ਕ੍ਰਪਿਟੋ ਕਰੰਸੀ ਦਾ ਭਵਿੱਖ ਅਤੇ ਭਾਰਤ

The future of cryptocurrency
The future of cryptocurrency

ਕ੍ਰਿਪਟੋ ਕਰੰਸੀ ਇੱਕ ਡਿਜਿਟਲ ਜਾਂ ਵਰਚੁਅਲ ਕਰੰਸੀ ਹੈ ਜੋ ਕ੍ਰਿਪਟੋਗ੍ਰਾਫੀ ਦੀ ਵਰਤੋਂ ਨਾਲ ਸੁਰੱਖਿਅਤ ਹੁੰਦੀ ਹੈ। ਇਸ ਨੂੰ ਕ੍ਰਿਪਟੋਕਰੰਸੀ ਵੀ ਕਿਹਾ ਜਾਂਦਾ ਹੈ। ਇਹ ਸੰਪੂਰਨ ਤੌਰ ਤੇ ਡਿਜਿਟਲ ਮੀਡੀਆ ਵਿੱਚ ਹੀ ਮੌਜੂਦ ਹੁੰਦੀ ਹੈ ਅਤੇ ਇਸ ਨੂੰ ਕਿਸੇ ਵੀ ਕੇਂਦਰੀ ਅਥਾਰਟੀ ਜਾਂ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ। ਇਸ ਦਾ ਮਤਲਬ ਇਹ ਹੈ ਕਿ ਕ੍ਰਿਪਟੋ ਕਰੰਸੀਆਂ ਵਿੱਚ ਮੌਜੂਦ ਟ੍ਰਾਂਜ਼ੈਕਸ਼ਨਾਂ ਦੀ ਮਾਨਤਾ ਅਤੇ ਭਰੋਸੇਯੋਗਤਾ ਲਈ ਕਿਸੇ ਵੀ ਤਰ੍ਹਾਂ ਦੀ ਧਨ ਰਾਸ਼ੀ ਜਿਵੇਂ ਕਿ ਸੋਨਾ ਜਾਂ ਚਾਂਦੀ ਦੀ ਲੋੜ ਨਹੀਂ ਹੁੰਦੀ। ਕ੍ਰਿਪਟੋ ਕਰੰਸੀ ਦੀ ਸਭ ਤੋਂ ਪ੍ਰਸਿੱਧ ਉਦਾਹਰਨ ਬਿਟਕੌਇਨ ਹੈ, ਜੋ 2009 ਵਿੱਚ ਅੱਜਤਕ ਦੀ ਪਹਿਲੀ ਡੀਸੈਂਟਰਲਾਈਜਡ ਕ੍ਰਿਪਟੋ ਕਰੰਸੀ ਬਣੀ। ਬਿਟਕੌਇਨ ਅਤੇ ਹੋਰ ਕ੍ਰਿਪਟੋ ਕਰੰਸੀਆਂ ਬਲੌਕਚੇਨ ਟੈਕਨਾਲੋਜੀ ‘ਤੇ ਅਧਾਰਿਤ ਹਨ। ਬਲੌਕਚੇਨ ਇੱਕ ਅਜਿਹੀ ਸੁਰੱਖਿਅਤ ਲੈਜ਼ਰ ਜਾਂ ਰਿਕਾਰਡ ਸ਼ੀਟ ਹੈ ਜਿਸ ਵਿੱਚ ਸਾਰੀਆਂ ਟ੍ਰਾਂਜ਼ੈਕਸ਼ਨਾਂ ਦੀ ਰਿਕਾਰਡਿੰਗ ਸੁਰੱਖਿਅਤ ਅਤੇ ਪਾਰਦਰਸ਼ੀ ਤਰੀਕੇ ਨਾਲ ਹੁੰਦੀ ਹੈ। ਇਸ ਪ੍ਰਣਾਲੀ ਹੇਠ, ਹਰੇਕ ਟ੍ਰਾਂਜ਼ੈਕਸ਼ਨ ਨੂੰ ਸਹੀ ਤਰੀਕੇ ਨਾਲ ਸੈੱਟ ਕੀਤਾ ਜਾਂਦਾ ਹੈ ਅਤੇ ਇਸ ਨੂੰ ਬਦਲਣਾ ਜਾਂ ਧੋਖੇਬਾਜੀ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

ਕ੍ਰਿਪਟੋ ਕਰੰਸੀ ਦੀ ਵੱਧਦੀ ਮਸ਼ਹੂਰੀ ਦੇ ਕਾਰਨ ਇਸ ਨੂੰ ਵਪਾਰ, ਨਿਵੇਸ਼ ਅਤੇ ਅੰਤਰਰਾਸ਼ਟਰੀ ਟ੍ਰਾਂਜ਼ੈਕਸ਼ਨਾਂ ਵਿੱਚ ਵਰਤਿਆ ਜਾ ਰਿਹਾ ਹੈ। ਹਾਲਾਂਕਿ, ਕ੍ਰਿਪਟੋ ਕਰੰਸੀਆਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ, ਨਿਯਮਤ ਕਨੂੰਨਾਂ ਦੀ ਘਾਟ, ਅਤੇ ਸੰਭਾਵੀ ਸਾਈਬਰ ਹਮਲੇ ਕਾਰਨ, ਇਸ ਨਾਲ ਕੁਝ ਖਤਰੇ ਵੀ ਜੁੜੇ ਹਨ। ਇਸ ਲਈ, ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਅਤੇ ਸਮਝ ਬਹੁਤ ਜ਼ਰੂਰੀ ਹੈ। ਕ੍ਰਿਪਟੋ ਕਰੰਸੀ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ, ਕ੍ਰਿਪਟੋ ਕਰੰਸੀ ਨੂੰ ਡਿਜਿਟਲ ਵਪਾਰਾਂ ਵਿੱਚ ਇੱਕ ਭੁਗਤਾਨ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਖਾਸ ਕਰਕੇ ਅੰਤਰਰਾਸ਼ਟਰੀ ਟ੍ਰਾਂਜ਼ੈਕਸ਼ਨਾਂ ਲਈ ਇਹ ਪ੍ਰਣਾਲੀ ਤੇਜ਼, ਸੁਰੱਖਿਅਤ ਅਤੇ ਘੱਟ ਲਾਗਤ ਵਾਲੀ ਹੁੰਦੀ ਹੈ। ਉਦਾਹਰਣ ਵਜੋਂ, ਜੇ ਕੋਈ ਵਿਅਕਤੀ ਕਿਸੇ ਦੂਸਰੇ ਦੇਸ਼ ਵਿੱਚ ਸੇਵਾਵਾਂ ਖਰੀਦਣਾ ਚਾਹੁੰਦਾ ਹੈ, ਤਾਂ ਉਹ ਬਿਟਕੌਇਨ ਜਾਂ ਹੋਰ ਕ੍ਰਿਪਟੋ ਕਰੰਸੀ ਦੇ ਜ਼ਰੀਏ ਭੁਗਤਾਨ ਕਰ ਸਕਦਾ ਹੈ, ਜਿਸ ਨਾਲ ਬੈਂਕਿੰਗ ਵਿਚੋਲਿਆਂ ਦੀ ਲੋੜ ਨਹੀਂ ਪੈਂਦੀ ਹੈ।

ਕ੍ਰਿਪਟੋ ਕਰੰਸੀ ਨੂੰ ਨਿਵੇਸ਼ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ। ਬਹੁਤ ਸਾਰੇ ਲੋਕ ਬਿਟਕੌਇਨ, ਈਥਰੀਅਮ ਅਤੇ ਹੋਰ ਕ੍ਰਿਪਟੋ ਕਰੰਸੀਆਂ ਵਿੱਚ ਨਿਵੇਸ਼ ਕਰਦੇ ਹਨ ਕਿਉਂਕਿ ਇਹਨਾਂ ਦੀ ਕੀਮਤ ਸਮੇਂ ਦੇ ਨਾਲ਼ ਵਧ ਸਕਦੀ ਹੈ। ਕ੍ਰਿਪਟੋ ਐਕਸਚੇਂਜਾਂ ਦੇ ਜ਼ਰੀਏ ਲੋਕ ਕ੍ਰਿਪਟੋ ਕਰੰਸੀ ਖਰੀਦ ਅਤੇ ਵੇਚ ਸਕਦੇ ਹਨ, ਜਿਵੇਂ ਕਿ ਸ਼ੇਅਰ ਮਾਰਕੀਟ ਵਿੱਚ ਸ਼ੇਅਰਾਂ ਦਾ ਵਪਾਰ ਕੀਤਾ ਜਾਂਦਾ ਹੈ। ਹੋਰ ਵਰਤੋਂ ਵਿੱਚ ਡੀਸੈਂਟਰਲਾਈਜਡ ਫਾਇਨਾਂਸ ਐਪਲੀਕੇਸ਼ਨਜ਼ ਵੀ ਸ਼ਾਮਲ ਹਨ, ਜਿਨ੍ਹਾਂ ਦੇ ਜ਼ਰੀਏ ਬਿਨਾਂ ਕਿਸੇ ਵਿਚੋਲੇ ਦੇ ਬੋਰਿੰਗ, ਲੈਂਡਿੰਗ, ਅਤੇ ਹੋਰ ਫਾਈਨੈਂਸ਼ਲ ਸੇਵਾਵਾਂ ਲਈ ਕ੍ਰਿਪਟੋ ਕਰੰਸੀ ਦੀ ਵਰਤੋਂ ਹੁੰਦੀ ਹੈ। ਇਸ ਤੋਂ ਇਲਾਵਾ, ਕ੍ਰਿਪਟੋ ਕਰੰਸੀ ਨੂੰ ਨਾਨ-ਫੰਜੀਬਲ ਟੋਕਨਜ਼ ਖਰੀਦਣ ਲਈ ਵੀ ਵਰਤਿਆ ਜਾਂਦਾ ਹੈ, ਜਿਹੜੇ ਕਿ ਡਿਜਿਟਲ ਕਲਾ ਦੇ ਮਾਲਕਾਂ ਨੂੰ ਸੁਰੱਖਿਅਤ ਅਤੇ ਪ੍ਰਮਾਣਿਤ ਕਰਦੇ ਹਨ। ਕ੍ਰਿਪਟੋ ਕਰੰਸੀ ਵਰਤਣ ਲਈ ਵਿਅਕਤੀਆਂ ਨੂੰ ਡਿਜਿਟਲ ਵੌਲਿਟ ਦੀ ਲੋੜ ਹੁੰਦੀ ਹੈ। ਇਹ ਵੌਲਿਟ ਇੱਕ ਐਪਲੀਕੇਸ਼ਨ ਜਾਂ ਹਾਰਡਵੇਅਰ ਡਿਵਾਈਸ ਹੋ ਸਕਦਾ ਹੈ ਜੋ ਕਿਸੇ ਦੇ ਕ੍ਰਿਪਟੋ ਸਰਮਾਇਆ ਨੂੰ ਸੁਰੱਖਿਅਤ ਰੱਖਦਾ ਹੈ। ਟ੍ਰਾਂਜ਼ੈਕਸ਼ਨ ਕਰਨ ਲਈ, ਵਰਤੋਂਕਾਰ ਆਪਣੇ ਵੌਲਿਟ ਤੋਂ ਜਰੂਰਤ ਅਨੁਸਾਰ ਲੋੜੀਂਦੀ ਕ੍ਰਿਪਟੋ ਰਕਮ ਨੂੰ ਪ੍ਰਾਪਤਕਰਤਾ ਦੇ ਵੌਲਿਟ ਪਤੇ ‘ਤੇ ਭੇਜਦਾ ਹੈ। ਕ੍ਰਿਪਟੋ ਕਰੰਸੀ ਦੀ ਵਰਤੋਂ ਲਈ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਸਾਰੇ ਟ੍ਰਾਂਜ਼ੈਕਸ਼ਨ ਬਲੌਕਚੇਨ ‘ਤੇ ਦਰਜ ਹੁੰਦੇ ਹਨ, ਪਰ ਵਿਅਕਤੀਗਤ ਕੀਜ਼ ਅਤੇ ਵੌਲਿਟ ਦੀ ਸੁਰੱਖਿਆ ਨਿਵੇਸ਼ਕ ਦੇ ਹੱਥ ਵਿੱਚ ਹੁੰਦੀ ਹੈ।

ਕ੍ਰਿਪਟੋ ਕਰੰਸੀ ਦਾ ਭਵਿੱਖ ਬਹੁਤ ਹੀ ਦਿਲਚਸਪ ਅਤੇ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਬਲੌਕਚੇਨ ਤਕਨਾਲੋਜੀ ਦੇ ਨਿਰੰਤਰ ਵਿਕਾਸ ਨਾਲ, ਕ੍ਰਿਪਟੋ ਕਰੰਸੀ ਦੀ ਮਾਨਤਾ ਅਤੇ ਵਰਤੋਂ ਵਧਦੀ ਜਾ ਰਹੀ ਹੈ। ਬਹੁਤ ਸਾਰੇ ਦੇਸ਼ ਕ੍ਰਿਪਟੋ ਕਰੰਸੀ ਨੂੰ ਨਿਯਮਿਤ ਕਰ ਰਹੇ ਹਨ ਅਤੇ ਇਸ ਦੇ ਸੁਰੱਖਿਅਤ ਅਤੇ ਪਾਰਦਰਸ਼ੀ ਵਰਤੋਂ ਲਈ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਬਲੌਕਚੇਨ ਦਾ ਪ੍ਰਚਲਨ ਵਧਣ ਨਾਲ, ਕ੍ਰਿਪਟੋ ਕਰੰਸੀ ਫਾਇਨੈਂਸ ਤੋਂ ਬਾਹਰ ਵੀ ਅਨੇਕ ਖੇਤਰਾਂ ਜਿਵੇਂ ਕਿ ਸਪਲਾਈ ਚੇਨ ਮੈਨੇਜਮੈਂਟ, ਸਿਹਤ ਸੇਵਾਵਾਂ ਅਤੇ ਵੋਟਿੰਗ ਪ੍ਰਣਾਲੀਆਂ ਵਿੱਚ ਆਪਣੀ ਪਹੁੰਚ ਵਧਾ ਰਹੀ ਹੈ। ਨਾਨ-ਫੰਜੀਬਲ ਟੋਕਨਜ਼ ਦੇ ਆਉਣ ਨਾਲ ਕਲਾ, ਸੰਗੀਤ ਅਤੇ ਗੇਮਿੰਗ ਉਦਯੋਗਾਂ ਵਿੱਚ ਕ੍ਰਿਪਟੋ ਕਰੰਸੀ ਦੀ ਮੰਗ ਵਧੀ ਹੈ। ਕੁੱਲ ਮਿਲਾ ਕੇ, ਕ੍ਰਿਪਟੋ ਕਰੰਸੀ ਦਾ ਭਵਿੱਖ ਉਜਲਾ ਦਿੱਸਦਾ ਹੈ, ਪਰ ਇਸ ਨਾਲ ਜੁੜੇ ਖਤਰੇ ਅਤੇ ਨਿਯਮਤ ਚੁਣੌਤੀਆਂ ਹਾਲੇ ਵੀ ਮੌਜੂਦ ਹਨ। ਸੁਰੱਖਿਅਤ ਨਿਵੇਸ਼ ਅਤੇ ਸਮਝਦਾਰ ਭੁਗਤਾਨ ਲਈ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨੀ ਅਤੇ ਸਾਵਧਾਨੀ ਬਹੁਤ ਜਰੂਰੀ ਹੈ।

ਭਾਰਤ ਵਿੱਚ ਕ੍ਰਿਪਟੋ ਕਰੰਸੀ ਦੀ ਸਥਿਤੀ ਕਾਫੀ ਜਟਿਲ ਹੈ ਅਤੇ ਇਹ ਸਾਲਾਂ ਤੋਂ ਬਦਲਦੀ ਰਹੀ ਹੈ। ਪਹਿਲਾਂ, 2018 ਵਿੱਚ ਭਾਰਤ ਦੇ ਰਿਜ਼ਰਵ ਬੈਂਕ ਨੇ ਸਾਰੀਆਂ ਵਿੱਤੀ ਸੰਸਥਾਵਾਂ ਨੂੰ ਕ੍ਰਿਪਟੋ ਕਰੰਸੀ ਦੇ ਵਪਾਰਾਂ ਨਾਲ ਸੰਬੰਧਿਤ ਸੇਵਾਵਾਂ ਪ੍ਰਦਾਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਕਾਰਨ ਕ੍ਰਿਪਟੋ ਐਕਸਚੇਂਜਾਂ ਅਤੇ ਨਿਵੇਸ਼ਕਾਂ ਲਈ ਕਾਫੀ ਮੁਸ਼ਕਲਾਂ ਆਈਆਂ ਸਨ । ਹਾਲਾਂਕਿ, 2020 ਵਿੱਚ, ਭਾਰਤ ਦੇ ਸੁਪਰੀਮ ਕੋਰਟ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ ਅਤੇ ਕ੍ਰਿਪਟੋ ਕਰੰਸੀ ਦੇ ਵਪਾਰ ਨੂੰ ਮੁੜ ਜਾਰੀ ਕਰਨ ਦੀ ਆਗਿਆ ਦਿੱਤੀ। ਇਸ ਦੇ ਬਾਅਦ ਭਾਰਤ ਵਿੱਚ ਕ੍ਰਿਪਟੋ ਕਰੰਸੀ ਦੀ ਮਾਨਤਾ ਵਧੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਵਿੱਚ ਰੁਚੀ ਦਿਖਾਈ। ਕ੍ਰਿਪਟੋ ਐਕਸਚੇਂਜਾਂ ਵੱਲੋਂ ਭਾਰਤ ਵਿੱਚ ਨਵੇਂ ਉਪਭੋਗਤਾਵਾਂ ਲਈ ਸਹੂਲਤਾਂ ਦਿੱਤੀਆਂ ਗਈਆਂ ਅਤੇ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਵਧੀ। ਫਿਰ ਵੀ, ਭਾਰਤ ਸਰਕਾਰ ਨੇ ਕ੍ਰਿਪਟੋ ਕਰੰਸੀ ‘ਤੇ ਨਿਯਮਤ ਪਾਬੰਦੀਆਂ ਲਾਉਣ ਦੀ ਚਿੰਤਾ ਜਤਾਈ ਹੈ। ਕਈ ਬਾਰ ਸਰਕਾਰ ਨੇ ਕ੍ਰਿਪਟੋ ਕਰੰਸੀ ‘ਤੇ ਪੂਰੀ ਪਾਬੰਦੀ ਲਗਾਉਣ ਦੀ ਗੱਲ ਕੀਤੀ ਹੈ। 2021 ਵਿੱਚ, ਕ੍ਰਿਪਟੋ ਕਰੰਸੀ ਅਤੇ ਇਸ ਨਾਲ ਸੰਬੰਧਿਤ ਕੰਪਨੀਆਂ ਨੂੰ ਨਿਯਮਿਤ ਕਰਨ ਲਈ ਨਵੇਂ ਬਿੱਲ ਪੇਸ਼ ਕੀਤੇ ਗਏ , ਅਤੇ 30 ਪ੍ਰਤੀਸ਼ਤ ਟੈਕਸ ਕ੍ਰਿਪਟੋ ਕਮਾਈ ਉਪੱਰ ਲਗਾ ਦਿੱਤਾ। ਪਰ ਇਸ ਸਬੰਧ ਵਿੱਚ ਹਾਲੇ ਵੀ ਸਪਸ਼ਟਤਾ ਦੀ ਘਾਟ ਹੈ। ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰਨ ਵਾਲੇ ਭਾਰਤੀਆਂ ਨੂੰ ਕਾਨੂੰਨੀ ਪੱਖ ਤੋਂ ਸੁਚੇਤ ਰਹਿਣਾ ਪੈਂਦਾ ਹੈ। ਟੈਕਸ ਦੇ ਨਿਯਮ ਵੀ ਅਸਪਸ਼ਟ ਹਨ ਅਤੇ ਕ੍ਰਿਪਟੋ ਕਰੰਸੀ ਦੇ ਮੂਲ ਦੀ ਵਧਦੀਆਂ ਕੀਮਤਾਂ ਨਾਲ ਖਤਰੇ ਵੀ ਹਨ। ਫਿਰ ਵੀ, ਕਈ ਨਵੇਂ ਨਿਵੇਸ਼ਕ ਅਤੇ ਤਕਨੀਕੀ ਮਾਹਿਰ ਵਿਅਕਤੀ ਕ੍ਰਿਪਟੋ ਕਰੰਸੀ ਨੂੰ ਇੱਕ ਵੱਡੇ ਮੌਕੇ ਵਜੋਂ ਦੇਖ ਰਹੇ ਹਨ। ਕੁੱਲ ਮਿਲਾ ਕੇ, ਭਾਰਤ ਵਿੱਚ ਕ੍ਰਿਪਟੋ ਕਰੰਸੀ ਦੀ ਸਥਿਤੀ ਗ਼ੈਰ ਯਕੀਨੀ ਹੈ ਪਰ ਇਸ ਵਿੱਚ ਰੁਚੀ ਅਤੇ ਨਿਵੇਸ਼ ਕਰਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਭਵਿੱਖ ਵਿੱਚ ਨਵੇਂ ਨਿਯਮਾਂ ਅਤੇ ਨੀਤੀਆਂ ਦੇ ਆਉਣ ਨਾਲ ਇਸ ਦੀ ਸਥਿਤੀ ਵਿੱਚ ਹੋਰ ਸਪਸ਼ਟਤਾ ਆ ਸਕਦੀ ਹੈ। ਖਾਸ ਕਰਕੇ ਕ੍ਰਿਪਟੋ ਕਰੰਸੀ ਦੀ ਕਮਾਈ ‘ਤੇ 30 ਪ੍ਰਤੀਸ਼ਨ ਟੈਕਸ ਲਗਾੳੇਣ ,ਇੱਕ ਵੱਡੇ ਵਿੱਤੀ ਬੋਝ ਵਰਗਾ ਹੈ। ਜਿਸ ਨੂੰ ਭਾਰਤੀ ਕ੍ਰਿਪਟੋ ਨਿਵੇਸ਼ਕਾਂ ਦੁਆਰਾ ਮਜਬੂਰੀ ਵੱਸ ਝਲਣਾ ਪੈ ਰਿਹਾ ਹੈ। ਇਸ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਕ੍ਰਿਪਟੋ ਕਰੰਸੀ ਦੇ ‘ਤੇ ਲੱਗੇ ਟੈਕਸ ਨੂੰ ਬਿਲਕੁੱਲ ਘੱਟ ਕਰਕੇ ਕ੍ਰਿਪਟੋ ਕਰੰਸੀ ਨੂੰ ਰੋਜਗਾਰ ਦੇ ਬਦਲਵੇਂ ਮੋਕਿਆਂ ਵਜੋਂ ਲੈਣਾ ਚਾਹੀਦਾ ਹੈ। ਜਿਸ ਨਾਲ ਅੱਜ ਦੇ ਪੜ੍ਹੀ-ਲਿਖੀ ਪੀੜੀ ਇਸ ਨੂੰ ਕਮਾਈ ਦੇ ਸਾਧਨ ਵਜੋਂ ਅਪਣਾ ਕੇ ਆਪਣੇ ਭਵਿੱਖ ਅਤੇ ਪਰਿਵਾਰਾਂ ਦਾ ਨਿਰਬਾਹ ਕਰ ਸਕੇ।

The future of cryptocurrency and India

Sandeep Kumar, GSSS Gardala, District Rupnagar

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ

Leave a Comment

Your email address will not be published. Required fields are marked *

Scroll to Top