ਮਿਸ਼ਨ ਸਮਰੱਥ ਦੇ ਜ਼ਿਲਾ ਰਿਸੋਰਸ ਕੋਆਰਡੀਨੇਟਰ ਵੱਲੋਂ ਕਾਹਨਪੁਰ ਖੂਹੀ ਸਕੂਲ ਦਾ ਦੌਰਾ

A visit to Kahnpur Khuhi School by the District Resource Coordinator of Mission Sampath
Honoring the meritorious student Ram Lal, District coordinator Vipan Kataria, standing with Mr. Anil Joshi.
ਨੂਰਪੁਰਬੇਦੀ : ਮਿਸ਼ਨ ਸਮਰੱਥ ਦੇ ਜ਼ਿਲ੍ਹਾ ਰੂਪਨਗਰ ਦੇ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਨੇ ਸਰਕਾਰੀ ਸੀ. ਸੈ. ਸਮਾਰਟ ਸਕੂਲ ਕਾਹਨਪੁਰ ਖੂਹੀ ਦਾ ਅਚਨਚੇਤ ਕੀਤਾ ਦੌਰਾ। ਇਸ ਮੌਕੇ ਉਨ੍ਹਾਂ ਸਭ ਤੋਂ ਪਹਿਲਾਂ ਮਿਸ਼ਨ ਸਮਰੱਥ ਨਾਲ ਸਬੰਧਿਤ ਗਤੀਵਿਧੀਆਂ ਨੂੰ ਲੈ ਕੇ ਪ੍ਰਿੰਸੀਪਲ ਅਨਿਲ ਜੋਸ਼ੀ ਅਤੇ ਸਕੂਲ ਦੇ ਸਮੂਹ ਸਟਾਫ ਨਾਲ ਚਰਚਾ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਮਿਸ਼ਨ ਸਮਰੱਥ ਅਧੀਨ . ਵੱਖ-ਵੱਖ ਜਮਾਤਾਂ ਨੂੰ ਓਬਜ਼ਰਵ ਕੀਤੀ ਅਤੇ ਅੰਗਰੇਜ਼ੀ, ਹਿਸਾਬ ਅਤੇ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਨਾਲ ਬਹੁਤ ਦੀ ਸਕਾਰਾਤਮਕ ਵਿਚਾਰ ਸਾਂਝੇ ਕੀਤੇ ਜਿਸ ਨਾਲ ਵਿਦਿਆਰਥੀਆਂ ਦੇ ਗਿਆਨ `ਚ ਹੋਰ ਵੀ ਵਾਧਾ ਹੋ ਸਕੇ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ, ਜੋਸ਼ੀ ਨੇ ਜਿੱਥੇ ਵਿਭਾਗ ਵੱਲੋਂ ਆਰੰਭੇ ਮਿਸ਼ਨ ਸਮਰੱਥ ਨੂੰ ਵਿਦਿਆਰਥੀਆਂ ਲਈ ਲਾਭਦਾਇਕ ਦੱਸਿਆ ਉੱਥੇ ਹੀ ਇਸ ਤਹਿਤ ਸਮੁੱਚੀਆਂ ਗਤਿਵਿਧੀਆਂ ਨੂੰ ਕਰਵਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਮਿਸ਼ਨ ਸਮਰੱਥ ਦੇ ਜ਼ਿਲਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਦਾ ਧੰਨਵਾਦ ਕੀਤਾ। ਉਪਰੰਤ ਜ਼ਿਲਾ ਰਿਸੋਰਸ ਕੋਆਰਡੀਨੇਟਰ ਵਿਪਨ ਕਟਾਰੀਆ ਨੇ ਸਕੂਲ ਦੇ ਜ਼ਿਲਾ ਰੂਪਨਗਰ ‘ਚੋਂ ਸਾਇੰਸ ਸਟਰੀਮ ‘ਚੋਂ ਇਕਮਾਤਰ ਕਾਹਨਪੁਰ ਖੂਹੀ ਸਕੂਲ ਦੇ ਪੰਜਾਬ ਦੀ ਮੈਰਿਟ ‘ਚ ਆਏ 12ਵੀਂ ਜਮਾਤ ਦੇ ਵਿਦਿਆਰਥੀ ਰਾਮ ਲਾਲ ਨੂੰ ਵਧਾਈ ਦਿੱਤੀ ਅਤੇ ਉਸਦਾ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਦਕਿ ਅਧਿਆਪਕਾਂ ਨੂੰ ਵੀ ਆਗਾਮੀ ਸ਼ੈਸ਼ਨ ‘ਚ ਹੋਰ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top