ਸਵੱਛਤਾ ਗਿਆਨ ਯਾਤਰਾ ਤਹਿਤ ਵਿਦਿਆਰਥੀਆਂ ਨੂੰ ਡੀ.ਈ.ਡਬਲਿਊ.ਏ.ਟੀ.ਐੱਸ. ਪ੍ਰਣਾਲੀ ਬਾਰੇ ਕੀਤਾ ਜਾਗਰੂਕ


Students Educated About the DEWATS System Under Swachhta Gyan Yatra

Students Educated About the DEWATS System Under Swachhta Gyan Yatra

ਰੂਪਨਗਰ, 1 ਅਕਤੂਬਰ: ‘ਸਵੱਛਤਾ ਹੀ ਸੇਵਾ-2026’ ਮੁਹਿੰਮ ਤਹਿਤ ਅੱਜ ਪਿੰਡ ਬਹਾਦਰਗੜ੍ਹ ਵਿਖੇ ‘ਸਵੱਛਤਾ ਗਿਆਨ ਯਾਤਰਾ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੇਂਟ ਕਾਰਮਲ ਸਕੂਲ ਪਿੰਡ ਕਟਲੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲੋਧੀਮਾਜਰਾ ਦੇ ਵਿਦਿਆਰਥੀਆਂ ਨੂੰ ਡੀ.ਈ.ਡਬਲਿਊ.ਏ.ਟੀ.ਐੱਸ. (ਡਿਸੈਂਟਰਲਾਈਜ਼ਡ ਵੇਸਟਵਾਟਰ ਟ੍ਰੀਟਮੈਂਟ ਸਿਸਟਮ) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਵਿਦਿਆਰਥੀਆਂ ਨੂੰ ਵੇਸਟਵਾਟਰ ਮੈਨੇਜਮੈਂਟ ਅਰਥਾਤ ਗੰਦੇ ਪਾਣੀ ਦੇ ਵਿਗਿਆਨਕ ਅਤੇ ਟਿਕਾਊ ਪ੍ਰਬੰਧਨ ਦੀ ਮਹੱਤਤਾ, ਗੰਦੇ ਪਾਣੀ ਦੀ ਟ੍ਰੀਟਮੈਂਟ ਅਤੇ ਸੋਧ ਦੀਆਂ ਵੱਖ-ਵੱਖ ਪ੍ਰਕਿਰਿਆਵਾਂ, ਵਾਤਾਵਰਣ ਦੀ ਸੁਰੱਖਿਆ ਅਤੇ ਟ੍ਰੀਟ ਕੀਤੇ ਪਾਣੀ ਦੀ ਮੁੜ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਡੀ.ਈ.ਡਬਲਿਊ.ਏ.ਟੀ.ਐੱਸ. ਪ੍ਰਣਾਲੀ ਪਿੰਡਾਂ ਅਤੇ ਛੋਟੇ ਵਸੇਬਿਆਂ ਵਿੱਚ ਗੰਦੇ ਪਾਣੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ।
Students Educated About the DEWATS System Under Swachhta Gyan Yatra
ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਗੰਦੇ ਪਾਣੀ ਦਾ ਢੁੱਕਵਾਂ ਪ੍ਰਬੰਧਨ ਜਲ ਸਰੋਤਾਂ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਪਿੰਡਾਂ ਵਿੱਚ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣ ਵਿੱਚ ਸਹਾਇਕ ਹੈ। ਟ੍ਰੀਟ ਕੀਤੇ ਪਾਣੀ ਦੀ ਯੋਗ ਢੰਗ ਨਾਲ ਮੁੜ ਵਰਤੋਂ ਰਾਹੀਂ ਪਾਣੀ ਦੀ ਬੱਚਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸਰਪੰਚ ਸ੍ਰੀਮਤੀ ਅਮਨਦੀਪ ਕੌਰ ਪਿੰਡ ਬਹਾਦੁਰਗੜ੍ਹ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਇੰਜ. ਸਰਬਜੀਤ ਸਿੰਘ, ਐਸ.ਈ.ਐਸ. ਡਾ. ਪ੍ਰਦੀਪ ਕੁਮਾਰ ਸ਼ਰਮਾ, ਡੀ.ਡਬਲਿਊ.ਐੱਸ.ਐੱਸ. ਦੇ ਜ਼ਿਲ੍ਹਾ ਪੱਧਰੀ ਸਟਾਫ਼ ਤੋਂ ਐਸ.ਡੀ.ਈ. ਇੰਜ. ਹਰਮਨਪ੍ਰੀਤ ਸਿੰਘ, ਜੇ.ਈ. ਇੰਜ. ਆਦਿੱਤਿਆ ਸਿੰਘ ਸਮੇਤ ਹੋਰ ਵਿਭਾਗੀ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
Students Educated About the DEWATS System Under Swachhta Gyan Yatra
ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਫ਼ਾਈ ਮੁਹਿੰਮਾਂ ਵਿੱਚ ਸਰਗਰਮੀ ਨਾਲ ਭਾਗ ਲੈਣ ਅਤੇ ਆਪਣੇ ਪਰਿਵਾਰਾਂ ਤੇ ਭਾਈਚਾਰੇ ਵਿੱਚ ਗੰਦੇ ਪਾਣੀ ਦੇ ਪ੍ਰਬੰਧਨ, ਸਵੱਛਤਾ ਅਤੇ ਵਾਤਾਵਰਣ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ।
ਇਹ ਜਾਗਰੂਕਤਾ ਪ੍ਰੋਗਰਾਮ ‘ਸਵੱਛਤਾ ਹੀ ਸੇਵਾ’ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਗੰਦੇ ਪਾਣੀ ਦੇ ਵਿਗਿਆਨਕ ਪ੍ਰਬੰਧਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਵੱਲ ਇੱਕ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ।

Leave a Comment

Your email address will not be published. Required fields are marked *

Scroll to Top