ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿੱਚ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ

17 New Computers and 2 Interactive Panels were Inaugurated at Govt Girls School Rupnagar

17 New Computers and 2 Interactive Panels were Inaugurated at Govt Girls School Rupnagar

17 New Computers and 2 Interactive Panels were Inaugurated at Govt Girls School Rupnagar, principal sandeep kaur

ਰੂਪਨਗਰ, 19 ਮਾਰਚ 2026: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਆਧੁਨਿਕ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨਾਂ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਅੱਜ 17 ਨਵੇਂ ਕੰਪਿਊਟਰਾਂ ਅਤੇ 2 ਇੰਟਰੈਕਟਿਵ ਪੈਨਲਾਂ ਦਾ ਸ਼ੁਭ ਉਦਘਾਟਨ ਸਮੂਹ ਸਕੂਲ ਮੈਨੇਜਮੈਂਟ ਕਮੇਟੀ (ਐਸ.ਐੱਮ.ਸੀ.) ਮੈਂਬਰਾਂ ਅਤੇ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਰਿਹਾ।

17 New Computers and 2 Interactive Panels were Inaugurated at Govt Girls School Rupnagar
ਉਦਘਾਟਨ ਸਮਾਰੋਹ ਦੌਰਾਨ ਹਾਜ਼ਰ ਮੈਂਬਰਾਂ ਨੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਡਿਜ਼ਿਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਨਵੇਂ ਕੰਪਿਊਟਰਾਂ ਅਤੇ ਇੰਟਰੈਕਟਿਵ ਪੈਨਲਾਂ ਦੀ ਸਹਾਇਤਾ ਨਾਲ ਵਿਦਿਆਰਥਣਾਂ ਨਾ ਸਿਰਫ਼ ਪਾਠਕ੍ਰਮਕ ਸਿੱਖਿਆ ਵਿੱਚ ਹੋਰ ਨਿਖਾਰ ਲਿਆਉਣਗੀਆਂ, ਸਗੋਂ ਟੈਕਨੋਲੋਜੀ ਨਾਲ ਜੁੜ ਕੇ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਹੋਰ ਸਮਰੱਥ ਵੀ ਬਣਾਉਣਗੀਆਂ।

17 New Computers and 2 Interactive Panels were Inaugurated at Govt Girls School Rupnagar
ਇਸ ਮੌਕੇ ਸਮੂਹ ਐਸ.ਐੱਮ.ਸੀ. ਮੈਂਬਰਾਂ ਅਤੇ ਮਾਪਿਆਂ ਨੂੰ ਕੰਪਿਊਟਰਾਂ ਅਤੇ ਇੰਟਰੈਕਟਿਵ ਪੈਨਲਾਂ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਆਧੁਨਿਕ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਇਹ ਸਾਧਨ ਕਿਵੇਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਵਿਦਿਆਰਥਣਾਂ ਲਈ ਕਿਵੇਂ ਲਾਭਕਾਰੀ ਸਾਬਤ ਹੋਣਗੇ।

17 New Computers and 2 Interactive Panels were Inaugurated at Govt Girls School Rupnagar
ਸਮਾਗਮ ਉਪਰੰਤ ਆਏ ਹੋਏ ਸਮੂਹ ਮੈਂਬਰਾਂ ਲਈ ਨਾਸ਼ਤੇ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸੰਦੀਪ ਕੌਰ ਨੇ ਸਮੂਹ ਐਸ.ਐੱਮ.ਸੀ. ਮੈਂਬਰਾਂ, ਮਾਪਿਆਂ ਅਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿੱਚ ਆਧੁਨਿਕ ਤਕਨੀਕੀ ਸਹੂਲਤਾਂ ਦੇ ਸ਼ਾਮਲ ਹੋਣ ਨਾਲ ਵਿਦਿਆਰਥਣਾਂ ਦੀ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ ਅਤੇ ਉਹ ਭਵਿੱਖ ਦੀਆਂ ਚੁਣੌਤੀਆਂ ਲਈ ਹੋਰ ਤਿਆਰ ਹੋਣਗੀਆਂ।

CLICK HERE: All Classes PSEB Study Material 2025-26

 District Ropar News – Facebook

District Ropar News

Leave a Comment

Your email address will not be published. Required fields are marked *

Scroll to Top