Sri Anandpur Sahib Premier League Brings Vibrant Sports Action Across Grounds
ਨੰਗਲ / ਸ੍ਰੀ ਅਨੰਦਪੁਰ ਸਾਹਿਬ 02 ਮਈ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦੇ ਮੁਕਾਬਲੇ ਲਗਾਤਾਰ ਜੋਸ਼ ਅਤੇ ਉਤਸ਼ਾਹ ਨਾਲ ਜਾਰੀ ਹਨ। ਇਸ ਪ੍ਰੀਮੀਅਰ ਲੀਗ ਵਿੱਚ ਇਲਾਕੇ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ ਅਤੇ ਆਪਣੀ ਖੇਡ ਕਾਬਲਿਯਤ ਦਾ ਬੇਹੱਦ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹ ਲੀਗ ਨੌਜਵਾਨਾਂ ਵਿੱਚ ਨਵੀਂ ਉਰਜਾ ਅਤੇ ਖੇਡ ਭਾਵਨਾ ਨੂੰ ਪ੍ਰਮੋਟ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ।
ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਵੱਲ ਲਿਆਉਣ ਵਿੱਚ ਸਫਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਇਸ ਮਿਸ਼ਨ ਦਾ ਇੱਕ ਵੱਡਾ ਹਿੱਸਾ ਹੈ, ਜਿਸ ਨਾਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।

5 ਮਈ ਨੂੰ ਹੋਵੇਗਾ ਅਨੰਦਪੁਰ ਸਾਹਿਬ ਪ੍ਰੀਮੀਅਰ ਲੀਗ ਦਾ ਫਾਈਨਲ ਮੁਕਾਬਲਾ — ਕੈਬਨਿਟ ਮੰਤਰੀ
ਉਨ੍ਹਾਂ ਦੱਸਿਆ ਕਿ ਅੱਜ ਬੀਬੀਐਮਬੀ ਕ੍ਰਿਕਟ ਗਰਾਂਊਡ ਵਿਖੇ R64 #25 ਦੇ ਜੇਤੂ ਵਿਰੁੱਧ R64 #26 ਦੇ ਜੇਤੂ, R64 #27 ਦੇ ਜੇਤੂ ਵਿਰੁੱਧ R64 #28 ਦੇ ਜੇਤੂ, R64 #29 ਦੇ ਜੇਤੂ ਵਿਰੁੱਧ R64 #30 ਦੇ ਜੇਤੂ, R64 #31 ਦੇ ਜੇਤੂ ਵਿਰੁੱਧ R64 #32 ਦੇ ਜੇਤੂ, R64 #33 ਦੇ ਜੇਤੂ ਵਿਰੁੱਧ R64 #34 ਦੇ ਜੇਤੂ, R64 #35 ਦੇ ਜੇਤੂ ਵਿਰੁੱਧ R64 #36 ਦੇ ਜੇਤੂ
R64 #37 ਦੇ ਜੇਤੂ ਵਿਰੁੱਧ R64 #38 ਦੇ ਜੇਤੂ, R32 #39 ਦੇ ਜੇਤੂ ਵਿਰੁੱਧ R32 #40 ਦੇ ਜੇਤੂ, R32 #41 ਦੇ ਜੇਤੂ ਵਿਰੁੱਧ R32 #42 ਦੇ ਜੇਤੂ, R32 #43 ਦੇ ਜੇਤੂ ਵਿਰੁੱਧ R32 #44 ਦੇ ਜੇਤੂ, R32 #45 ਦੇ ਜੇਤੂ ਵਿਰੁੱਧ R32 #46 ਦੇ ਜੇਤੂ ਨਾਲ ਮੁਕਾਬਲੇ ਹੋਏ।
ਸ਼੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਏਪੀਐਸ ਗਲੇਡੀਏਟਰਸਵਿਰੁੱਧ ਪ੍ਰੀਲਿਮ #2 ਦੇ ਜੇਤੂ, R32 #22 ਦੇ ਜੇਤੂ ਵਿਰੁੱਧ R32 #23 ਦੇ ਜੇਤੂ, R32 #24 ਦੇ ਜੇਤੂ ਵਿਰੁੱਧ R32 #25 ਦੇ ਜੇਤੂ, R32 #26 ਦੇ ਜੇਤੂ ਵਿਰੁੱਧ R32 #27 ਦੇ ਜੇਤੂ, R32 #28 ਦੇ ਜੇਤੂ ਵਿਰੁੱਧ R32 #29 ਦੇ ਜੇਤੂ, R32 #30 ਦੇ ਜੇਤੂ ਵਿਰੁੱਧ R32 #31 ਦੇ ਜੇਤੂ, R32 #32 ਦੇ ਜੇਤੂ ਵਿਰੁੱਧ R32 #33 ਦੇ ਜੇਤੂ, R32 #34 ਦੇ ਜੇਤੂ ਵਿਰੁੱਧ R32 #35 ਦੇ ਜੇਤੂ, R32 #36 ਦੇ ਜੇਤੂ ਵਿਰੁੱਧ R32 #37 ਦੇ ਫਸਵੇਂ ਮੁਕਾਬਲੇ ਹੋਏ। ਇਸੇ ਤਰ੍ਹਾਂ ਕਾਹੀਵਾਲ ਕ੍ਰਿਕਟ ਗਰਾਊਂਡ ਵਿੱਚ R32 #11 ਦੇ ਜੇਤੂ ਵਿਰੁੱਧ R32 #12 ਦੇ ਜੇਤੂ, R32 #13 ਦੇ ਜੇਤੂ ਵਿਰੁੱਧ R32 #14 ਦੇ ਜੇਤੂ, R32 #15 ਦੇ ਜੇਤੂ ਵਿਰੁੱਧ R32 #16 ਦੇ ਜੇਤੂ, R32 #17 ਦੇ ਜੇਤੂ ਵਿਰੁੱਧ R32 #18 ਦੇ ਜੇਤੂ, R32 #19 ਦੇ ਜੇਤੂ ਵਿਰੁੱਧ R32 #20 ਦੇ ਜੇਤੂ, R32 #21 ਦੇ ਜੇਤੂ ਵਿਰੁੱਧ R32 #22 ਦੇ ਮੁਕਾਬਲੇ ਕਰਵਾਏ ਗਏ।
ਉਨ੍ਹਾਂ ਹੋਰ ਕਿਹਾ ਕਿ ਰੋਜ਼ਾਨਾ ਹੋ ਰਹੇ ਮੁਕਾਬਲਿਆਂ ਵਿੱਚ ਖਿਡਾਰੀ ਬੜੇ ਜੋਸ਼ ਨਾਲ ਹਿੱਸਾ ਲੈ ਰਹੇ ਹਨ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕ ਰਹੇ ਹਨ। ਦਰਸ਼ਕ ਵੀ ਵੱਡੀ ਗਿਣਤੀ ਵਿੱਚ ਮੈਦਾਨਾਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਇਸ ਨਾਲ ਖੇਡ ਮੈਦਾਨਾਂ ਵਿੱਚ ਖੁਸ਼ੀ ਅਤੇ ਰੌਣਕ ਦਾ ਮਾਹੌਲ ਬਣਿਆ ਹੋਇਆ ਹੈ, ਜੋ ਕਿ ਇਕ ਤੰਦਰੁਸਤ ਸਮਾਜ ਦੀ ਨਿਸ਼ਾਨੀ ਹੈ।
ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਖੇਡ ਸਮਾਗਮ ਕਰਵਾ ਕੇ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੀ ਰਹੇਗੀ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਆਪਣਾ ਯੋਗਦਾਨ ਪਾ ਕੇ ਸੂਬੇ ਦਾ ਨਾਮ ਰੋਸ਼ਨ ਕਰਨ ਅਤੇ ਹੋਰਨਾਂ ਲਈ ਪ੍ਰੇਰਣਾ ਬਣਨ।
Ropar News
Follow up on Facebook Page
ਤਾਜ਼ਾ ਜਾਣਕਾਰੀ ਲਈwww.deorpr.com‘ਤੇ ਜੁੜੇ ਰਹੋ।
ਇਸ ਪੋਸਟ ਨੂੰ ਵਿਦਿਆਰਥੀਆਂ ਨਾਲ whatsapp ਅਤੇ ਹੋਰ ਸ਼ੋਸ਼ਲ ਮੀਡੀਆ ਉਤੇ ਨਿਚੇ ਦਿੱਤੇ ਗਏ ਬਟਨਾਂ ਰਾਹੀਂ ਸ਼ੇਅਰ ਕਰਨ ਲਈ ਕਲਿੱਕ ਕਰੋ।



















