Home - Ropar News - ਚਮਕੌਰ ਸਾਹਿਬ ਹਲਕੇ ਦੇ ਸਕੂਲਾਂ ਦਾ ਦੋ-ਰੋਜ਼ਾ ਯੁਵਕ ਮੇਲਾ ਲੁਠੇੜੀ ਸਕੂਲ ਵਿਖੇ ਬਹੁਤ ਧੂਮਧਾਮ ਨਾਲ ਕੀਤਾ ਗਿਆ ਆਯੋਜਿਤ ਚਮਕੌਰ ਸਾਹਿਬ ਹਲਕੇ ਦੇ ਸਕੂਲਾਂ ਦਾ ਦੋ-ਰੋਜ਼ਾ ਯੁਵਕ ਮੇਲਾ ਲੁਠੇੜੀ ਸਕੂਲ ਵਿਖੇ ਬਹੁਤ ਧੂਮਧਾਮ ਨਾਲ ਕੀਤਾ ਗਿਆ ਆਯੋਜਿਤ Leave a Comment / By Dishant Mehta / January 22, 2025 The two-day youth fest of schools of Chamkaur Sahib constituency was held at Lutheri School with great pomp and show. ਵਿਦਿਆਰਥੀ ਜੀਵਨ ਵਿੱਚ ਸਹਿ-ਪਾਠਕ੍ਰਮ ਗਤੀਵਿਧੀਆਂ ਸ਼ਖਸੀਅਤ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ : ਡਾ. ਚਰਨਜੀਤ ਸਿੰਘ ਵਿਧਾਇਕ ਸ੍ਰੀ ਚਮਕੌਰ ਸਾਹਿਬ , 22 ਜਨਵਰੀ: ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾ ਚਰਨਜੀਤ ਸਿੰਘ ਦੀ ਦੂਰਅੰਦੇਸ਼ੀ ਸੋਚ ਅਤੇ ਰਹਿਨੁਮਾਈ ਸਦਕਾ ਉਪਮੰਡਲ ਮੈਜਿਸਟ੍ਰੇਟ ਸ੍ਰੀ ਚਮਕੌਰ ਸਾਹਿਬ ਸ ਅਮਰੀਕ ਸਿੰਘ ਸਿੱਧੂ ਅਤੇ ਉੱਪ ਮੰਡਲ ਮੈਜਿਸਟ੍ਰੇਟ ਮੋਰਿੰਡਾ ਸ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਨਜ਼ਦੀਕੀ ਪਿੰਡ ਲੁਠੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆ ਦਾ ਦੋ ਰੋਜ਼ਾ ਯੂਥ ਫੈਸਟ ਕਰਵਾਇਆ ਗਿਆ । ਇਸ ਫੈਸਟ ਤਹਿਤ ਵੱਖ ਵੱਖ ਸੱਭਿਅਚਾਰਕ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ , ਜਿਨ੍ਹਾਂ ਵਿੱਚ ਹਲਕਾ ਚਮਕੌਰ ਸਾਹਿਬ ਦੇ ਦੋ ਦਰਜਨ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ । ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪ੍ਰੋਗ੍ਰਾਮ ਦੇ ਨੋਡਲ ਅਫਸਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਫੈਸਟ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਦੀ ਸੁ਼ਰੂਆਤ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਖੁਦ ਪਹੁੰਚ ਕੇ ਕਰਵਾਈ । ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਹਿ ਵਿਦਿਅਕ ਕਿਰਿਆਵਾਂ ਸਖਸ਼ੀਅਤ ਉਸਾਰੀ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ ਕਿਉਂਕਿ ਇਨ੍ਹਾਂ ਨਾਲ ਬੱਚਿਆਂ ਦੀ ਲੁਕੀ ਪ੍ਰਤਿਭਾ ਉੱਭਰ ਕੇ ਸਾਹਮਣੇ ਆਉਂਦੀ ਹੈ । ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਸ੍ਰੀ ਸੰਜੀਵ ਕੁਮਾਰ ਗੌਤਮ ਨੇ ਵੀ ਸੰਬੋਧਨ ਕੀਤਾ । ਪਹਿਲੇ ਦਿਨ ਲੜਕੀਆਂ ਦੇ ਹੋਏ ਮੁਕਾਬਲਿਆਂ ਵਿੱਚ ਪੇਟਿੰਗ ਵਿੱਚ ਪਵਨਪ੍ਰੀਤ ਕੌਰ ਤਾਜਪੁਰ ਨੇ ਪਹਿਲਾ , ਜੈਸਮੀਨ ਮਕੜੌਨਾ ਕਲਾਂ ਨੇ ਦੂਜਾ ਅਤੇ ਰਾਧਾ ਬੇਲਾ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਸ਼ਰੀ ਵਿੱਚ ਸਕੂਲ ਆਫ ਐਮੀਨੈਂਸ ਚਮਕੌਰ ਸਾਹਿਬ ਨੇ ਪਹਿਲਾ, ਸਰਕਾਰੀ ਹਾਈ ਸਕੂਲ ਦੁੱਮਣਾ ਦੂਜਾ ਅਤੇ ਸਸਸਸ ਮਕੜੌਨਾ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਉਚਾਰਨ ਵਿੱਚ ਉਪਾਸਨਾ ਦੁੱਮਣਾ, ਸਨੇਹਾ ਬੂਰ ਮਾਜਰਾ, ਨਾਜ਼ੀਆ ਤਾਜਪੁਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵਿੱਚ ਗੁਰਸਿਮਰਨਪ੍ਰੀਤ ਕੌਰ ਬੇਲਾ ਪਹਿਲੇ, ਸੁਖਮਨਪ੍ਰੀਤ ਕੌਰ ਚਮਕੌਰ ਸਾਹਿਬ, ਦੂਜੇ ਅਤੇ ਨਰਿੰਦਰਜੋਤ ਕੌਰ ਦੁੱਮਣਾ ਤੀਜੇ ਸਥਾਨ ਤੇ ਰਹੇ। ਭਾਸ਼ਣ ਮੁਕਾਬਲੇ ਵਿੱਚ ਉਪਾਸਨਾ ਦੁੱਮਣਾ ਨੇ ਪਹਿਲਾ, ਹਰਸਿਮਰਨ ਕੌਰ ਢੰਗਰਾਲੀ ਨੇ ਦੂਜਾ ਅਤੇ ਹਰਵਿੰਦਰ ਕੌਰ ਹਾਫਿਜ਼ਾਬਾਦ ਅਤੇ ਖੁਸ਼ਪ੍ਰੀਤ ਕੌਰ ਲੁਠੇੜੀ ਨੇ ਤੀਜਾ ਸਥਾਨ ਹਾਸਲ ਕੀਤਾ। ਗਜ਼ਲ ਗਾਇਨ ਵਿੱਚ ਸਾਨੀਆਂ ਖਾਨ ਚਮਕੌਰ ਸਾਹਿਬ ਨੇ ਪਹਿਲਾ ਅਤੇ ਕਮਲਜੀਤ ਕੌਰ ਹਾਫਿਜ਼ਾਬਾਦ ਨੇ ਦੂਜਾ ਸਥਾਨ ਹਾਸਲ ਕੀਤਾ। ਲੋਕ ਗੀਤ ਵਿੱਚ ਚਮਕੌਰ ਸਾਹਿਨ ਨੇ ਪਹਿਲਾ, ਬੇਲਾ ਸਕੂਲਾ ਨੇ ਦੂਜਾ ਅਤੇ ਕੋਟਲਾ ਸੁਰਮੁੱਖ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਿੱਠਣੀਆਂ ਵਿੱਚ ਲੁਠੇੜੀ ਸਕੂਲ ਨੇ ਪਹਿਲਾ, ਡੱਲਾ ਨੇ ਦੂਜਾ ਅਤੇ ਕਲਾਰਾਂ ਨੇ ਤੀਜਾ ਸਥਾਨ ਹਾਸਲ ਕੀਤਾ। ਗਿੱਧੇ ਵਿੱਚ ਡੱਲਾ, ਲੁਠੇੜੀ ਦੂਜਾ ਅਤੇ ਕੋਟਲਾ ਸੁਰਮੁੱਖ ਸਿੰਘ ਅਤੇ ਐਸ ਓ ਈ ਮੋਰਿੰਡਾ ਸਾਂਝੇ ਰੂਪ ਵਿੱਚ ਤੀਜੇ ਸਥਾਨ ‘ਤੇ ਰਹੇ । ਦੂਜੇ ਦਿਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਾਜ ਵਾਦਨ ਦੇ ਟੀਮ ਮੁਕਾਬਲੇ ਵਿੱਚ ਸੰਧੂਆਂ ਪਹਿਲੇ ਅਤੇ ਹਾਫਿਜ਼ਾਬਾਦ ਦੂਜੇ ਸਥਾਨ ‘ਤੇ ਰਹੇ ਜਦਕਿ ਸਾਜ਼ ਵਾਦਨ ਦੇ ਸੋਲੋ ਮੁਕਾਬਲੇ ਵਿੱਚ ਅਰਮਾਨ ਸਿੰਘ ਰਤਨਗੜ੍ਹ ਪਹਿਲੇ, ਮਨਪ੍ਰੀਤ ਮੋਰਿੰਡਾ ਦੂਜੇ, ਆਰੀਅਨ ਮੜੌਲੀ ਕਲਾਂ ਤੀਜੇ ਸਥਾਨ ‘ਤੇ ਰਹੇ। ਪੇਂਟਿੰਗ ਵਿੱਚ ਦਲਜੀਤ ਸਿੰਘ ਸਲੇਮਪੁਰ ਪਹਿਲੇ, ਜਸ਼ਨਪ੍ਰੀਤ ਸਿੰਘ ਰਤਨਗੜ੍ਹ ਦੂਜੇ ਦੁਰਢੋਧਨ ਸਿੰਘ ਦੁੱਮਣਾ ਅਤੇ ਰਾਹੁਲਪ੍ਰੀਤ ਸਿੰਘ ਰਤਨਗੜ੍ਹ ਸਾਂਝੇ ਤੌਰ ‘ਤੇ ਤੀਜੇ ਸਥਾਨ ਤੇ ਰਹੇ। ਭੰਡ ਨਕਲਾਂ ਵਿੱਚ ਧਨੌਰੀ ਪਹਿਲੇ , ਮੋਰਿੰਡਾ ਦੂਜੇ ਤੇ ਹਾਫਿਜਾਬਾਦ ਤੀਜੇ ਸਥਾਨ ਤੇ ਰਹੇ। ਡਰਾਮਾ ਵਿਗਿਆਨਿਕ ਵਿੱਚ ਤਾਪੁਰ, ਸਲੇਮਪੁਰ, ਹਾਫਿਜ਼ਾਬਾਦ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਨਾਟਕ ਵਿੱਚ ਡੱਲਾ ਪਹਿਲੇ ਅਤੇ ਸਲੇਮਪੁਰ ਦੂਜੇ ਸਥਾਨ ਤੇ ਰਹੇ। ਇਕ ਪਾਤਰੀ ਨਾਟਕ ਵਿੱਚ ਲੁਠੇੜੀ ਸਕੂਲ ਦੀ ਦਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਵਿਸ਼ਰੀ ਵਿੱਚ ਬੂਰਮਾਜਰਾ ਪਹਿਲੇ, ਵਜੀਦਪੁਰ ਦੂਜੇ ਸਥਾਨ ਤੇ ਰਹੇ। ਇਨਾਮ ਵੰਡ ਸਮਾਰੋਹ ਦੌਰਾਨ ਵੀ ਹਲਕਾ ਵਿਧਾਇਕ ਡਾ ਚਰਨਜੀਤ ਸਿੰਘ ਨੇ ਇਨਾਮਾਂ ਦੀ ਵੰਡ ਕਰਦਿਆਂ ਵਿਿਦਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਸਮੇਂ ਤਹਿਸ਼ੀਲਦਾਰ ਮੋਰਿੰਡਾ ਸ੍ਰੀ ਪੁਨੀਤ ਬਾਂਸਲ, ਨੈਬ ਤਹਿਸ਼ੀਲਦਾਰ ਕੁਲਵਿੰਦਰ ਸਿੰਘ, ਪੀ ਏ ਜਗਤਾਰ ਸਿੰਘ ਬਰਾੜ,ਬੀ ਡੀ ਓ ਹਰਕੀਤ ਸਿੰਘ, ਈ ਓ ਪਰਵਿੰਦਰ ਸਿੰਘ ਭੱਟੀ,ਸਮਾਜ ਸੇਵੀ ਵੀਰ ਦਵਿੰਦਰ ਸਿੰਘ ਬੱਲਾਂ, ਪ੍ਰਿੰਸੀਪਲ ਇੰਦਰਜੀਤ ਕੌਰ, ਬੀ ਐੱਨ ਓ ਪ੍ਰਿੰਸੀਪਲ ਬਲਵੰਤ ਸਿੰਘ, ਸਕੂਲ ਮੁੱਖੀ ਬਰਸਾਲਪੁਰ ਸਰਬਜੀਤ ਸਿੰਘ ਆਦਿ ਹਾਜ਼ਰ ਸਨ। Ropar Google News Related Related Posts ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta 29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta “ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta
ਗਰਮੀ ਦੀ ਛੁੱਟੀਆਂ ਦੌਰਾਨ ਵੀ ਜਾਰੀ ਰੱਖੀ ਮਿਹਨਤ, Jhallian Kalan School ਦੇ ਸ਼ੂਟਰਾਂ ਦੀ shooting range ‘ਚ ਦਿਖੀ ਲਗਨ Leave a Comment / Ropar News / By Dishant Mehta
Air India Flight Crashes After Takeoff from Ahmedabad; Front Section Lands on BJ Medical College Hostel Leave a Comment / Ropar News / By Dishant Mehta
29 ਜੂਨ ਨੂੰ ਹੋਣ ਵਾਲੀ army exam ਲਈ ਅਪਲਾਈ ਕਰ ਚੁੱਕੇ ਉਮੀਦਾਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਸਾਨ ਵਲੋਂ ਦਿੱਤੀ ਜਾ ਰਹੀ ਹੈ free training : ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਸੰਭਾਲ ਦੀ ਅਹਿਮੀਅਤ Leave a Comment / Poems & Article, Ropar News / By Dishant Mehta
World Environment Day ਥੀਮ 2025 “ਵਿਸ਼ਵ ਵਿਆਪੀ ਪਲਾਸਟਿਕ ਪ੍ਰਦੂਸ਼ਣ ਦਾ ਅੰਤ Leave a Comment / Poems & Article, Ropar News / By Dishant Mehta
ਬਰਸਾਲਪੁਰ ਸਕੂਲ ਦੇ Outstanding Students ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਸੇਵਾ ਸੋਸਾਇਟੀ ਦੁਆਰਾ ਸਨਮਾਨਿਤ ਕੀਤਾ ਗਿਆ Leave a Comment / Ropar News / By Dishant Mehta
ਸਰਕਾਰੀ ਹਾਈ ਸਕੂਲ ਦਸਗਰਾਈਂ ਨੂੰ ਮਿਲਿਆ Tide Turners Youth Champion ਦਾ ਖ਼ਿਤਾਬ Leave a Comment / Ropar News / By Dishant Mehta
ਸਿੱਖਿਆ ਖੇਤਰ ਵਿੱਚ ਵੱਡਾ ਵਿਕਾਸ, MLA Dinesh Chadha ਵੱਲੋਂ ਨਵੇਂ ਕਲਾਸਰੂਮ ਅਤੇ NSQF ਲੈਬ ਨੂੰ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ Leave a Comment / Ropar News / By Dishant Mehta
S. Surinderpal Singh, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨੂੰ ਰਿਟਾਇਰਮੈਂਟ ਦੀਆਂ ਹਾਰਦਿਕ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ! Leave a Comment / Ropar News / By Dishant Mehta
ਵਿਦਿਆਰਥੀਆਂ ਤੇ ਮਾਪਿਆਂ ਦੀਆਂ ਸਮੱਸਿਆਵਾ ਕਰਾਂਗੇ ਪਹਿਲ ਦੇ ਅਧਾਰ ਤੇ ਹੱਲ- Education Minister Leave a Comment / Ropar News / By Dishant Mehta
“ਉੱਚੇ ਵਿਚਾਰਾਂ ਨਾਲ ਸਾਦੀ ਜ਼ਿੰਦਗੀ ਜੀਓ”: PCS Jasjit Singh ਅਧਿਕਾਰੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ Leave a Comment / Ropar News / By Dishant Mehta
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਲੋੜੀਂਦੀ ਕੋਸ਼ਿਸ਼ ਕਰਾਂਗੇ – MLA Chadha Leave a Comment / Ropar News / By Dishant Mehta
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ Anti-drug play ਦਾ ਆਯੋਜਨ Leave a Comment / Ropar News / By Dishant Mehta
MLA Dr. Charanjit Singh ਨੇ ਧਨੌਰੀ, ਭਾਗੋਵਾਲ ਅਤੇ ਪਪਰਾਲੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ Leave a Comment / Ropar News / By Dishant Mehta
SATHEE APP ਰਾਹੀਂ ਵਿਦਿਆਰਥੀਆਂ ਨੂੰ NEET- JEE ਦੀ ਤਿਆਰੀ ਵਿੱਚ ਮਿਲੇਗੀ ਮਦਦ Leave a Comment / Ropar News / By Dishant Mehta
Meritorious students ਦੇ ਸੁਪਨਿਆਂ ਨੂੰ ਮਿਲੇ ਖੰਭ ‘ਇਕ ਦਿਨ DC/SSP ਦੇ ਸੰਗ’ Leave a Comment / Ropar News / By Dishant Mehta