ਰੂਪਨਗਰ, 30 ਸਤੰਬਰ: ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -4 ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਅੱਜ ਤੀਜੇ ਦਿਨ ਵੀ ਜਾਰੀ ਰਿਹਾ ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਡੇਚਲਵਾਲ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਅੱਜ ਬੱਚਿਆਂ ਦੇ ਨਾਲ ਨਾਲ ਵੈਟਰਨ ਖਿਡਾਰੀਆਂ ਨੇ ਵੀ ਜੋਸ਼ ਨਾਲ ਭਾਗ ਲਿਆ।ਜ਼ਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ ਗਿੱਲ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਇੱਕੀ ਸਾਲਾ ਉਮਰ ਵਰਗ ਦੇ ਲੜਕਿਆਂ ਦੇ ਫੁਟਬਾਲ ਮੁਕਾਬਲੇ ਵਿੱਚ ਅਨੰਦਪੁਰ ਸਾਹਿਬ ਨੇ ਪੈਨਲਟੀ ਸ਼ੂਟ ਆਊਟ ਵਿਚ ਰੂਪਨਗਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਉਮਰ ਵਰਗ 17 ਸਾਲ ਵਿੱਚ ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿੱਚ ਰੂਪਨਗਰ ਨੇ ਚਮਕੌਰ ਸਾਹਿਬ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਫੁਟਬਾਲ 17 ਸਾਲਾ ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਅਨੰਦਪੁਰ ਸਾਹਿਬ ਏ , ਦੂਜਾ ਸਥਾਨ ਅਨੰਦਪੁਰ ਸਾਹਿਬ ਬੀ, ਤੀਜਾ ਸਥਾਨ ਰੂਪਨਗਰ ਬੀ ਨੇ ਹਾਸਲ ਕੀਤਾ। ਨੈੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ 14 ਸਾਲਾ ਉਮਰ ਵਰਗ ਵਿੱਚ ਨੇਤਾ ਜੀ ਮਾਡਲ ਸਕੂਲ ਰੂਪਨਗਰ, ਗਾਰਡਨ ਵੈਲੀ ਸਕੂਲ ਬੇਲਾ , ਹਰੀਪੁਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 17 ਸਾਲਾ ਉਮਰ ਵਰਗ ਵਿੱਚ ਗਾਰਡਨ ਵੈਲੀ ਬੇਲਾ ਨੇ ਪਹਿਲਾ, ਨੇਤਾ ਜੀ ਮਾਡਲ ਸਕੂਲ ਨੇ ਦੂਜਾ ਅਤੇ ਹਰੀਪੁਰ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। 21 ਸਾਲਾ ਉਮਰ ਵਰਗ ਵਿੱਚ ਚਮਕੌਰ ਸਾਹਿਬ ਨੇ ਪਹਿਲਾ, ਨੇਤਾ ਜੀ ਸਕੂਲ ਨੇ ਦੂਜਾ, ਨੈੱਟਬਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਕਰਨ ਮਹਿਤਾ ਲੋਕ ਸੰਪਰਕ ਅਫਸਰ, ਜੀ ਐੱਸ ਚੀਮਾ, ਹਰਿੰਦਰ ਸਿੰਘ, ਸ਼ੀਲ ਭਗਤ,ਵੰਦਨਾ, ਲਵਜੀਤ ਸਿੰਘ ਕੰਗ, ਰਣਧੀਰ ਸਿੰਘ, ਅਮਰਜੀਤ ਸਿੰਘ, ਗੁਰਜਿੰਦਰ ਸਿੰਘ ਚੀਮਾ, ਸੁਸ਼ੀਲ ਕੁਮਾਰ, ਜਗਰੂਪ ਸਿੰਘ, ਇੰਦਰਜੀਤ ਸਿੰਘ, ਹਰਵਿੰਦਰ ਕੌਰ, ਅੰਮ੍ਰਿਤ ਕੌਰ, ਰਵਿੰਦਰ ਕੌਰ, ਪਿੰਕਾਸ਼ ਧੀਮਾਨ, ਕਰਨਦੀਪ, ਦਰਪਾਲ ਸਿੰਘ, ਲੈਕਚਰਰ ਰਾਬਿੰਦਰ ਸਿੰਘ ਰੱਬੀ, ਧਰਮਿੰਦਰ ਸਿੰਘ ਭੰਗੂ,ਨਰੇਸ਼ ਰਾਜੌਰੀਆ, ਰਿਤੂ ਬਾਲਾ, ਹਰਿੰਦਰ ਸਿੰਘ, ਨਵਦੀਪ ਸਿੰਘ, ਸੁਨੀਤਾ ਰਾਣੀ, ਸਤਨਾਮ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਗੁਰ ਇੰਦਰਜੀਤ ਸਿੰਘ ਮਾਨ, ਕੁਲਵੰਤ ਸਿੰਘ ਕੋਟਲਾ ਨਿਹੰਗ, ਗੁਰਮੀਤ ਸਿੰਘ ਆਦਿ ਨੇ ਮਹੱਤਵ ਪੂਰਨ ਯੋਗਦਾਨ ਪਾ ਰਹੇ ਹਨ। ਵਰਨਣਯੋਗ ਹੈ ਕਿ ਏਅਰ ਪਿਸਟਲ ਅਤੇ ਏਅਰ ਰਾਈਫ਼ਲ (NR) ਦੇ ਮੁਕਾਬਲੇ ਤਿੰਨ ਨੂੰ , ਏਅਰ ਪਿਸਟਲ ਅਤੇ ਏਅਰ ਰਾਈਫਲ (ISSF) ਦੇ ਮੁਕਾਬਲੇ 4 ਅਕਤੂਬਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਅਕਾਡਮੀ ਵਿਖੇ ਹੋਣਗੇ ।


















