ਰਾਜ ਪੱਧਰੀ ਸਾਇੰਸ ਐਗਜ਼ੀਬਿਸ਼ਨ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦਾ ਸ਼ਾਨਦਾਰ ਪ੍ਰਦਰਸ਼ਨ, ਦੂਜਾ ਸਥਾਨ ਹਾਸਲ — ਨੈਸ਼ਨਲ ਲਈ ਨੋਮੀਨੇਸ਼ਨ

Government High School Raipur Wins 2nd Position at Punjab State Science Exhibition 2026, Selected for Nationals

Government High School Raipur Wins 2nd Position at Punjab State Science Exhibition 2026, Selected for Nationals

ਰੂਪਨਗਰ, 16 ਫਰਵਰੀ — ਅੱਜ GNA ਯੂਨੀਵਰਸਿਟੀ ਕਪੂਰਥਲਾ ਵਿੱਚ ਕਰਵਾਈ ਗਈ ਪੰਜਾਬ ਪੱਧਰੀ ਸਟੇਟ ਸਾਇੰਸ ਐਗਜ਼ੀਬਿਸ਼ਨ ਦੇ ਸੈਕੰਡਰੀ ਵਿੰਗ (ਕਲਾਸ 9ਵੀਂ–10ਵੀਂ) ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

Government High School Raipur Wins 2nd Position at Punjab State Science Exhibition 2026, Selected for Nationals

ਇਸ ਮੁਕਾਬਲੇ ਵਿੱਚ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਜਪ੍ਰੀਤ ਸਿੰਘ ਅਤੇ ਅਮ੍ਰਿਤਪ੍ਰੀਤ ਕੌਰ ਨੇ ਆਪਣੇ ਵਿਗਿਆਨਕ ਮਾਡਲ ਦੀ ਬੇਹਤਰੀਨ ਪ੍ਰਸਤੁਤੀ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਇਸ ਸਫਲਤਾ ਵਿੱਚ ਮਾਰਗਦਰਸ਼ਕ ਅਧਿਆਪਕ ਜਗਜੀਤ ਸਿੰਘ ਦੀ ਮਹੱਤਵਪੂਰਨ ਭੂਮਿਕਾ ਰਹੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਇਹ ਉਪਲਬਧੀ ਹਾਸਲ ਕੀਤੀ।

ਇਸ ਪ੍ਰਾਪਤੀ ਨਾਲ ਦੋਵੇਂ ਵਿਦਿਆਰਥੀਆਂ ਦੀ ਨੈਸ਼ਨਲ ਪੱਧਰ ਦੀ ਸਾਇੰਸ ਐਗਜ਼ੀਬਿਸ਼ਨ ਲਈ ਨੋਮੀਨੇਸ਼ਨ ਵੀ ਹੋਈ ਹੈ, ਜੋ ਕਿ ਰੂਪਨਗਰ ਜ਼ਿਲ੍ਹੇ ਲਈ ਬਹੁਤ ਮਾਣ ਵਾਲਾ ਪਲ ਹੈ।

ਵਿਸ਼ੇਸ਼ ਗੱਲ ਇਹ ਹੈ ਕਿ ਇਸ ਸਾਲ ਸਰਕਾਰੀ ਹਾਈ ਸਕੂਲ ਰਾਏਪੁਰ ਵੱਲੋਂ ਲਗਾਤਾਰ ਤਿੰਨ ਸਟੇਟ ਪੋਜ਼ੀਸ਼ਨਾਂ ਹਾਸਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਪਹਿਲਾ ਅਤੇ ਦੋ ਦੂਜੇ ਸਥਾਨ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਤੋਂ ਕੁੱਲ ਛੇ ਵਿਦਿਆਰਥੀ ਨੈਸ਼ਨਲ ਪੱਧਰ ਲਈ ਨੋਮੀਨੇਟ ਹੋਏ ਹਨ।

ਸਕੂਲ ਦੀ ਇਸ ਮਹਾਨ ਪ੍ਰਾਪਤੀ ਨਾਲ ਨਾ ਸਿਰਫ ਸਕੂਲ ਬਲਕਿ ਪੂਰੇ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਵਿੱਚ ਚਮਕਿਆ ਹੈ। ਇਸ ਮੌਕੇ ਸਕੂਲ ਸਟਾਫ, ਸਿੱਖਿਆ ਵਿਭਾਗ ਅਤੇ ਇਲਾਕੇ ਦੇ ਲੋਕਾਂ ਵੱਲੋਂ ਵਿਦਿਆਰਥੀਆਂ ਅਤੇ ਮਾਰਗਦਰਸ਼ਕ ਅਧਿਆਪਕ ਨੂੰ ਵਧਾਈਆਂ ਦਿੱਤੀਆਂ ਗਈਆਂ।

Leave a Comment

Your email address will not be published. Required fields are marked *

Scroll to Top