ਰੁੱਖ ਦੀ ਜੂਨ

ਰੁੱਖ ਦੀ ਜੂਨ

We will reap what we sow
 It was also someone's house - someone deserted it
ਰੁੱਖ ਦੇ ਜੂਨੀ ਆਇਆ ਮੈਂ,
 ਰੱਬ ਦਾ ਸ਼ੁਕਰ ਮਨਾਇਆ ਮੈਂ।
ਹਰੇਕ ਦੁੱਖ ਹੰਡਾਇਆ ਮੈਂ,
ਮੀਂਹ ਪਵੇ,ਬੱਦਲ ਗਰਜੇ,ਚਾਹੇ ਪੈ ਗਏ ਗੜੇ ,
ਇੱਕ ਉਸ ਪਰਮਾਤਮਾ ਦਾ ਆਸਰਾ ਤੱਕਿਆ, ਅੱਜ ਵੀ ਉੱਥੇ ਖੜੇ ।
ਉਸ ਪਰਮਾਤਮਾ ਦੀ ਰਹਿਮਤ ਦਾ, ਹਰ ਵੇਲੇ ਜਸ਼ਨ ਮਨਾਇਆ ਮੈਂ….
 ਰੁੱਖ ਦੀ ਜੂਨੀ ਆਇਆ ਮੈਂ,
ਰੱਬ ਦਾ ਸ਼ੁਕਰ ਮਨਾਇਆ ਮੈਂ।
 ਜਦੋਂ ਮੈਂ ਹੁੰਦਾ ਹਰਿਆ ਭਰਿਆ,
ਸਭ ਮੈਨੂੰ ਆਪਣਾ ਕਹਿੰਦੇ,
  ਫਲ ਲੱਗਦੇ ,ਫੁੱਲ ਖਿਲਦੇ ਪੰਛੀ ਵੀ ਆਣ ਹੈ ਬਹਿੰਦੇ।
 ਜਦੋਂ ਅੱਜ ਮੁਰਝਾਇਆ,ਕੋਈ ਨੇੜੇ ਨਾ ਆਇਆ,
 ਧੁਰ ਤੋਂ ਇਹ ਲਿਖਵਾਇਆ ਮੈਂ, 
ਰੁੱਖ ਦੀ ਜੂਨੀ ਆਇਆ ਮੈਂ…..
ਕੀ ਹੋਇਆ ਜੇ ਇਕੱਲਾ ਹਾਂ, ਰੱਬ ਦੀ ਮੌਜ ਵਿੱਚ ਝੱਲਾ ਹਾਂ।
 ਦੇ ਕੇ ਨਾ ਪਛੁਤਾਈਏ,ਹਰ ਹਾਲ ਵਿੱਚ ਭਲਾ ਮਨਾਈਏ,
 ਕੁਦਰਤ ਦਾ ਨਿਯਮ ਹੈ ਯਾਰਾ,
 ਰਾਤ ਆਉਂਦੀ ਦਿਨ ਹੈ ਚੜਦਾ,
 ਦੁੱਖ ਵੇਲੇ ਕੋਈ ਨਹੀਂ ਤੇ ਸੁੱਖ ਵੇਲੇ ਹਰ ਕੋਈ ਖੜਦਾ।
ਮਨੁੱਖ ਦੀ ਸੋਚ ਨਾਲੋਂ ਪਰਾ ਹਟ ਕੇ, ਆਪਣਾ ਆਪ ਗਵਾਇਆ ਮੈਂ ,
ਰੁੱਖ ਦੀ ਜੂਨੀ ਆਇਆ ਮੈਂ
ਰੱਬ ਦਾ ਸ਼ੁਕਰ ਮਨਾਇਆ ਮੈਂ। 
 ਮਨੁੱਖ ਨੇ ਆਪਣਾ ਲਾਲਚ ਕੱਢਿਆ,
ਕਣਕ ਕੱਢ ਕੇ, ਨਾੜ ਨੂੰ ਛੱਡਿਆ।
ਮਾਚਿਸ ਦੀ ਇੱਕ ਤੀਲੀ ਨੇ,ਪਰਾਲੀ ਨੂੰ ਸਾੜਿਆ,
ਪਰਾਲੀ ਦੀ ਅੱਗ ਧੂੰਏਂ ਨੇ,
 ਰੁੱਖ,ਜੀਵ ਤੇ ਸੜਕ ਤੇ ਕਈ ਘਰਾਂ ਨੂੰ ਉਜਾੜਿਆਂ।
ਅਸੀਂ ਕਿਸੇ ਦੀ ਮੌਤ ਦਾ ਕਾਰਨ ਨਹੀਂ ਬਣੇ, ਇਸ ਸੋਚ ਤੇ ਪਹਿਰਾ ਲਾਇਆ ਮੈਂ 
ਰੁੱਖ ਦੀ ਜੂਨੀ ਆਇਆ ਮੈਂ, 
ਰੱਬ ਦਾ ਸ਼ੁਕਰ ਮਨਾਇਆ ਮੈਂ….
Gursewak singh, social science teacher , school of eminence, kiratpur sahib, Rupnagar
ਸ. ਗੁਰਸੇਵਕ ਸਿੰਘ, ਸਮਾਜਿਕ ਵਿਗਿਆਨ ਅਧਿਆਪਕ 
ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ)

Leave a Comment

Your email address will not be published. Required fields are marked *

Scroll to Top