Students of Rupnagar district excelled in 12th merit exams, showing enthusiasm and talent across the state.
ਰੂਪਨਗਰ, 14 ਮਈ 2025: (ਦਿਸ਼ਾਂਤ ਮਹਿਤਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਮਾਤ 12ਵੀਂ ਦਾ ਨਤੀਜਾ ਅੱਜ ਜਾਰੀ ਕੀਤਾ ਗਿਆ, ਜਿਸ ਵਿੱਚ ਰੂਪਨਗਰ ਜ਼ਿਲ੍ਹੇ ਦੇ ਹੋਨਹਾਰ ਵਿਦਿਆਰਥੀਆਂ ਨੇ ਮੈਰਿਟ ਵਿੱਚ ਆ ਕੇ ਸਿਰਫ਼ ਆਪਣੇ ਸਕੂਲਾਂ ਦਾ ਹੀ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਸ ਸਫਲਤਾ ਨੇ ਸਿੱਖਿਆ ਵਿਭਾਗ ਵਿਚਕਾਰ ਉਤਸ਼ਾਹ ਦੀ ਲਹਿਰ ਦੌੜਾ ਦਿੱਤੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿਦਰ ਪਾਲ ਸਿੰਘ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਨਤੀਜਾ ਨਹੀਂ, ਸਗੋਂ ਇਕ ਉਮੀਦ ਦੀ ਕਿਰਣ ਹੈ ਕਿ ਸਰਕਾਰੀ ਸਕੂਲਾਂ ਦੀ ਗੁਣਵੱਤਾ ਤੇ ਮਿਹਨਤ ਅੱਜ ਵੀ ਉੱਚ ਪੱਧਰ ਦੀ ਹੈ।
DRC ਵਿਪਿਨ ਕਟਾਰੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਰਿਟ ਵਿੱਚ ਸ਼ਾਮਲ ਸਭ ਤੋਂ ਉੱਚੀ ਰੈਂਕ ਹਾਸਲ ਕਰਨ ਵਾਲੀ ਕੋਮਲਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀ ਵਿਦਿਆਰਥਣ ਹੈ। ਉਸ ਨੇ 489/500 (97.80%) ਅੰਕ ਪ੍ਰਾਪਤ ਕਰਕੇ ਰਾਜ ਪੱਧਰ ਤੇ 11ਵਾਂ ਅਤੇ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ। ਉਨ੍ਹਾਂ ਦੇ ਪਿਤਾ ਮੱਘਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਸਦਾ ਹੀ ਇਮਾਨਦਾਰੀ ਨਾਲ ਪੜ੍ਹਦੀ ਰਹੀ ਹੈ ਅਤੇ ਉਹ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ।
ਦੂਜੇ ਸਥਾਨ ‘ਤੇ ਦੋ ਵਿਦਿਆਰਥੀ ਰਹੇ – ਸੂਰਜ (ਪੁੱਤਰ ਭਜਨ ਲਾਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਅਤੇ ਸ਼ਰਮਨ ਯਾਦਵ (ਧੀ ਕਮਲੇਸ਼ ਕੁਮਾਰ)। ਦੋਵੇਂ ਨੇ 488/500 (97.60%) ਅੰਕ ਹਾਸਲ ਕਰਕੇ ਰਾਜ ਪੱਧਰ ਤੇ 12ਵਾਂ ਅਤੇ ਜ਼ਿਲ੍ਹਾ ਪੱਧਰ ਤੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਰਮਨ, ਜੋ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ ਵਿਦਿਆਰਥਣ ਹੈ, ਨੇ ਕਿਹਾ ਕਿ ਉਹ ਇਸ ਸਫਲਤਾ ਦਾ ਸਿਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦੀ ਹੈ।
ਤੀਜੇ ਸਥਾਨ ‘ਤੇ ਹਰਸ਼ ਗੁਪਤਾ (ਪੁੱਤਰੀ ਸੰਦੀਪ ਕੁਮਾਰ) ਨੇ 487/500 (97.40%) ਅੰਕ ਲੈ ਕੇ ਰਾਜ ਪੱਧਰ ਤੇ 13ਵਾਂ ਅਤੇ ਜ਼ਿਲ੍ਹਾ ਪੱਧਰ ਤੇ ਤੀਜਾ ਸਥਾਨ ਹਾਸਲ ਕੀਤਾ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੁਰਖਾਲੀ ਤੋਂ ਹੈ।
ਚੌਥੇ ਸਥਾਨ ‘ਤੇ ਵੀ ਦੋ ਵਿਦਿਆਰਥੀ ਆਏ – ਵਿਵੇਕ ਕੁਮਾਰ (ਪੁੱਤਰ ਹਰੀ ਕ੍ਰਿਸ਼ਨ), ਆਦਰਸ਼ ਸਕੂਲ, ਸ੍ਰੀ ਆਨੰਦਪੁਰ ਸਾਹਿਬ ਤੋਂ ਅਤੇ ਦੀਕਸ਼ਾ (ਧੀ ਗੋਪਾਲ ਦਾਸ), ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਢੇਰ ਤੋਂ। ਦੋਵੇਂ ਨੇ 486/500 (97.20%) ਅੰਕ ਹਾਸਲ ਕਰਕੇ ਰਾਜ ਪੱਧਰ ਤੇ 14ਵਾਂ ਅਤੇ ਜ਼ਿਲ੍ਹਾ ਪੱਧਰ ਤੇ ਚੋਥਾ ਸਥਾਨ ਹਾਸਲ ਕੀਤਾ।
ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ “ਇਹ ਨਤੀਜੇ ਸਾਡੀ ਸਿੱਖਿਆ ਨੀਤੀ, ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦਾ ਨਤੀਜਾ ਹਨ। ਇਹ ਸਾਨੂੰ ਹੋਰ ਵੀ ਬਿਹਤਰ ਕੰਮ ਕਰਨ ਲਈ ਪ੍ਰੇਰਨਾ ਦਿੰਦੇ ਹਨ।”
ਮਾਪੇ, ਅਧਿਆਪਕ ਅਤੇ ਸਮੂਹ ਸਕੂਲ ਪਰਿਵਾਰ ਵਿਦਿਆਰਥੀਆਂ ਦੀ ਸਫਲਤਾ ‘ਤੇ ਗੌਰਵ ਮਹਿਸੂਸ ਕਰ ਰਹੇ ਹਨ। ਜ਼ਿਲ੍ਹਾ ਰੂਪਨਗਰ ਦੇ ਸਰਕਾਰੀ ਸਕੂਲਾਂ ਦੀ ਇਹ ਪ੍ਰਗਟ ਅਗਵਾਈ ਇਹ ਸਾਬਤ ਕਰਦੀ ਹੈ ਕਿ ਲਗਨ, ਮਿਹਨਤ ਅਤੇ ਸਮਰਪਣ ਦੇ ਨਾਲ ਕਿਸੇ ਵੀ ਚੀਜ਼ ਨੂੰ ਹਾਸਲ ਕੀਤਾ ਜਾ ਸਕਦਾ ਹੈ।
District Ropar News
Stay connected with DEO Rupnagar
We’re excited to announce that DEO Rupnagar is now available on social media! Follow us for the latest updates on education initiatives, news, and achievements in Rupnagar district.
Social Media Handles
–Website: https://deorpr.com/
–Facebook : https://www.facebook.com/share/1Def93JTpv/
Share with Your Network
Kindly share this information with all school teachers and students groups on WhatsApp. Let’s stay connected and work together to promote education in Rupnagar district!