Home - Download - ਕੌਮੀ ਵੋਟਰ ਦਿਵਸ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰ – ਵਧੀਕ ਡਿਪਟੀ ਕਮਿਸ਼ਨਰ ਕੌਮੀ ਵੋਟਰ ਦਿਵਸ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰ – ਵਧੀਕ ਡਿਪਟੀ ਕਮਿਸ਼ਨਰ Leave a Comment / By Dishant Mehta / January 25, 2025 15ਵਾਂ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ 15th National Voters Day District Level Event Celebrated at Government College Ropar ਰੂਪਨਗਰ, 25 ਜਨਵਰੀ: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ 15ਵਾਂ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2025 ਨੂੰ ਜ਼ਿਲ੍ਹਾ ਪੱਧਰੀ ਸਮਾਗਮ ਸਰਕਾਰੀ ਕਾਲਜ ਰੋਪੜ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਰੂਪਨਗਰ ਮਿਸ ਚੰਦਰਜਯੋਤੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਧੀਕ ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਹਰ ਸਾਲ 25 ਜਨਵਰੀ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ ਤੇ 25 ਜਨਵਰੀ 1950 ਨੂੰ ਹੀ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਹੋਈ ਸੀ। ਵੋਟਰਾਂ ਨੂੰ ਲੋਕਤੰਤਰੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹਰ ਸਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਪੂਰੇ ਦੇਸ਼ ’ਚ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਮਹਤੱਤਾ ਤੋਂ ਜਾਣੂ ਕਰਾਉਣਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਅੱਜ ਦੇ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿੱਚ ਹਰ ਸ਼੍ਰੇਣੀ ਦੇ ਹਰੇਕ ਨਾਗਰਿਕ ਦੀ ਵੋਟ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਲੋਕਤੰਤਰ ਵਿੱਚ ਹਰ ਵੋਟ ਅਹਿਮ ਹੁੰਦੀ ਹੈ ਅਤੇ ਅਸੀ ਸਾਰੇ ਹਮੇਸ਼ਾ ਸੋਚ-ਸਮਝ ਕੇ, ਨਿਡਰ ਹੋ ਕੇ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਹੋਰ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਜਰੂਰ ਕਰੀਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਇੱਥੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੀ ਨਹੀਂ, ਬਲਕਿ ਸਾਡੀ ਨੈਤਿਕ ਜਿਮੰਵਾਰੀ ਵੀ ਹੈ। ਇਸ ਸਮਾਗਮ ਦੀ ਅਗਵਾਈ ਚੋਣਕਾਰ ਰਜਿਸ਼ਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਸ਼੍ਰੀ ਸਚਿਨ ਪਾਠਕ ਵੱਲੋਂ ਕੀਤੀ ਗਈ। ਇਸ ਸਮਾਗਮ ਵਿੱਚ ਪ੍ਰਕਾਸ਼ ਮੈਮੋਰੀਅਲ ਡੀਫ ਐਂਡ ਹੈਡੀਕੈਪਡ ਚਿਲਡਰਨ ਵੈੱਲਫੇਅਰ ਸੈਂਟਰ ਰੂਪਨਗਰ ਵੱਲੋਂ ਵੱਖ-ਵੱਖ ਪ੍ਰਕਾਸ਼ਨਾਵਾਂ, ਆਈ.ਟੀ.ਆਈ. (ਲੜਕੀਆ) ਰੂਪਨਗਰ ਵੱਲੋਂ ਵੋਟਰ ਦਿਵਸ ਉੱਤੇ ਬਣਾਈ ਗਈ ਰੰਗੋਲੀ ਅਤੇ ਮਹਿੰਦੀ ਸਟਾਲਾ ਲਗਾਈਆ ਗਈਆ। ਇਸ ਤੋਂ ਇਲਾਵਾ ਸਮਾਗਮ ਵਿੱਚ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵੱਲੋਂ ਆਏ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ, ਜਿਸ ਵਿੱਚ ਉਨ੍ਹਾਂ ਦੁਆਰਾ 15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਵੋਟਾਂ ਦੇ ਪ੍ਰਤੀ ਜਾਗਰੂਕ ਕਰਦੇ ਹੋਏ ਭਾਸ਼ਣ ਅਤੇ ਕਵਿਤਾਵਾਂ ਸੁਣਾਈਆਂ ਗਈਆਂ ਤੇ ਪ੍ਰਕਾਸ਼ ਮੈਮੋਰੀਅਲ ਡੀਫ ਐਂਡ ਹੈਡੀਕੈਪਡ ਚਿਲਡਰਨ ਵੈੱਲਫੇਅਰ ਸੈਂਟਰ ਰੂਪਨਗਰ ਅਤੇ ਨਹਿਰੂ ਯੂਵਾ ਕੇਂਦਰ ਵੱਲੋਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਲਘੂ-ਨਾਟਕ ਪੇਸ਼ ਕੀਤੇ ਗਏ। ਇਸ ਉਪਰੰਤ ਮੁੱਖ ਮਹਿਮਾਨ ਜੀ ਵੱਲੋਂ 15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਸ਼੍ਰੀ ਗੁਰਇਕਬਾਲ ਸਿੰਘ ਤੇ ਹੋਰ ਮੁਕਾਬਲਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਬੈਸਟ ਈਆਰਓ, ਨੋਡਲ ਅਫ਼ਸਰ ਅਤੇ ਬੀਐਲਓਜ਼ ਤੇ ਇਸ ਤੋਂ ਇਲਾਵਾ ਹੋਰ ਪ੍ਰਤੀਯੋਗੀ, ਉਮੀਦਵਾਰ, ਸਹਾਇਕ ਨੋਡਲ ਅਫ਼ਸਰਾਂ ਆਦਿ ਨੂੰ ਵੀ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਵੋਟਰ ਪ੍ਰਣ ਦਿਵਾਉਣ ਅਤੇ ਰਾਸ਼ਟਰੀ ਗਾਣ ਹੋਣ ਤੋਂ ਬਾਅਦ ਸਮਾਗਮ ਨੂੰ ਖਤਮ ਕੀਤਾ ਗਿਆ। ਇਸ ਮੌਕੇ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਤਹਿਸੀਲਦਾਰ ਰੂਪਨਗਰ ਅੰਮ੍ਰਿਤਬੀਰ ਸਿੰਘ, ਨਾਇਬ ਤਹਿਸੀਲਦਾਰ ਕੁਲਦੀਪ ਸਿੰਘ, ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ, ਮਾਸਟਰ ਟ੍ਰੇਨਰ ਦਿਨੇਸ਼ ਸੈਣੀ, ਸਰਕਾਰੀ ਕਾਲਜ ਤੋਂ ਪ੍ਰੋ ਨਿਰਮਲ ਬਰਾੜ, ਡਾ.ਜਤਿੰਦਰ ਕੁਮਾਰ, ਚੋਣ ਤਹਸੀਲਦਾਰ ਪਲਵਿੰਦਰ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ। Ropar Google News Competency Based study material for Class 6th to 8th under CEP Phase-2 Competency Based study material for Class 11th and 12th under CEP Phase-2 Competency Based study material for Class 9th and 10th under CEP Phase-2 Related Related Posts Harjot Singh Bains ਵੱਲੋਂ Sri Anandpur Sahib ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ Leave a Comment / Ropar News / By Dishant Mehta MLA Dr. Charanjit Singh ਨੇ Kishanpura and Ballamgarh Mandwara schools ’ਚ 22 ਲੱਖ 93 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / Ropar News / By Dishant Mehta ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ” ਵਿਸ਼ਵ ਧਰਤੀ ਦਿਵਸ ਦਾ ਮਹੱਤਵ” Leave a Comment / Poems & Article, Ropar News / By Dishant Mehta District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta
Harjot Singh Bains ਵੱਲੋਂ Sri Anandpur Sahib ਦੇ 10 ਸਰਕਾਰੀ ਸਕੂਲਾਂ ਵਿੱਚ 76.6 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ Leave a Comment / Ropar News / By Dishant Mehta
MLA Dr. Charanjit Singh ਨੇ Kishanpura and Ballamgarh Mandwara schools ’ਚ 22 ਲੱਖ 93 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਨੂੰ ਵਿਦਿਆਰਥੀਆ ਦੇ ਸਪੁਰਦ ਕੀਤਾ Leave a Comment / Ropar News / By Dishant Mehta
ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ Leave a Comment / Ropar News / By Dishant Mehta
Raipur Govt. School Shines: Six Students Crack PSTSE, Elevating Rupnagar’s Prestige Leave a Comment / Ropar News / By Dishant Mehta
MLA Dr. Charanjit Singh ਨੇ ਕਰੀਬ 29 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
District Employment and Entrepreneurship Bureau, Rupnagar ਵਿਖੇ ਪਲੇਸਮੈਂਟ ਕੈਂਪ-ਕਮ-ਸਵੈ ਰੋਜ਼ਗਾਰ ਕੈਂਪ ਅੱਜ Leave a Comment / Ropar News / By Dishant Mehta
World Earth Day -22 April (ਵਿਸ਼ਵ ਧਰਤੀ ਦਿਵਸ -22 ਅਪ੍ਰੈਲ) Leave a Comment / Poems & Article, Ropar News / By Dishant Mehta
Education Minister ਨੇ Gardale ਦੇ ਸਰਕਾਰੀ ਸਕੂਲ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ Leave a Comment / Ropar News / By Dishant Mehta
ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ- MLA Chadha Leave a Comment / Ropar News / By Dishant Mehta
ਰੂਪਨਗਰ ਦੇ ਪੰਜ ਵਿਦਿਆਰਥੀਆਂ ਨੇ JEE MAINS ਦੇ ਨਤੀਜਿਆਂ ਵਿੱਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ Leave a Comment / Ropar News / By Dishant Mehta
ਰੂਪਨਗਰ ਸ਼ਹਿਰ ਦੇ ਨਜ਼ਦੀਕ 25 ਮੀਟਰ ਅਤੇ 50 ਮੀਟਰ ਦੀ ਸ਼ੂਟਿੰਗ ਰੇਂਜ਼ ਬਣਾਈ ਜਾਵੇਗੀ: ਡਿਪਟੀ ਕਮਿਸ਼ਨਰ Leave a Comment / Ropar News / By Dishant Mehta
Adarsh School ਲੋਧੀਪੁਰ ਦੇ NCC ਨੇਵਲ ਵਿੰਗ ਦੇ ਟਰੂਪ ਨੂੰ 50 ਐਨ ਸੀ ਸੀ ਕੈਡਿਟਾਂ ਦੀਆਂ ਹੋਰ ਵਾਧੂ ਸੀਟਾਂ ਦੇਣ ਦਾ ਫੈਸਲਾ Leave a Comment / Ropar News / By Dishant Mehta
ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਰੀਅਰ ਟਾਕ — Bhakkumajra School ‘ਚ ਰੋਸ਼ਨ ਹੋਇਆ ਰਾਹ Leave a Comment / Ropar News / By Dishant Mehta
ਵਿਧਾਇਕ ਡਾ. ਚਰਨਜੀਤ ਸਿੰਘ ਨੇ ਦਤਾਰਪੁਰ, ਰਤਨਗੜ੍ਹ, ਬਡਵਾਲੀ ਅਤੇ ਤਾਜਪੁਰਾ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
ਡਾ.ਭੀਮ ਰਾਓ ਅੰਬੇਡਕਰ ਸਕੂਲ ਆਂਫ ਐਮੀਨੈਂਸ ਹੋਵੇਗਾ ਸਰਕਾਰੀ ਸਕੂਲ ਨੰਗਲ ਦਾ ਨਾਮ- ਹਰਜੋਤ ਬੈਂਸ Leave a Comment / Ropar News / By Dishant Mehta