ਖੇਡਾਂ ਵਤਨ ਪੰਜਾਬ ਦੀਆਂ ਦੇ ਛੇਵੇਂ ਦਿਨ ਵੀ ਜਾਰੀ ਰਹੇ ਗਹਿਗੱਚ ਮੁਕਾਬਲੇ


Khedan Vatan Punjab Diyan 2026: Intense Competitions Continue on Day Six.

IMG 20261003 WA0097

ਰੂਪਨਗਰ, 3 ਅਕਤੂਬਰ: ‘ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਛੇਵੇਂ ਦਿਨ ਵੀ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਜਾਰੀ ਰਹੇ। ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਗਜੀਵਨ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਦੌਰਾਨ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

IMG 20261003 WA0094

ਅੱਜ ਹੋਏ ਵਾਲੀਵਾਲ ਮੁਕਾਬਲਿਆਂ ਦੇ 14 ਸਾਲ ਉਮਰ ਵਰਗ ਵਿੱਚ ਅਨੰਦਪੁਰ ਸਾਹਿਬ ਨੇ ਪਹਿਲਾ, ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਰੂਪਨਗਰ ਨੇ ਤੀਜਾ ਸਥਾਨ ਹਾਸਲ ਕੀਤਾ।

ਬੈਡਮਿੰਟਨ ਦੇ 21 ਸਾਲ ਉਮਰ ਵਰਗ ਵਿੱਚ ਸੁਹਾਨੀ ਨੇ ਪਹਿਲਾ, ਗੁਰਪ੍ਰੀਤ ਕੌਰ ਨੇ ਦੂਜਾ ਅਤੇ ਅੰਮ੍ਰਿਤ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ।

IMG 20261003 WA0092

ਬਾਸਕਟਬਾਲ ਦੇ 14 ਸਾਲ ਉਮਰ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਸੈਂਟਰ ਰੂਪਨਗਰ ਨੇ ਪਹਿਲਾ ਅਤੇ ਸੇਂਟ ਕਾਰਮਲ ਸਕੂਲ, ਕਟਲੀ ਨੇ ਦੂਜਾ ਸਥਾਨ ਹਾਸਲ ਕੀਤਾ। 17 ਸਾਲ ਉਮਰ ਵਰਗ ਵਿੱਚ ਰੂਪਨਗਰ ਕਲੱਬ ਅਤੇ ਨੰਗਲ ਕਲੱਬ ਵਿਚਕਾਰ ਮੁਕਾਬਲਾ ਹੋਵੇਗਾ, ਜਦਕਿ 21 ਸਾਲ ਉਮਰ ਵਰਗ ਦਾ ਫਾਈਨਲ ਮੁਕਾਬਲਾ ਰੂਪਨਗਰ ਕਲੱਬ ਅਤੇ ਨੰਗਲ ਕਲੱਬ ਵਿਚਕਾਰ ਹੋਵੇਗਾ।

ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਕਰਨ ਮਹਿਤਾ, ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ (ਸਕਾਊਟ) ਸੁਰਿੰਦਰ ਸਿੰਘ ਕੋਟਲਾ ਨਿਹੰਗ, ਗੁਰਜਿੰਦਰ ਸਿੰਘ ਚੀਮਾ, ਰਣਧੀਰ ਸਿੰਘ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਕੌਰ, ਮਿਸ ਉਂਕਾਰਦੀਪ ਕੌਰ, ਹਰਵਿੰਦਰ ਕੌਰ ਨੋਨਾ, ਸੁਨੀਤਾ ਰਾਣੀ, ਰੀਤੂ ਬਾਲਾ, ਹਰਿੰਦਰ ਸਿੰਘ, ਨਵਦੀਪ ਸਿੰਘ ਕੋਚ, ਸ਼ੀਲ ਭਗਤ, ਵੰਦਨਾ ਬਾਹਰੀ, ਸੀਨੀਅਰ ਸਹਾਇਕ ਨੀਸ਼ੂ ਗੋਇਲ, ਲਵਜੀਤ ਸਿੰਘ ਕੰਗ, ਲੈਕਚਰਾਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ, ਕੁਲਵੀਰ ਸਿੰਘ ਕੰਧੋਲਾ, ਗੁਰਪ੍ਰਤਾਪ ਸਿੰਘ ਕੋਟਲਾ ਨਿਹੰਗ, ਸੁਖਪ੍ਰੀਤ ਸਿੰਘ ਝੱਜ, ਰਣਜੀਤ ਸਿੰਘ ਭੱਠਲ, ਅਸ਼ੋਕ ਕੁਮਾਰ, ਦਲਜੀਤ ਸਿੰਘ, ਅਮਰੀਕ ਸਿੰਘ, ਰਣਵੀਰ ਸਿੰਘ, ਅਮਰਜੀਤ ਸਿੰਘ ਅਟਾਰੀ, ਹਰਿੰਦਰਪਾਲ ਕੌਰ ਮਣਕੂਮਾਜਰਾ, ਜਸਵੀਰ ਕੌਰ ਝੱਜ, ਬਨੀਤਾ ਰਾਣਾ, ਭੁਪਿੰਦਰ ਸਿੰਘ, ਪੂਨਮ ਭਲਾਣ, ਅਨੀਤਾ ਰਾਣੀ, ਹਰਪ੍ਰੀਤ ਸਿੰਘ ਰੱਕੜ, ਇਕਬਾਲ ਸਿੰਘ, ਸਰਬਜੀਤ ਕੌਰ, ਸੁਮਨ ਚਾਂਦਲਾ, ਰਾਜਿੰਦਰ ਕੁਮਾਰ, ਜਸਪ੍ਰੀਤ ਸਿੰਘ, ਮਨਜੋਤ ਕੌਰ, ਜਗਦੀਪ ਸਿੰਘ, ਗੁਰਬਿੰਦਰ ਸਿੰਘ ਸਸਕੌਰ, ਧਰਮਵੀਰ ਸਿੰਘ ਆਦਿ ਨੇ ਸ਼ਲਾਘਾਯੋਗ ਯੋਗਦਾਨ ਪਾਇਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਰਾਬਿੰਦਰ ਸਿੰਘ ਰੱਬੀ ਅਤੇ ਮੈਡਮ ਹਰਪ੍ਰੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ।

Leave a Comment

Your email address will not be published. Required fields are marked *

Scroll to Top