍ਹ ਰਹੇ ਹਨ। ਇਹ ਸਫਲਤਾਵਾਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਬਣਣਗੀਆਂ।ਇਸ ਮੌਕੇ ਤੇ ਪ੍ਰਿੰਸੀਪਲ ਡਾਇਟ ਰੂਪਨਗਰ ਮੋਨੀਕਾ ਭੂਟਾਨੀ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਦੇ ਸਕੂਲ ਮੁਖੀਆਂ, ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਊਚਤਾ ਪਿੱਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧ ਰਹੀ ਹੈ, ਜਿਸਦਾ ਜੀਉਂਦਾ ਜਾਗਦਾ ਸਬੂਤ ਇਹ ਨਤੀਜੇ ਹਨ।Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts 🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta World Earth Day /ਵਿਸ਼ਵ ਧਰਤੀ ਦਿਵਸ Leave a Comment / Poems & Article, Ropar News / By Dishant Mehta ਧਰਤੀ ਦਿਵਸ – ਇਕ ਖਾਮੋਸ਼ ਪੁਕਾਰ Leave a Comment / Poems & Article, Ropar News / By Dishant Mehta ਨੰਗਲ ਦੇ ਸਕੂਲ ਆਫ ਐਮੀਨੈਂਸ ਵਿੱਚ ਸਿੱਖਿਆ ਸੰਕਲਪ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta ਪੰਜਾਬ ਦੇ ਸਕੂਲਾਂ ਦੀ ਬਦਲਦੀ ਤਸਵੀਰ: ਗਰਦਲੇ ਵਿੱਚ NSQF ਲੈਬ ਦਾ ਉਦਘਾਟਨ Leave a Comment / Ropar News / By Dishant Mehta ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਭਾਰਤੀ ਹਵਾਈ ਫੌਜ ਵੱਲੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕਰਵਾਇਆ Leave a Comment / Ropar News / By Dishant Mehta ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਐਮ ਸਟਾਰ ਐਪ ਨਾਲ ਸੰਬੰਧਿਤ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta Sri Anandpur Sahib Premier League to Begin from April 27: Harjot Bains Leave a Comment / Ropar News / By Dishant Mehta ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta Rupnagar Students Shine in Merit List, 9 Toppers Bring Glory to the District Leave a Comment / Ropar News / By Dishant Mehta Poster Making Competition Organized under Nasha Mukt Bharat Abhiyan Leave a Comment / Ropar News / By Dishant Mehta ਅੱਠਵੀਂ ਜਮਾਤ ਦੇ ਨਤੀਜਿਆਂ ‘ਚ ਤਮੰਨਾ ਨੇ ਮਾਰੀ ਬਾਜ਼ੀ, 100% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ Leave a Comment / Ropar News / By Dishant Mehta ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ, ਚੰਡੀਗੜ੍ਹ ਵਿਖੇ ਸਟੇਟ ਪੱਧਰੀ ਓਰੀਐਂਟੇਸ਼ਨ ਦੌਰਾਨ ਅਧਿਆਪਕ ਸਨਮਾਨਿਤ Leave a Comment / Ropar News / By Dishant Mehta
🔥 Punjab Kings’ 265 Chase Breaks the Internet | IPL 2026 Goes Wild Leave a Comment / Ropar News / By Dishant Mehta
District Guidance Counsellor Prabhjeet Singh Receives National Appreciation as Punjab Leads in Career Advisor App Implementation Leave a Comment / Ropar News / By Dishant Mehta
ਰੂਪਨਗਰ ਜ਼ਿਲ੍ਹੇ ਵਿੱਚ ਅੱਜ ਮੌਕ ਡ੍ਰਿੱਲ: 15 ਮਿੰਟ ਲਈ ਬਲੈਕਆਉਟ ਐਲਾਨ Leave a Comment / Ropar News / By Dishant Mehta
Govt Adarsh Sr. Sec. School Lodhipur Shines in JEE Main 2026 Leave a Comment / Ropar News / By Dishant Mehta
ਨੰਗਲ ਦੇ ਸਕੂਲ ਆਫ ਐਮੀਨੈਂਸ ਵਿੱਚ ਸਿੱਖਿਆ ਸੰਕਲਪ ਪ੍ਰੋਗਰਾਮ ਆਯੋਜਿਤ Leave a Comment / Ropar News / By Dishant Mehta
ਪੰਜਾਬ ਦੇ ਸਕੂਲਾਂ ਦੀ ਬਦਲਦੀ ਤਸਵੀਰ: ਗਰਦਲੇ ਵਿੱਚ NSQF ਲੈਬ ਦਾ ਉਦਘਾਟਨ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਭਾਰਤੀ ਹਵਾਈ ਫੌਜ ਵੱਲੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕਰਵਾਇਆ Leave a Comment / Ropar News / By Dishant Mehta
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਐਮ ਸਟਾਰ ਐਪ ਨਾਲ ਸੰਬੰਧਿਤ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
Sri Anandpur Sahib Premier League to Begin from April 27: Harjot Bains Leave a Comment / Ropar News / By Dishant Mehta
ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta
Rupnagar Students Shine in Merit List, 9 Toppers Bring Glory to the District Leave a Comment / Ropar News / By Dishant Mehta
Poster Making Competition Organized under Nasha Mukt Bharat Abhiyan Leave a Comment / Ropar News / By Dishant Mehta
ਅੱਠਵੀਂ ਜਮਾਤ ਦੇ ਨਤੀਜਿਆਂ ‘ਚ ਤਮੰਨਾ ਨੇ ਮਾਰੀ ਬਾਜ਼ੀ, 100% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ Leave a Comment / Ropar News / By Dishant Mehta
ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ, ਚੰਡੀਗੜ੍ਹ ਵਿਖੇ ਸਟੇਟ ਪੱਧਰੀ ਓਰੀਐਂਟੇਸ਼ਨ ਦੌਰਾਨ ਅਧਿਆਪਕ ਸਨਮਾਨਿਤ Leave a Comment / Ropar News / By Dishant Mehta