27th Rupnagar District Rifle Shooting Championship 2026: Young Shooters Shine with Medal-Winning Performances
ਰੂਪਨਗਰ, 29 ਜੂਨ: 27ਵੀਂ ਰੂਪਨਗਰ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਚੈਂਪੀਅਨਸ਼ਿਪ-2026 ਦਾ ਸਫ਼ਲ ਆਯੋਜਨ 26 ਜੂਨ ਤੋਂ 28 ਜੂਨ 2026 ਤੱਕ ਏ.ਬੀ. ਸ਼ੂਟਿੰਗ ਅਕੈਡਮੀ, ਬ੍ਰਿਟਿਸ਼ ਲੌਰੀਏਟ ਸਕੂਲ, ਮੋਹਾਲੀ ਵਿਖੇ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿੱਚ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸ਼ੂਟਿੰਗ ਕਲੱਬਾਂ ਦੇ ਖਿਡਾਰੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਚੈਂਪੀਅਨਸ਼ਿਪ ਦੇ ਸਮਾਪਨ ਅਤੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਗੁਰਵਿੰਦਰ ਸਿੰਘ ਬਾਹਰਾ, ਚੇਅਰਮੈਨ, ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ ਸਨ, ਜਦਕਿ ਗੈਸਟ ਆਫ਼ ਆਨਰ ਵਜੋਂ ਭਾਰਤ ਦੇ ਓਲੰਪੀਅਨ ਸ੍ਰੀ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ।
ਇਨਾਮ ਵੰਡ ਸਮਾਰੋਹ ਦੌਰਾਨ ਸ੍ਰੀ ਗੁਰਪ੍ਰੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਸ਼ੂਟਰਾਂ ਨੂੰ ਸੰਬੋਧਨ ਕਰਦਿਆਂ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਆਪਣੀ ਸ਼ੂਟਿੰਗ ਤਕਨੀਕ ਨੂੰ ਹੋਰ ਨਿਖਾਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਹਰ ਪੜਾਅ ‘ਤੇ ਹੌਸਲਾ ਵਧਾਉਣ ਅਤੇ ਉਨ੍ਹਾਂ ਦੇ ਖੇਡ ਸਫ਼ਰ ਵਿੱਚ ਪੂਰਾ ਸਹਿਯੋਗ ਦੇਣ।
ਇਸ ਖੇਡ ਚੈਂਪੀਅਨਸ਼ਿਪ ਦੇ ਇਵੈਂਟ-ਵਾਈਜ਼ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਅਰਸ਼ਦੀਪ ਬੰਗਾ ਨੇ ਦੱਸਿਆ ਕਿ ਏਅਰ ਪਿਸਟਲ ਐਨ.ਆਰ. ਦੇ ਵੱਖ-ਵੱਖ ਈਵੈਂਟਾਂ ਵਿੱਚ ਜੂਨੀਅਰ ਮੈਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਸੋਹਮ ਚੌਧਰੀ ਨੇ, ਸਿਲਵਰ ਮੈਡਲ ਜਸਕਰਨ ਸਿੰਘ ਨੇ ਅਤੇ ਬਰੋਨਜ਼ ਮੈਡਲ ਰਵੀ ਚੌਧਰੀ ਨੇ ਹਾਸਲ ਕੀਤਾ।
ਯੂਥ ਮੈਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਸੋਹਮ ਚੌਧਰੀ ਨੇ, ਸਿਲਵਰ ਮੈਡਲ ਜਸਕਰਨ ਸਿੰਘ ਨੇ ਅਤੇ ਬਰੋਨਜ਼ ਮੈਡਲ ਅਰਸ਼ਪ੍ਰੀਤ ਸਿੰਘ ਨੇ ਹਾਸਲ ਕੀਤਾ।
ਸਬ ਯੂਥ ਮੈਨ ਵਿੱਚ ਗੋਲਡ ਮੈਡਲ ਕੁਲਵੀਰ ਸਿੰਘ ਨੇ, ਸਿਲਵਰ ਮੈਡਲ ਸਾਹਿਬਜੋਤ ਸਿੰਘ ਨੇ ਅਤੇ ਬਰੋਨਜ਼ ਮੈਡਲ ਵਿਵਾਨ ਅਗਰਵਾਲ ਨੇ ਹਾਸਲ ਕੀਤਾ।
ਮੈਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਹਰਜੋਤ ਸਿੰਘ ਨੇ, ਸਿਲਵਰ ਮੈਡਲ ਕਰਨਪ੍ਰੀਤ ਸਿੰਘ ਨੇ ਅਤੇ ਬਰੋਨਜ਼ ਮੈਡਲ ਅਮ੍ਰਿਤਪਾਲ ਨੇ ਹਾਸਲ ਕੀਤਾ।
ਏਅਰ ਪਿਸਟਲ ਵੂਮਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਨਿਸ਼ਾ ਨੇ, ਸਿਲਵਰ ਮੈਡਲ ਖੁਸ਼ੀ ਸੈਣੀ ਨੇ ਅਤੇ ਬਰੋਨਜ਼ ਮੈਡਲ ਅਨਮੋਲ ਪ੍ਰੀਤ ਕੌਰ ਨੇ ਹਾਸਲ ਕੀਤਾ।
ਜੂਨੀਅਰ ਵੂਮਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਲਤਾਕਸ਼ੀ ਨੇ ਹਾਸਲ ਕੀਤਾ।
ਯੂਥ ਵੂਮਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਨੌਨਿਧ ਕੌਰ ਨੇ, ਸਿਲਵਰ ਮੈਡਲ ਰਿਧਿਮਾ ਨੇ ਅਤੇ ਬਰੋਨਜ਼ ਮੈਡਲ ਰੁਹਾਨੀਅਤ ਸਿੰਘ ਨੇ ਹਾਸਲ ਕੀਤਾ।
ਸਬ ਯੂਥ ਵੂਮਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਅਵਨੀਤ ਕੌਰ ਦਿਓਨ ਨੇ, ਸਿਲਵਰ ਮੈਡਲ ਯਸ਼ਮੀਤ ਕੌਰ ਨੇ ਅਤੇ ਬਰੋਨਜ਼ ਮੈਡਲ ਰਿਧਿਮਾ ਨੇ ਹਾਸਲ ਕੀਤਾ।
ਡੈਫ ਕੈਟਾਗਰੀ ਵਿੱਚ ਗੋਲਡ ਮੈਡਲ ਲਵਪ੍ਰੀਤ ਕੌਰ ਨੇ ਹਾਸਲ ਕੀਤਾ।
ਪੀਪ ਸਾਈਟ ਏਅਰ ਰਾਈਫ਼ਲ ਮੈਨ (ਐਨ.ਆਰ.) ਇੰਡੀਵਿਜੁਅਲ ਵਿੱਚ ਗੋਲਡ ਮੈਡਲ ਅੰਤਰਪ੍ਰੀਤ ਸਿੰਘ ਨੇ, ਸਿਲਵਰ ਮੈਡਲ ਇਸ਼ਾਨ ਬੈਂਸ ਨੇ ਅਤੇ ਬਰੋਨਜ਼ ਮੈਡਲ ਤਰਨਜੀਤ ਸਿੰਘ ਨੇ ਹਾਸਲ ਕੀਤਾ।
ਯੂਥ ਮੈਨ ਇੰਡੀਵਿਜੁਅਲ ਵਿੱਚ ਗੋਲਡ ਮੈਡਲ ਸਿਧਾਰਥ ਰਾਜਦੇਵ ਨੇ, ਸਿਲਵਰ ਮੈਡਲ ਤਨਵੀਰ ਸਿੰਘ ਨੇ ਅਤੇ ਬਰੋਨਜ਼ ਮੈਡਲ ਦਿਲਪ੍ਰੀਤ ਸਿੰਘ ਨੇ ਹਾਸਲ ਕੀਤਾ।
ਸਬ ਯੂਥ ਮੈਨ ਵਿੱਚ ਗੋਲਡ ਮੈਡਲ ਤਨਵੀਰ ਸਿੰਘ ਨੇ, ਸਿਲਵਰ ਮੈਡਲ ਅਸ਼ਵਜੀਤ ਸਿੰਘ ਨੇ ਅਤੇ ਬਰੋਨਜ਼ ਮੈਡਲ ਅਕਸ਼ਵੀਰ ਸਿੰਘ ਨੇ ਹਾਸਲ ਕੀਤਾ।
ਯੂਥ ਵੂਮਨ ਵਿੱਚ ਗੋਲਡ ਮੈਡਲ ਮਹਿਕਦੀਪ ਕੌਰ ਨੇ, ਸਿਲਵਰ ਮੈਡਲ ਜਸ਼ਨਪ੍ਰੀਤ ਕੌਰ ਨੇ ਅਤੇ ਬਰੋਨਜ਼ ਮੈਡਲ ਰਾਵੀ ਵਾਲੀਆ ਨੇ ਹਾਸਲ ਕੀਤਾ।
ਸਬ ਯੂਥ ਵੂਮਨ ਵਿੱਚ ਗੋਲਡ ਮੈਡਲ ਮਹਿਕਦੀਪ ਕੌਰ ਨੇ, ਸਿਲਵਰ ਮੈਡਲ ਬਿਪਾਕਸ਼ੀ ਪੁਰੀ ਨੇ ਅਤੇ ਬਰੋਨਜ਼ ਮੈਡਲ ਰਾਵੀ ਵਾਲੀਆ ਨੇ ਹਾਸਲ ਕੀਤਾ।
ਇਨਾਮ ਵੰਡ ਸਮਾਰੋਹ ਦੌਰਾਨ ਸ੍ਰੀਮਤੀ ਗਗਨਦੀਪ ਕੌਰ (ਪੰਜਾਬ ਪੁਲਿਸ), ਸਰਦਾਰ ਹਰਬੰਸ ਸਿੰਘ ਬੰਗਾ, ਸ੍ਰੀ ਅਮਰਿੰਦਰ ਸਿੰਘ ਸੋਮਲ, ਸ੍ਰੀ ਨਰਿੰਦਰ ਸਿੰਘ ਬੰਗਾ (ਸਰਪ੍ਰਸਤ, ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ), ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਰਦੀਪ ਸਿੰਘ, ਜਨਰਲ ਸਕੱਤਰ ਅਰਸ਼ਦੀਪ ਬੰਗਾ, ਖ਼ਜ਼ਾਨਚੀ ਅਮ੍ਰਿਤਪਾਲ ਸਿੰਘ ਅਤੇ ਐਗਜ਼ੈਕਟਿਵ ਮੈਂਬਰ ਰਿਸ਼ਭਦੀਪ ਸਿੰਘ, ਹਰਜੀਤ ਸਿੰਘ ਸੈਣੀ ਅਤੇ ਅਨਮੋਲ ਕਪਿਲਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਚੈਂਪੀਅਨਸ਼ਿਪ ਦਾ ਆਯੋਜਨ ਸੁਚੱਜੇ ਢੰਗ ਨਾਲ ਸੰਪੰਨ ਹੋਇਆ ਅਤੇ ਇਸ ਨੇ ਰੂਪਨਗਰ ਜ਼ਿਲ੍ਹੇ ਵਿੱਚ ਸ਼ੂਟਿੰਗ ਖੇਡ ਦੇ ਵਿਕਾਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ।

















