Home - Ropar News - ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ-ਸਕੂਲ ਆਫ ਐਮੀਨੈਂਸ ਕਾਮਯਾਬ ਭਵਿੱਖ ਲਈ ਸ਼ਾਨਦਾਰ ਉਪਰਾਲਾ-ਸਕੂਲ ਆਫ ਐਮੀਨੈਂਸ Leave a Comment / By Dishant Mehta / January 27, 2025 A brilliant effort for a successful future – School of Eminence ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੁਝ ਨਵੇਂ ਅਤੇ ਦੂਰਦਰਸ਼ੀ ਉਪਰਾਲਿਆਂ ਵਿੱਚੋਂ ਇੱਕ ਹੈ ‘ਸਕੂਲ ਆਫ ਐਮੀਨੈਂਸ’ ਪ੍ਰੋਜੈਕਟ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਇਸ ਪ੍ਰੋਜੈਕਟ ਦਾ ਮੂਲ ਉਦੇਸ਼ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਆਧੁਨਿਕ ਸਹੂਲਤਾਂ ਦੇ ਕੇ ਵਿਦਿਆਰਥੀਆਂ ਦਾ ਸੰਪੂਰਨ ਵਿਕਾਸ ਕਰਨਾ ਹੈ। ਗਣਤੰਤਰ ਦਿਵਸ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਵਿਦਿਆਰਥੀਆਂ ਦੀ ਇੱਕ ਯਾਦਗਾਰ ਤਸਵੀਰ ਇਹ ਪ੍ਰੋਜੈਕਟ ਪੰਜਾਬ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਦੇ ਹੋਏ ਉਨ੍ਹਾਂ ਨੂੰ ਅਕਾਦਮਿਕ, ਸਾਂਸਕ੍ਰਿਤਿਕ, ਸਵੈ-ਨਿਰਭਰ ਅਤੇ ਪ੍ਰੋਫੈਸ਼ਨਲ ਖੇਤਰਾਂ ਵਿੱਚ ਆਗੂ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਦਿਆਰਥੀਆਂ ਨੂੰ ਵਿਅਕਤੀਗਤ ਤੌਰ ਤੇ ਅਤੇ ਅਕਾਦਮਿਕ ਪੱਖੋਂ ਵਿਕਸਤ ਕਰਕੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸਿਰਫ ਸਿੱਖਿਆ ਦੀ ਪੇਸ਼ਕਾਰੀ ਦੇ ਢੰਗ ਨੂੰ ਵਧੀਆ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸਮਾਜਿਕ ਸੂਝਬੂਝ ਅਤੇ ਅੰਦਰੂਨੀ ਸਮਰੱਥਾ ਨਾਲ ਸੰਪੂਰਨ ਵਿਅਕਤੀ ਬਣਾਉਣਾ ਹੈ। ਸਕੂਲ ਆਫ਼ ਐਮੀਨੈਂਸ, ਨੰਗਲ ਇਸ ਦੇ ਨਾਲ ਹੀ ਸਿੱਖਿਆ ਦੇ ਨਵੇਂ ਮਿਆਰ ਸਥਾਪਤ ਕਰਦੇ ਹੋਏ ਵਿਦਿਆਰਥੀਆਂ ਨੂੰ ਜੁਬਾਨੀ ਅਤੇ ਪ੍ਰੈਕਟਿਕਲ ਦੋਵੇਂ ਸਿੱਖਿਆ ਵਿੱਚ ਮਾਹਰ ਬਣਾਉਣਾ ਵੀ ਇਸ ਦੀ ਪ੍ਰਾਥਮਿਕਤਾ ਹੈ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਸਕੂਲਾਂ ਵਿੱਚ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਨੇ ਇਸ ਪ੍ਰੋਜੈਕਟ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਹੈ। ਵਿਦਿਆਰਥੀਆਂ ਲਈ ਸਮਾਰਟ ਕਲਾਸਰੂਮ, ਸਾਇੰਸ ਲੈਬ, ਸਵੀਮਿੰਗ ਪੂਲ, ਅਤੇ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਦਾ ਨਤੀਜਾ ਇਹ ਹੈ ਕਿ ਹੁਣ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਵਿੱਚ ਹੋਰ ਵੀ ਆਤਮ ਨਿਰਭਰ ਅਤੇ ਵਧੀਆ ਪਹੁੰਚ ਵਾਲੇ ਬਣ ਸਕਣਗੇ। ਸਮਾਰਟ ਕਲਾਸਰੂਮ ਅਤੇ ਸਾਇੰਸ ਲੈਬਾਂ ਵਰਗੀਆਂ ਸਹੂਲਤਾਂ ਨਾ ਸਿਰਫ ਵਿਦਿਆਰਥੀਆਂ ਦੇ ਝੁਕਾਅ ਨੂੰ ਵਧਾਉਣਗੀਆਂ, ਸਗੋਂ ਉਨ੍ਹਾਂ ਦੀਆਂ ਪ੍ਰੈਕਟਿਕਲ ਸਿੱਖਣ ਦੀਆਂ ਯੋਗਤਾਵਾਂ ਵਿੱਚ ਵੀ ਵਾਧਾ ਕਰਨਗੀਆਂ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਦੀ ਭੰਗੜਾ ਟੀਮ ਇੰਚਾਰਜ ਅਧਿਆਪਕ ਗੁਰਸੇਵਕ ਸਿੰਘ ਅਤੇ ਦਵਿੰਦਰ ਸਿੰਘ ਭੰਗੜਾ ਕੋਚ ਇਹ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਦਾ ਆਦਰਸ਼ ਮਾਡਲ ਬਣੇਗਾ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਇਸ ਪ੍ਰੋਜੈਕਟ ਦਾ ਇੱਕ ਹੋਰ ਮਹੱਤਵਪੂਰਨ ਪੱਖ ਹੈ । ਸਰਕਾਰ ਨੇ ਇਹ ਸਹੂਲਤਾਂ ਮੁਹੱਈਆ ਕਰਵਾ ਕੇ ਸਬੂਤ ਦਿੱਤਾ ਹੈ ਕਿ ਉਹ ਇਸ ਸਿੱਖਿਆ ਪ੍ਰਣਾਲੀ ਰਾਹੀ ਸੂਬੇ ਦੇ ਬੱਚਿਆ ਨੂੰ ਪੂਰੀ ਤਰ੍ਹਾਂ ਸਮਰੱਥ ਬਣਾਉਣ ਦੇ ਸੱਚੇ ਹੱਕ ਵਿੱਚ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰੁਕਾਵਟ-ਮੁਕਤ ਵਾਤਾਵਰਣ ਦੇਣ ਲਈ ਦੋਸਤਾਨਾ ਟਾਇਲਟ, ਵਿਸ਼ੇਸ਼ ਫਰਨੀਚਰ, ਅਤੇ ਬਰੇਲ ਸੰਕੇਤ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਨਾਲ ਵਿਦਿਆਰਥੀ ਆਪਣੀਆਂ ਵਿਸ਼ੇਸ਼ ਲੋੜਾਂ ਦੇ ਬਾਵਜੂਦ ਹੋਰ ਬੱਚਿਆਂ ਨਾਲ ਇਕ ਸਮਾਨ ਅਨੁਭਵ ਪ੍ਰਾਪਤ ਕਰਨਗੇ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੋਣਗੇ। ਸਕੂਲ ਆਫ਼ ਐਮੀਨੈਂਸ, ਨੰਗਲ ਸਕੂਲ ਆਫ ਐਮੀਨੈਂਸ ਦਾ ਇੱਕ ਹੋਰ ਖਾਸ ਪੱਖ ਇਹ ਹੈ ਕਿ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਵਾਤਾਵਰਣ ਨੂੰ ਸਮਰਪਿਤ ਹੈ। ਸਕੂਲਾਂ ਵਿੱਚ ਸੋਲਰ ਪੈਨਲ, ਐਲ.ਈ.ਡੀ. ਲਾਈਟਾਂ, ਪੌਸ਼ਟਿਕ ਬਗੀਚੀਆਂ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਪਾਣੀ ਦੀ ਸੰਭਾਲ ਵਰਗੀਆਂ ਪ੍ਰਣਾਲੀਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਨਵੇਂ ਮਾਡਲ ਸਕੂਲ ਨਾ ਸਿਰਫ ਵਿਦਿਆਰਥੀਆਂ ਨੂੰ ਸਿੱਖਿਆ ਦੇਣਗੇ, ਸਗੋਂ ਉਨ੍ਹਾਂ ਵਿੱਚ ਵਾਤਾਵਰਣ ਸੰਭਾਲ ਦੇ ਪ੍ਰਤੀ ਬਚਪਨ ਤੋਂ ਹੀ ਸੂਝਬੂਝ ਪੈਦਾ ਕਰਨਗੇ। ਇਸ ਨਾਲ ਪਿੜੀਆਂ ਨੂੰ ਵਾਤਾਵਰਣ ਲਈ ਸਚੇ ਵਾਤਾਵਰਣ ਰੱਖਿਆਕਾਰੀ ਬਣਾਉਣ ਲਈ ਤਿਆਰ ਕੀਤਾ ਜਾਵੇਗਾ। ਇਹ ਪ੍ਰੋਜੈਕਟ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਵੀ ਮਹੱਤਵ ਦਿੰਦਾ ਹੈ। ਸਕੂਲਾਂ ਵਿੱਚ ਅੱਗ ਬੁਝਾਉਣ ਵਾਲੇ ਯੰਤਰ, ਅਲਾਰਮ ਸਿਸਟਮ, ਸੀਸੀਟੀਵੀ ਕੈਮਰੇ, ਅਤੇ ਐਮਰਜੈਂਸੀ ਨੰਬਰਾਂ ਵਾਲੇ ਡਿਸਪਲੇ ਬੋਰਡ ਉਪਲਬਧ ਕਰਵਾਏ ਗਏ ਹਨ। ਇਹ ਸਹੂਲਤਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਦੇ ਨਾਲ ਨਾਲ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਇੱਕ ਵਿਸ਼ਵਾਸ ਦਿੰਦੀਆਂ ਹਨ ਕਿ ਸਕੂਲਾਂ ਵਿੱਚ ਉਨ੍ਹਾਂ ਦੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਿੱਖਿਆ ਦੇ ਨਵੇਂ ਅਧਿਆਪਨ ਅਭਿਆਸ ਵੀ ਇਸ ਪ੍ਰੋਜੈਕਟ ਦੀ ਇੱਕ ਹੋਰ ਵਿਸ਼ੇਸ਼ਤਾ ਹਨ। ਸਕੂਲ ਆਫ਼ ਐਮੀਨੈਂਸ, ਮੋਰਿੰਡਾ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਅਤੇ ਅਧਿਆਪਨ ਖੇਤਰਾਂ ਵਿੱਚ ਨਵੀਨਤਾਕਾਰੀ ਅਭਿਆਸਾਂ ਰਾਹੀਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੇਸ਼ੇਵਰ ਇਮਤਿਹਾਨਾਂ ਲਈ ਵਿਦਿਆਰਥੀਆਂ ਨੂੰ ਸਲਾਹ ਅਤੇ ਮਾਰਗਦਰਸ਼ਨ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੀ ਭਵਿੱਖੀ ਪੇਸ਼ਾਵਰ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਸਕਣ। ਇਸ ਪ੍ਰੋਜੈਕਟ ਦੀ ਇੱਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਹਨ। ਵਿਦਿਆਰਥੀਆਂ ਨੂੰ ਖੇਡਾਂ, ਸੱਭਿਆਚਾਰਕ ਕਾਰਜਾਂ, ਅਤੇ ਭਾਈਚਾਰਕ ਸ਼ਮੂਲੀਅਤ ਦੇ ਕਈ ਮੌਕੇ ਦਿੱਤੇ ਜਾਣਗੇ। ਇਹ ਵਿਸ਼ੇਸ਼ਤਾ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ, ਕਿਉਂਕਿ ਇਹ ਉਨ੍ਹਾਂ ਦੀ ਆਤਮ ਸੁਰੱਖਿਆ, ਜ਼ਿੰਮੇਵਾਰੀ, ਅਤੇ ਸਮਾਜਿਕ ਸੂਝਬੂਝ ਵਿੱਚ ਵਾਧਾ ਕਰੇਗੀ। ਸਰਕਾਰੀ ਸਕੂਲਾਂ ਨੂੰ ਮੁੜ ਉੱਚ ਪੱਧਰ ਦੇ ਵਿਦਿਆਕ ਕੇਂਦਰ ਵਜੋਂ ਸਥਾਪਤ ਕਰਨਾ ਵੀ ਇਸ ਪ੍ਰੋਜੈਕਟ ਦਾ ਮਹੱਤਵਪੂਰਨ ਹਿੱਸਾ ਹੈ। ਇਸ ਪ੍ਰੋਜੈਕਟ ਰਾਹੀਂ ਪੰਜਾਬ ਸਰਕਾਰ ਸਿਰਫ ਅਕਾਦਮਿਕ ਖੇਤਰ ਵਿੱਚ ਹੀ ਨਹੀਂ, ਸਗੋਂ ਸਮਾਜਕ ਖੇਤਰ ਵਿੱਚ ਵੀ ਇਕ ਵੱਡਾ ਪਦਮ ਚੁੱਕ ਰਹੀ ਹੈ। ਸਕੂਲ ਆਫ ਐਮੀਨੈਂਸ ਪ੍ਰੋਜੈਕਟ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਇੱਕ ਇਨਕਲਾਬੀ ਕਦਮ ਹੈ, ਜਿਸਦਾ ਸਿੱਧਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸਫਲ ਪੇਸ਼ੇਵਰ ਅਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਰਾਹੀਂ 23 ਜਿਲਿਆਂ ਦੇ 117 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਸਿੱਖਿਆ ਦੇਣ ਲਈ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ। ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਵੀ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਵਿੱਚ ਸਿਰਫ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਮਨੁੱਖੀ ਸਰੋਤ ਪ੍ਰਬੰਧਨ, ਖੇਡਾਂ ਅਤੇ ਭਾਈਚਾਰਕ ਸ਼ਮੂਲੀਅਤ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸਕੂਲ ਆਫ ਐਮੀਨੈਂਸ ਪ੍ਰੋਜੈਕਟ ਦਾ ਇਹ ਉਪਰਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿੱਖਿਆ ਨੂੰ ਲੈਕੇ ਕੀਤੇ ਜਾ ਰਹੇ ਇਹ ਯਤਨ ਨਿਸ਼ਚਿਤ ਤੌਰ ‘ਤੇ ਪੰਜਾਬ ਦੇ ਬੱਚਿਆਂ ਲਈ ਇੱਕ ਰੋਸ਼ਨ ਭਵਿੱਖ ਦੀ ਰਾਹ ਦਿਖਾਵੇਗਾ, ਜਿੱਥੇ ਉਹ ਹਰ ਪੱਖੋਂ ਸਫਲ ਹੋ ਸਕਣਗੇ । ਮੌਜੂਦਾ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ਪ੍ਰੋਜੈਕਟ ਰਾਹੀਂ ਨਵੀਂ ਸਿੱਖਿਆ ਪ੍ਰਣਾਲੀ ਦਾ ਜੋ ਬੂਟਾ ਲਗਾਇਆ ਹੈ ਇਸਦਾ ਭਰਪੂਰ ਫਲ ਆਉਣ ਵਾਲੇ ਸਮੇਂ ਵਿੱਚ ਸਾਡੀ ਪੀੜੀ ਨੂੰ ਮਿਲੇਗਾ ਅਤੇ ਸਾਡੇ ਸੂਬੇ ਪੰਜਾਬ ਦਾ ਨਾਂ ਰੌਸ਼ਨ ਹੋਵੇਗਾ, ਇਸ ਲਈ ਦਿਲੋਂ ਸਲਾਮ ਹੈ ਉਸ ਸੋਚ ਨੂੰ ਜਿਸ ਨੇ ਸੂਬੇ ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਲਈ ਅਜਿਹਾ ਸ਼ਾਨਦਾਰ ਮਾਹੌਲ ਮੁਹਈਆ ਕਰਵਾਉਣ ਦੀ ਪਹਿਲ ਕੀਤੀ। liberalthinker1621@gmail.com ਸੰਦੀਪ ਕੁਮਾਰ-7009807121 Ropar Google News and Article Related Related Posts ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta District Level Training for Block Resource Persons Organized at Rupnagar Leave a Comment / Ropar News / By Dishant Mehta 76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta 76ਵੇਂ ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਸ. ਜੈ ਕਿਸ਼ਨ ਸਿੰਘ ਰੋੜੀ ਨੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ Leave a Comment / Ropar News / By Dishant Mehta ਜਗਜੀਤ ਸਿੰਘ ਨੂੰ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta ਕੌਮੀ ਵੋਟਰ ਦਿਵਸ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰ – ਵਧੀਕ ਡਿਪਟੀ ਕਮਿਸ਼ਨਰ Leave a Comment / Download, Ropar News / By Dishant Mehta ਰਾਸ਼ਟਰੀ ਵੋਟਰ ਦਿਵਸ ਦੇ ਸੰਬੰਧ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ Leave a Comment / Ropar News / By Dishant Mehta ਗੁਰਇਕਬਾਲ ਸਿੰਘ ਵੋਟਰ ਕੁਇਜ਼ ਮੁਕਾਬਲੇ ਵਿੱਚ ਚੋਟੀ ਦੇ ਪ੍ਰਦਰਸ਼ਨਕਾਰੀ ਵਜੋਂ ਉੱਭਰਿਆ Leave a Comment / Ropar News / By Dishant Mehta ਵਿਦਿਆਰਥੀ ਅਪਣੇ ਅਕਾਦਮਿਕ ਦਬਾਅ ਤੇ ਕਾਬੂ ਪਾਉਣ ਲਈ ਵਿਸ਼ੇਸ਼ ਧਿਆਨ ਦੇਣ Leave a Comment / Poems & Article, Ropar News / By Dishant Mehta ਚਮਕੌਰ ਸਾਹਿਬ ਹਲਕੇ ਦੇ ਸਕੂਲਾਂ ਦਾ ਦੋ-ਰੋਜ਼ਾ ਯੁਵਕ ਮੇਲਾ ਲੁਠੇੜੀ ਸਕੂਲ ਵਿਖੇ ਬਹੁਤ ਧੂਮਧਾਮ ਨਾਲ ਕੀਤਾ ਗਿਆ ਆਯੋਜਿਤ Leave a Comment / Ropar News / By Dishant Mehta Government Middle School Bhojemajra Shines in Science and Sustainability Leave a Comment / Ropar News / By Dishant Mehta ਡਰਾਇੰਗ ਵਿਸ਼ੇ ਦਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਹੱਤਵ Leave a Comment / Poems & Article, Ropar News / By Dishant Mehta GMS BALLAN KALAN STUDENTS PROMOTE ROAD SAFETY AWARENESS Leave a Comment / Ropar News / By Dishant Mehta GSSS PHOOLPUR GREWAL STUDENTS EXCEL IN BLOCK DISTRICT SCIENCE ACTIVITY AND GAMES Leave a Comment / Ropar News / By Dishant Mehta ਜੂਨੀਅਰ ਡਵੀਜ਼ਨ ਤੇ ਜੂਨੀਅਰ ਵਿੰਗ ਐਨਸੀਸੀ ਕੈਡਿਟਾਂ ਦਾ ‘ਏ’ ਸਰਟੀਫਿਕੇਟ ਇਮਤਿਹਾਨ ਲਿਆ ਗਿਆ Leave a Comment / Ropar News / By Dishant Mehta
ਨੰਗਲ ਬਲਾਕ ਵਿਖੇ ਕੰਪਿਊਟਰ ਅਧਿਆਪਕਾਂ ਲਈ ਬਲਾਕ-ਪੱਧਰੀ ਸਿਖਲਾਈ ਦਾ ਆਯੋਜਨ Leave a Comment / Ropar News / By Dishant Mehta
District Level Training for Block Resource Persons Organized at Rupnagar Leave a Comment / Ropar News / By Dishant Mehta
76ਵੇਂ ਗਣਤੰਤਰ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਉਤੇ ਡਿਪਟੀ ਸਪੀਕਰ ਵਲੋਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕੀਤਾ ਗਿਆ ਸਨਮਾਨਿਤ Leave a Comment / Ropar News / By Dishant Mehta
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲ ਆਫ਼ ਐਮੀਨੈਂਸ ਦੀ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀ Leave a Comment / Ropar News / By Dishant Mehta
76ਵੇਂ ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਸ. ਜੈ ਕਿਸ਼ਨ ਸਿੰਘ ਰੋੜੀ ਨੇ ਨਹਿਰੂ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਇਆ Leave a Comment / Ropar News / By Dishant Mehta
ਕੌਮੀ ਵੋਟਰ ਦਿਵਸ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰ – ਵਧੀਕ ਡਿਪਟੀ ਕਮਿਸ਼ਨਰ Leave a Comment / Download, Ropar News / By Dishant Mehta
ਰਾਸ਼ਟਰੀ ਵੋਟਰ ਦਿਵਸ ਦੇ ਸੰਬੰਧ ਵਿੱਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ Leave a Comment / Ropar News / By Dishant Mehta
ਗੁਰਇਕਬਾਲ ਸਿੰਘ ਵੋਟਰ ਕੁਇਜ਼ ਮੁਕਾਬਲੇ ਵਿੱਚ ਚੋਟੀ ਦੇ ਪ੍ਰਦਰਸ਼ਨਕਾਰੀ ਵਜੋਂ ਉੱਭਰਿਆ Leave a Comment / Ropar News / By Dishant Mehta
ਵਿਦਿਆਰਥੀ ਅਪਣੇ ਅਕਾਦਮਿਕ ਦਬਾਅ ਤੇ ਕਾਬੂ ਪਾਉਣ ਲਈ ਵਿਸ਼ੇਸ਼ ਧਿਆਨ ਦੇਣ Leave a Comment / Poems & Article, Ropar News / By Dishant Mehta
ਚਮਕੌਰ ਸਾਹਿਬ ਹਲਕੇ ਦੇ ਸਕੂਲਾਂ ਦਾ ਦੋ-ਰੋਜ਼ਾ ਯੁਵਕ ਮੇਲਾ ਲੁਠੇੜੀ ਸਕੂਲ ਵਿਖੇ ਬਹੁਤ ਧੂਮਧਾਮ ਨਾਲ ਕੀਤਾ ਗਿਆ ਆਯੋਜਿਤ Leave a Comment / Ropar News / By Dishant Mehta
Government Middle School Bhojemajra Shines in Science and Sustainability Leave a Comment / Ropar News / By Dishant Mehta
ਡਰਾਇੰਗ ਵਿਸ਼ੇ ਦਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਹੱਤਵ Leave a Comment / Poems & Article, Ropar News / By Dishant Mehta
GMS BALLAN KALAN STUDENTS PROMOTE ROAD SAFETY AWARENESS Leave a Comment / Ropar News / By Dishant Mehta
GSSS PHOOLPUR GREWAL STUDENTS EXCEL IN BLOCK DISTRICT SCIENCE ACTIVITY AND GAMES Leave a Comment / Ropar News / By Dishant Mehta
ਜੂਨੀਅਰ ਡਵੀਜ਼ਨ ਤੇ ਜੂਨੀਅਰ ਵਿੰਗ ਐਨਸੀਸੀ ਕੈਡਿਟਾਂ ਦਾ ‘ਏ’ ਸਰਟੀਫਿਕੇਟ ਇਮਤਿਹਾਨ ਲਿਆ ਗਿਆ Leave a Comment / Ropar News / By Dishant Mehta