
ਰੂਪਨਗਰ, 14 ਮਾਰਚ: Dishant Mehta ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਪ੍ਰੇਮ ਕੁਮਾਰ ਮਿੱਤਲ ਦੀ ਨਿਗਰਾਨੀ ਹੇਠ ਚੱਲ ਰਹੀ Deorpr.com (News & Study Material) ਵੈੱਬਸਾਈਟ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਲਈ ਇੱਕ ਮਹੱਤਵਪੂਰਨ ਡਿਜੀਟਲ ਪਲੇਟਫਾਰਮ ਵਜੋਂ ਉਭਰ ਰਹੀ ਹੈ। ਇਸ ਵੈੱਬਸਾਈਟ ਰਾਹੀਂ ਸਿੱਖਿਆ ਨਾਲ ਸੰਬੰਧਿਤ ਤਾਜ਼ਾ ਨਿਊਜ਼, ਸਕੂਲ ਗਤੀਵਿਧੀਆਂ ਅਤੇ ਵਿਦਿਆਰਥੀਆਂ ਲਈ ਲਾਭਦਾਇਕ Study Material ਨਿਯਮਿਤ ਤੌਰ ‘ਤੇ ਸਾਂਝਾ ਕੀਤਾ ਜਾਂਦਾ ਹੈ, ਜਿਸ ਦਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਅਧਿਆਪਕ ਲਾਭ ਲੈ ਰਹੇ ਹਨ।
ਤਾਜ਼ਾ ਅੰਕੜਿਆਂ ਮੁਤਾਬਕ ਵੈੱਬਸਾਈਟ ਨੇ 11,04,855 Page Views ਦਾ ਅੰਕੜਾ ਪਾਰ ਕਰ ਲਿਆ ਹੈ।
ਇਹ ਜਾਣਕਾਰੀ Google Analytics ਦੇ ਡਾਟਾ ਵਿੱਚ ਸਾਹਮਣੇ ਆਈ ਹੈ। ਇਸਦੇ ਨਾਲ ਹੀ ਵੈੱਬਸਾਈਟ ‘ਤੇ 4,07,470 Sessions ਦਰਜ ਕੀਤੇ ਗਏ ਹਨ ਅਤੇ 92,320 ਨਵੇਂ ਯੂਜ਼ਰ ਪਹਿਲੀ ਵਾਰ ਇਸ ਪਲੇਟਫਾਰਮ ਨਾਲ ਜੁੜੇ ਹਨ।
ਵੈੱਬਸਾਈਟ ‘ਤੇ ਉਪਲਬਧ Study Notes, Question Papers ਅਤੇ ਹੋਰ ਪੜ੍ਹਾਈ ਸਮੱਗਰੀ ਨੂੰ ਵਿਦਿਆਰਥੀ ਵੱਡੀ ਗਿਣਤੀ ਵਿੱਚ ਡਾਊਨਲੋਡ ਕਰ ਰਹੇ ਹਨ। ਅੰਕੜਿਆਂ ਮੁਤਾਬਕ ਹੁਣ ਤੱਕ 62,807 ਫਾਈਲ ਡਾਊਨਲੋਡ ਹੋ ਚੁੱਕੇ ਹਨ। ਇਸ ਤੋਂ ਇਲਾਵਾ 2,38,882 User Engagement, 45,746 Clicks ਅਤੇ 34,300 Scroll Events ਵੀ ਦਰਜ ਕੀਤੇ ਗਏ ਹਨ, ਜੋ ਦਰਸਾਉਂਦੇ ਹਨ ਕਿ ਪਾਠਕ ਅਤੇ ਵਿਦਿਆਰਥੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹ ਰਹੇ ਹਨ।
ਇਸ ਦੇ ਨਾਲ ਹੀ Deorpr.com ‘ਤੇ ਵੱਖ-ਵੱਖ ਸਕੂਲ ਲੈਵਲ, ਬਲਾਕ ਲੈਵਲ ਅਤੇ ਜ਼ਿਲ੍ਹਾ ਲੈਵਲ ਦੀਆਂ ਸਿੱਖਿਆ ਸੰਬੰਧੀ ਗਤੀਵਿਧੀਆਂ ਦੀਆਂ ਨਿਊਜ਼ ਤਿਆਰ ਕਰਕੇ ਨਿਯਮਿਤ ਤੌਰ ‘ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਖਬਰਾਂ ਰਾਹੀਂ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਅਤੇ ਉਹ ਵੀ ਸਕੂਲਾਂ ਵਿੱਚ ਹੋ ਰਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਹੁੰਦੇ ਹਨ। Dishant Mehta ਨੇ ਦੱਸਿਆ ਕਿ ਇਸ ਉਪਰਾਲੇ ਨਾਲ ਹੁਣ ਬਹੁਤ ਸਾਰੇ ਅਧਿਆਪਕ ਵੀ ਖਬਰਾਂ ਅਤੇ ਲੇਖ ਲਿਖਣ ਵਿੱਚ ਦਿਲਚਸਪੀ ਲੈ ਰਹੇ ਹਨ ਅਤੇ ਕਈ ਅਧਿਆਪਕ article writing ਵਿੱਚ ਵੀ ਮਾਹਿਰ ਬਣਦੇ ਜਾ ਰਹੇ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਅਪੀਲ ਕੀਤੀ ਕਿ ਜ਼ਿਲ੍ਹਾ ਰੂਪਨਗਰ ਦੇ ਹੋਰ ਸਕੂਲ ਮੁਖੀ ਵੀ ਆਪਣੇ ਸਕੂਲਾਂ ਵਿੱਚ ਹੋ ਰਹੀਆਂ ਹਰ ਖਾਸ ਗਤੀਵਿਧੀ ਅਤੇ ਉਪਲਬਧੀ ਸੰਬੰਧੀ ਖਬਰਾਂ ਜ਼ਰੂਰ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖਬਰਾਂ ਸਾਂਝੀਆਂ ਕਰਨ ਨਾਲ ਜ਼ਿਲ੍ਹਾ ਰੂਪਨਗਰ ਦੇ ਵੱਧ ਤੋਂ ਵੱਧ ਸਕੂਲਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਮ Google ‘ਤੇ ਰੈਂਕ ਕਰਨ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੱਡੇ ਪੱਧਰ ‘ਤੇ ਪਛਾਣ ਮਿਲਦੀ ਹੈ।
ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਇਸ ਉਪਰਾਲੇ ਨੂੰ ਕਾਮਯਾਬ ਬਣਾਉਣ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਵੀ ਖਾਸ ਯੋਗਦਾਨ ਰਿਹਾ ਹੈ। ਇਸ ਵੈੱਬਸਾਈਟ ਨੂੰ ਸਫਲ ਬਣਾਉਣ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਇੰਦਰਜੀਤ ਸਿੰਘ, ਡਾਇਟ ਪ੍ਰਿੰਸੀਪਲ ਸ੍ਰੀਮਤੀ ਮੋਨੀਕਾ ਭੂਟਾਨੀ, ਡੀ.ਆਰ.ਸੀ. ਸ੍ਰੀ ਵਿਪਿਨ ਕਟਾਰੀਆ, Guidance Counsellor ਸ੍ਰੀ ਪ੍ਰਭਜੀਤ ਸਿੰਘ ਅਤੇ ਵਾਤਾਵਰਣ ਸਿੱਖਿਆ ਕੋਆਰਡੀਨੇਟਰ ਸ. ਸੁਖਜੀਤ ਸਿੰਘ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ।
11 ਲੱਖ ਤੋਂ ਵੱਧ Page Views ਦੇ ਨਾਲ Deorpr.com (News, School Activities & Study Material) ਹੁਣ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਲਈ ਇੱਕ ਭਰੋਸੇਯੋਗ ਡਿਜੀਟਲ ਪਲੇਟਫਾਰਮ ਵਜੋਂ ਆਪਣੀ ਮਜ਼ਬੂਤ ਪਛਾਣ ਬਣਾਉਂਦਾ ਜਾ ਰਿਹਾ ਹੈ।
CLICK HERE: All Classes PSEB Study Material 2025-26

















