ਖੇਡਾਂ ਵਤਨ ਪੰਜਾਬ ਦੀਆਂ ਬਲਾਕ ਮੋਰਿੰਡਾ ਦਾ ਲੁਠੇੜੀ ਸਕੂਲ ਵਿਖੇ ਸ਼ੁਭ ਆਰੰਭ 

Khedan Watan Punjab Diyan launched at Lutheri School, Morinda; sports instill moral values in children, says Jasvir Singh Garhi

Khedan Watan Punjab Diyan launched at Lutheri School, Morinda; sports instill moral values in children, says Jasvir Singh Garhi
ਫੋਟੋ ਕੈਪਸ਼ਨ : ਲੁਠੇੜੀ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਜਸਵੀਰ ਸਿੰਘ ਗੜ੍ਹੀ।

ਮੋਰਿੰਡਾ, 12 ਸਤੰਬਰ ਖੇਡਾਂ ਵਿਦਿਆਰਥੀਆਂ ਵਿੱਚ ਚੰਗੇ ਨੈਤਿਕ ਗੁਣ ਭਰਦੀਆਂ ਹਨ । ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ , ਕਿਉਂਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ । ਇਸੇ ਕਾਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਰਗੀ ਪਹਿਲਕਦਮੀ ਕੀਤੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਜਸਵੀਰ ਸਿੰਘ ਗੜ੍ਹੀ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਨੇ ਨਜ਼ਦੀਕੀ ਪਿੰਡ ਲੁਠੇੜੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਾਉਂਦਿਆਂ ਕੀਤਾ । ਉਨ੍ਹਾਂ ਹਰੇਕ ਗਰਾਊਂਡ ਵਿੱਚ ਜਾ ਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਵਾਲੀਬਾਲ ਦੇ ਮੈਚ ਦੀ ਨਾਲ ਖੇਡ ਕੇ ਸ਼ੁਰੂਆਤ ਕਰਵਾਈ। ਇਹ ਖੇਡਾਂ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਜੀ ਦੀ ਆਦੇਸ਼ਾਂ ਅਨੁਸਾਰ ਅਤੇ ਕੋਚ ਨਰੇਸ਼ ਰਜੋਰੀਆ ਦੀ ਦੇਖ ਰੇਖ ਹੇਠ ਸ਼ੁਰੂ ਹੋਈਆਂ ਹਨ। ਇਸ ਮੌਕੇ ਉਪਮੰਡਲ ਮੈਜਿਸਟਰੇਟ ਸ੍ਰੀ ਚੇਤਨ ਬੰਗੜ , ਬੀਡੀਪੀਓ ਲੈਨਿਨ ਗਰਗ, ਬਲਾਕ ਨੋਡਲ ਅਫਸਰ ਪ੍ਰਿੰਸੀਪਲ ਸੁਰਿੰਦਰ ਕੁਮਾਰ ਘਈ ਦੀ ਰਹਿਨੁਮਾਈ ਹੇਠ ਕਰਵਾਈਆਂ ਜਾ ਰਹੀਆਂ ਹਨ । ਮੀਡੀਆ ਕੋਆਰਡੀਨੇਟਰ ਧਰਮਿੰਦਰ ਸਿੰਘ ਭੰਗੂ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ), ਮੰਚ ਸੰਚਾਲਕ ਰਾਬਿੰਦਰ ਸਿੰਘ ਰੱਬੀ (ਇਤਿਹਾਸ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ) ਨੇ ਦੱਸਿਆ ਕਿ ਇਸ ਵਿੱਚ ਐਥਲੈਟਿਕਸ , ਵਾਲੀਬਾਲ ,ਖੋ-ਖੋ ,ਕਬੱਡੀ ਨੈਸ਼ਨਲ ਸਟਾਈਲ , ਕਬੱਡੀ ਸਰਕਲ ਸਟਾਈਲ ਅਤੇ ਫੁਟਬਾਲ ਆਦਿ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ।

Khedan Watan Punjab Diyan launched at Lutheri School, Morinda; sports instill moral values in children, says Jasvir Singh Garhi

ਇਹਨਾਂ ਖੇਡਾਂ ਵਿੱਚ ਵੱਖ ਵੱਖ ਸਕੂਲਾਂ, ਪਿੰਡਾਂ , ਕਲੱਬਾਂ, ਖੇਡ ਅਕੈਡਮੀਆਂ ਦੇ 700 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ । ਇਸ ਮੌਕੇ ਅਮਨਦੀਪ ਸਿੰਘ ਮਾਂਗਟ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ, ਐਨ ਪੀ ਰਾਣਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ, ਜਸਪ੍ਰੀਤ ਸਿੰਘ ਕਲਸੀ, ਜਗਮੋਹਨ ਸਿੰਘ ਗਿੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਨ੍ਹਾਂ ਖੇਡਾਂ ਨੂੰ ਕਰਵਾਉਣ ਵਿੱਚ ਪ੍ਰਿੰਸੀਪਲ ਪਵਨ ਕੁਮਾਰ ਸਲੇਮਪੁਰ, ਰਾਜਵੀਰ ਸਿੰਘ ਸਲੇਮਪੁਰ, ਸੁਰਮੁੱਖ ਸਿੰਘ, ਰਵਿੰਦਰ ਸਿੰਘ ਧਨੌਰੀ, ਗੁਰਮੀਤ ਕੌਰ ਸਹੇੜੀ, ਅਮਨਦੀਪ ਸਿੰਘ ਢੰਗਰਾਲੀ, ਸੁਖਜਿੰਦਰ ਸਿੰਘ ਮੋਰਿੰਡਾ, ਤੇਜਵੀਰ ਸਿੰਘ, ਨਰਿੰਦਰ ਕੌਰ ਸਲੇਮਪੁਰ,ਜਸਵੰਤ ਸਿੰਘ ਅਤੇ ਗੁਰਚਰਨ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ ਅਤੇ ਮੈਡਮ ਹਿਨਾ ਨੇ ਬਾਖੂਬੀ ਕੀਤਾ।

Leave a Comment

Your email address will not be published. Required fields are marked *

Scroll to Top