ਸੀ.ਈ.ਪੀ. ਅਧੀਨ ਸਾਇੰਸ ਅਧਿਆਪਕਾਂ ਦੀ ਇੱਕ ਰੋਜ਼ਾ ਸਿਖਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਕਰਵਾਈ ਗਈ

IMG 20240927 WA0041

 ਸ੍ਰੀ ਚਮਕੌਰ ਸਾਹਿਬ, 27 ਸਤੰਬਰ: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਨਾਲ਼ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ (ਡਾਇਟ) ਦੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਦੀ ਯੋਗ ਅਗਵਾਈ ਹੇਠ ਪ੍ਰਿੰਸੀਪਲ ਸ੍ਰੀ ਬਲਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਜੀ ਦੀ ਰਹਿਨੁਮਾਈ ਹੇਠ ਸੀ ਈ ਪੀ ਤਹਿਤ ਇੱਕ ਰੋਜ਼ਾ ਸਾਇੰਸ ਦੇ ਅਧਿਆਪਕਾਂ ਦੀ ਟ੍ਰੇਨਿੰਗ ਲਗਾਈ ਗਈ। ਰਿਸੋਰਸ ਪਰਸਨ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਮਿਡਲ ਸਕੂਲਾਂ ਤੋਂ 10 ਅਧਿਆਪਕ, ਹਾਈ ਅਤੇ ਸਕੰਡਰੀ ਸਕੂਲਾਂ ਤੋਂ 14 ਅਧਿਆਪਕ ਆਏ ਹੋਏ ਸਨ।

One day training of science teachers under CEP was held at Government Senior Secondary School Makrauna Kalan One day training of science teachers under CEP was held at Government Senior Secondary School Makrauna Kalan

ਉਨ੍ਹਾਂ ਨੂੰ ਕੌਂਪੀਟੈਂਸੀ ਇਨਹਾਂਸਮੈਂਟ ਪ੍ਰੋਗ੍ਰਾਮ ਦੀ ਮੁੱਢਲੀ ਅਤੇ ਅੰਦਰੂਨੀ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਵਿੱਚ ਪਹੁੰਚੇ ਹੋਏ ਸਾਇੰਸ ਅਧਿਅਪਕਾਂ ਨੇ ਕੌਂਪੀਟੈਂਸੀ ਅਧਾਰਿਤ ਪ੍ਰਸ਼ਨ ਤਿਆਰ ਕੀਤੇ।ਲਖਵਿੰਦਰ ਸਿੰਘ ਅਤੇ ਮਨਦੀਪ ਸਿੰਘ ਨੇ ਅਧਿਆਪਕਾਂ ਨੂੰ ਮੁੱਢਲੀ ਜਾਣਕਾਰੀ ਦਿੱਤੀ। ਤੇਜਿੰਦਰ ਸਿੰਘ ਬਾਜ਼ ਨੇ ਸਾਇੰਸ ਵਿਸ਼ੇ ਦੀ ਅੰਦਰੂਨੀ ਜਾਣਕਾਰੀ ਅਧਿਆਪਕਾਂ ਨਾਲ਼ ਸਾਂਝੀ ਕੀਤੀ। ਇਸ ਸਮੇਂ ਰਿਸੋਰਸ ਪਰਸਨ ਦੇ ਨਾਲ਼-ਨਾਲ਼ ਮਨਦੀਪ ਕੌਰ ਮਕੜੌਨਾ, ਮਨਪ੍ਰੀਤ ਕੌਰ ਮਕੜੌਨਾ, ਰਾਜਵਿੰਦਰ ਕੌਰ, ਵਾਤਾਵਰਣ ਸਿੱਖਿਆ ਪ੍ਰੋਗ੍ਰਾਮ ਤੋਂ ਵਿਵੇਕ ਕੁਮਾਰ ਆਦਿ ਹਾਜ਼ਰ ਸਨ।

One day training of science teachers under CEP was held at Government Senior Secondary School Makrauna Kalan

ਸੀ.ਈ.ਪੀ. ਅਧੀਨ ਸਾਇੰਸ ਅਧਿਆਪਕਾਂ ਦੀ ਇੱਕ ਰੋਜ਼ਾ ਸਿਖਲਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜੌਨਾ ਕਲਾਂ ਵਿਖੇ ਕਰਵਾਈ ਗਈ

Leave a Comment

Your email address will not be published. Required fields are marked *

Scroll to Top