ਰੂਪਨਗਰ, 31 ਜਨਵਰੀ : ਸ ਸ ਸ ਜ਼ਿਲ੍ਹਾ ਰੂਪਨਗਰ ਦੇ ਸਾਰੇ ਬਲਾਕਾਂ ਵਿੱਚ ਕੰਪਿਊਟਰ ਅਧਿਆਪਕਾਂ ਲਈ ਇੱਕ ਰੋਜ਼ਾ ਬਲਾਕ-ਪੱਧਰੀ ਟ੍ਰੇਨਿੰਗ ਸਫਲਤਾਪੂਰਵਕ ਸਪੰਨ ਹੋਈ।
ਇਹ ਟ੍ਰੇਨਿੰਗ ਪੰਜਾਬ ਸਰਕਾਰ ਅਤੇ ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਅਤੇ ਮੋਨਿਕਾ ਭੂਟਾਨੀ ਪ੍ਰਿੰਸੀਪਲ ਡਾਇਟ ਰੂਪਨਗਰ ਦੇ ਨਿਰਦੇਸ਼ਾਂ ਅਨੁਸਾਰ ਵਿਪਿਨ ਕਟਾਰੀਆ ਡੀ.ਆਰ.ਸੀ. ਰੂਪਨਗਰ ਦੀ ਨਿਗਰਾਨੀ ਹੇਠ ਕਰਵਾਈ ਗਈ।
ਬਲਾਕ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ:
ਸ ਸ ਸ ਸ ਗਰਦਲੇ (ਰੂਪਨਗਰ) ਵਿਖੇ ਬਲਾਕ ਰਿਸੋਰਸ ਪਰਸਨ ਪਲਵਿੰਦਰ ਸਿੰਘ, ਮਨਦੀਪ ਕੌੜਾ , ਮੁਕੇਸ਼ ਕੁਮਾਰ ਅਤੇ ਨਰਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਦੇ ਵੱਖ-ਵੱਖ ਟਾਪੀਕਸ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ, ਟ੍ਰੇਨਿਗ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ. ਇੰਦਰਜੀਤ ਸਿੰਘ ਵਲੋਂ ਟ੍ਰੇਨਿੰਗ ਰੂਮ ਵਿਜ਼ਿਟ ਕੀਤਾ ਗਿਆ ਅਤੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਦੋਵਾਂ ਬਲਾਕਾਂ ਦੇ ਸਮੂਹ ਕੰਪਿਊਟਰ ਅਧਿਆਪਕ ਹਾਜ਼ਰ ਸਨ।
ਬਲਾਕ ਨੰਗਲ :
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਥੇੜਾ ਵਿਖੇ ਬਲਾਕ ਨੋਡਲ ਅਫ਼ਸਰ ਪਰਵਿੰਦਰ ਦੁਆ ਦੀ ਅਗਵਾਈ ਹੇਠ ਬਲਾਕ ਰਿਸੋਰਸ ਪਰਸਨ ਹਰਦੀਪ ਸਿੰਘ ਅਤੇ ਚਰਨਜੀਤ ਕੌਰ ਨੇ ਵੱਖ-ਵੱਖ ਵਿਸ਼ਿਆਂ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਮੌਕੇ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਦਿਸ਼ਾਂਤ ਮਹਿਤਾ, ਹਿਤੇਸ਼ ਕੁਮਾਰ, ਸੁਨੀਲ ਕੁਮਾਰ, ਨੀਰਜ਼ ਪੁਰੀ, ਬੰਦਨੀ ਅਸਵਾਲ, ਰਿਤਿਕਾ ਰਾਣਾ, ਸੋਨਿਕਾ, ਨਿਸ਼ਾ, ਅਤੇ ਗਾਇਤ੍ਰੀ ਅਧਿਆਪਕ ਹਾਜ਼ਰ ਸਨ।
ਬਲਾਕ ਤਖਤਗੜ੍ਹ ਅਤੇ ਝੱਜ :
ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ ਵਿਖੇ ਬਲਾਕ ਰਿਸੋਰਸ ਪਰਸਨ ਅਰਪਣ ਕੁਮਾਰ ਅਤੇ ਰੋਹਿਤ ਸ਼ਰਮਾ ਨੇ ਕੰਪਿਊਟਰ ਸਾਇੰਸ ਦੇ ਵੱਖ-ਵੱਖ ਟਾਪੀਕਸ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ। ਇਸ ਮੌਕੇ ਤੇ ਲਖਵੀਰ ਸਿੰਘ, ਪਲਵਿੰਦਰ ਸਿੰਘ, ਤਲਵਿੰਦਰ ਸਿੰਘ, ਲਲਿਤ ਸ਼ਰਮਾ, ਕਮਲਜੀਤ ਕੌਰ, ਸੁਰਿੰਦਰ ਕੌਰ, ਰਾਖੀ ਸੋਨੀ, ਮਨਜੀਤ ਕੌਰ, ਅਮਨਦੀਪ ਕੌਰ, ਸੁਰੇਸ਼ਟਾ, ਸੀਮਾ ਵਰਮਾ ਆਦਿ ਅਧਿਆਪਕ ਹਾਜ਼ਰ ਸਨ।
ਬਲਾਕ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ :
ਬਲਾਕ ਰਿਸੋਰਸ ਪਰਸਨ ਜਗਪਾਲ ਸਿੰਘ, ਅਜੇ ਗੁਪਤਾ, ਮਮਤਾ ਰਾਣੀ ਅਤੇ ਜਗਮੋਹਨ ਸਿੰਘ ਨੇ ਕੰਪਿਊਟਰ ਸਾਇੰਸ ਦੇ ਵੱਖ-ਵੱਖ ਟਾਪੀਕਸ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ, ਟ੍ਰੇਨਿਗ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਵਰਿੰਦਰਜੀਤ ਕੌਰ ਵਲੋਂ ਟ੍ਰੇਨਿੰਗ ਰੂਮ ਵਿਜ਼ਿਟ ਕੀਤਾ ਗਿਆ ਅਤੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਕਮਲਜੀਤ ਸਿੰਘ, ਨਵਪ੍ਰੀਤ ਕੌਰ, ਮੋਨਕਿਾ ਰਮਨਪ੍ਰੀਤ ਕੌਰ, ਆਰਤੀ ਅਗਰਵਾਲ, ਰਮਨਜੀਤ ਕੌਰ, ਨਵਜੋਤ ਕੌਰ, ਨਰਿੰਦਰ ਕੌਰ, ਗੁਰਜੀਤ ਸਿੰਘ, ਪਰਮਿੰਦਰ ਸਿੰਘ, ਕਮਲਦੀਪ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਸ਼ਾਰਦਾ ਰਾਣੀ, ਅਮਨਦੀਪ ਕੌਰ, ਰੇਖਾ ਰਾਣੀ, ਹਰਦੀਪ ਕੌਰ, ਅਮਨਦੀਪ ਸਿੰਘ, ਵੀਨੀਤ ਕਪਿਲੇਸ਼ ਅਧਿਆਪਕ ਹਾਜ਼ਰ ਸਨ।
ਬਲਾਕ ਮੀਆਂਪੂਰ :
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੂਰ ਵਿਖੇ ਬਲਾਕ ਰਿਸੋਰਸ ਪਰਸਨ ਅਵਤਾਰ ਸਿੰਘ ਅਤੇ ਸਤਨਾਮ ਕੌਰ ਨੇ ਕੰਪਿਊਟਰ ਸਾਇੰਸ ਦੇ ਵੱਖ-ਵੱਖ ਟਾਪੀਕਸ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ। ਇਸ ਮੌਕੇ ਤੇ ਗੁਰਮੀਤ ਕੌਰ, ਨੇਤਰਪਾਲ ਸਿੰਘ, ਕੁਲਵੀਰ ਸਿੰਘ, ਐਰੀ ਦਮਨਪਾਲ, ਹਰਪੀ੍ਤ ਕੌਰ, ਹੇਮ ਲਤਾ, ਨੀਤੂ, ਗੁਰਪੀ੍ਤ ਕੌਰ ਅਧਿਆਪਕ ਹਾਜ਼ਰ ਸਨ।
ਬਲਾਕ ਰੋਪੜ-2 ਅਤੇ ਸਲੋਰਾ:
ਸ ਸ ਸ ਸ ਝੱਲੀਆਂ ਕਲਾਂ (ਰੂਪਨਗਰ) ਵਿਖੇ ਬਲਾਕ ਰਿਸੋਰਸ ਪਰਸਨ ਗੁਰਪ੍ਰੀਤ ਸਿੰਘ ਅਤੇ ਇੰਦਰਜੀਤ ਕੌਰ ਨੇ ਕੰਪਿਊਟਰ ਸਾਇੰਸ ਦੇ ਵੱਖ-ਵੱਖ ਟਾਪੀਕਸ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕੀਤੀ। ਟ੍ਰੇਨਿਗ ਦੌਰਾਨ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਸਿੰਘ ਵਲੋਂ ਟ੍ਰੇਨਿੰਗ ਰੂਮ ਵਿਜ਼ਿਟ ਕੀਤਾ ਗਿਆ ਅਤੇ ਸਾਰੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਇਸ ਮੌਕੇ ਤੇ ਦੋਵਾਂ ਬਲਾਕਾਂ ਦੇ ਸਮੂਹ ਕੰਪਿਊਟਰ ਅਧਿਆਪਕ ਹਾਜ਼ਰ ਸਨ।
ਇਸ ਦੌਰਾਨ ਜੋ ਟਾਪਿਕ ਸ਼ਾਮਲ ਹਨ:
– ਪਾਈਥਨ ਪ੍ਰੋਗਰਾਮਿੰਗ
– ਸਾਈਬਰ ਸੁਰੱਖਿਆ
– SQL ਅਤੇ ਡੇਟਾਬੇਸ ਪ੍ਰਬੰਧਨ
– ਲੈਬ ਗਤੀਵਿਧੀਆਂ ਅਤੇ ਕੰਪਿਊਟਰ ਸਾਇੰਸ ਸਕੂਲ-ਪੱਧਰੀ ਮੁਕਾਬਲੇ
– ਇੰਟਰਐਕਟਿਵ ਵੈੱਬਸਾਈਟਾਂ ਅਤੇ ਐਪਸ ਰਾਹੀਂ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ
– ਇੰਟਰਨੈੱਟ ਨੈਤਿਕਤਾ ਅਤੇ ਵਧੀਆ ਅਭਿਆਸ
– ਪ੍ਰਭਾਵਸ਼ਾਲੀ ਸਿੱਖਿਆ ਲਈ ਗੂਗਲ ਐਪਸ ਦੀ ਵਰਤੋਂ
ਸਿਖਲਾਈ ਦਾ ਉਦੇਸ਼ ਕੰਪਿਊਟਰ ਅਧਿਆਪਕਾਂ ਦੇ ਹੁਨਰ ਅਤੇ ਗਿਆਨ ਨੂੰ ਵਧਾਉਣਾ ਸੀ, ਜਿਸ ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰ ਸਕਣ। ਇਸ ਮੌਕੇ ਤੇ ਦੋਵਾਂ ਬਲਾਕਾਂ ਦੇ ਸਮੂਹ ਕੰਪਿਊਟਰ ਅਧਿਆਪਕ ਹਾਜ਼ਰ ਸਨ।