ਸਰਕਾਰੀ ਮਿਡਲ ਸਕੂਲ ਗੰਧੋਂ ਕਲਾਂ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਤੇ ਮੁਹਾਲੀ ਦੇ ਵੱਖ-ਵੱਖ ਸਥਾਨਾਂ ਦਾ ਕੀਤਾ ਦੌਰਾ

Government Middle School Gandhon Kalan students visited different places in Chandigarh and Mohali

Government Middle School Gandhon Kalan students visited different places in Chandigarh and Mohali
Government Middle School Gandhon Kalan students visited different places in Chandigarh and Mohali

ਰੂਪਨਗਰ, 13 ਦਸੰਬਰ: ਸਰਕਾਰੀ ਮਿਡਲ ਸਕੂਲ ਗੰਧੋਂ ਕਲਾਂ, ਜ਼ਿਲ੍ਹਾ ਰੂਪਨਗਰ ਦੇ ਵਿਦਿਆਰਥੀਆਂ ਨੇ ਅੱਜ ਚੰਡੀਗੜ੍ਹ ਅਤੇ ਮੁਹਾਲੀ ਦੇ ਵਿਰਾਸਤੀ ਸਥਾਨਾਂ ਦਾ ਦੌਰਾ ਕੀਤਾ।

ਇਹ ਦੌਰਾ ਸਰਕਾਰੀ ਮਿਡਲ ਸਕੂਲ ਗੰਧੋਂ ਕਲਾਂ ਦੇ ਇੰਚਾਰਜ ਮੈਡਮ ਜੋਤੀ ਅਗਰਵਾਲ, ਮੈਡਮ ਬਹਾਰਦੀਪ ਕੌਰ, ਮੈਡਲ ਰਾਜਿੰਦਰ ਕੌਰ ਅਤੇ ਮੈਡਮ ਹਰਜੱਸ ਕੌਰ ਦੀ ਅਗਵਾਈ ‘ਚ ਕੀਤਾ ਗਿਆ, ਜਿਸ ‘ਚ ਸਕੂਲ ਦੇ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤਾਂ ਦੇ ਵਿਦਿਆਰਥੀ ਸ਼ਾਮਲ ਸਨ।

Government Middle School Gandhon Kalan students visited different places in Chandigarh and Mohali

ਇਸ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੰਜਾਬ ਸਿਵਲ ਸਕੱਤਰੇਤ-1, ਬਰਡ ਪਾਰਕ, ਸੁਖਨਾ ਲੇਕ ਅਤੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਲਿਜਾਇਆ ਗਿਆ।

ਇਸ ਦੌਰਾਨ ਟੂਰਿਜ਼ਮ ਵਿਭਾਗ ਚੰਡੀਗੜ੍ਹ ਦੇ ਗਾਈਡ ਨੇ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਪੰਜਾਬ ਸਿਵਲ ਸਕੱਤਰੇਤ ਆਦਿ ਵਿਰਾਸਤੀ ਇਮਾਰਤਾਂ ਦੇ ਸਮੁੱਚੇ ਇਤਿਹਾਸ ਬਾਰੇ ਜਾਣੂ ਕਰਵਾਇਆ।ਇਸ ਮੌਕੇ ਵਿਦਿਆਰਥੀਆਂ ਨੂੰ ਇਨ੍ਹਾਂ ਵਿਰਾਸਤੀ ਇਮਾਰਤਾਂ ਦੇ ਆਰਕੀਟੈਕਟ ਲੀ ਕਾਰਬੂਜੀਆ ਦੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ।

Government Middle School Gandhon Kalan students visited different places in Chandigarh and Mohali

ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸੁਖਨਾ ਲੇਕ ਦੀ ਖੂਬਸੂਰਤੀ ਅਤੇ ਕੁਦਰਤੀ ਨਜ਼ਾਰੇ ਨੂੰ ਮਾਣਿਆ ਅਤੇ ਬਰਡ ਪਾਰਕ ਵਿਖੇ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਨੂੰ ਵੇਖਿਆ।

ਇਹ ਦੌਰੇ ਦੇ ਅੰਤ ‘ਚ ਵਿਦਿਆਰਥੀ ਤੇ ਅਧਿਆਪਕ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਨਤਮਸਤਕ ਹੋਏ।

ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ (ਰੂਪਨਗਰ) ਵੱਲੋਂ 6ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਪ੍ਰਯੋਗਾਤਮਕ ਸਿੱਖਣ ਲਈ ਵਿੱਦਿਅਕ ਮੇਲਾ ਲਗਾਇਆ ਗਿਆ।
ਆਦਰਸ਼ ਸੀਨੀਅਰ ਸੈਕੈਂਡਰੀ ਸਕੂਲ ਲੋਦੀਪੁਰ ਵਿਖੇ ਗਣਿਤ , ਵਿਗਿਆਨ,ਕਾਮਰਸ ਅਤੇ ਆਰਟਸ ਵਿਸ਼ਿਆਂ ਨਾਲ ਸਬੰਧਿਤ  ਲਗਾਇਆ ਗਿਆ ਮੇਲਾ
ਸਰਕਾਰੀ ਮਿਡਲ ਸਕੂਲ ਛੋਟੇਵਾਲ ਵਿਖੇ ਵਿੱਦਿਅਕ ਮੇਲਾ ਲਗਾਇਆ ਗਿਆ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਵਿਦਿਅਰਥੀਆਂ ਵਲੋਂ ਵਿਗਿਆਨ ਤੇ ਗਣਿਤ ਵਿਸ਼ੇ ਦੀ ਲਗਾਈ ਗਈ ਪ੍ਰਦਰਸ਼ਨੀ
Ropar Google News
ਪਲਾਸਟਿਕ ਦੇ ਪੈ ਰਹੇ ਦੁਸਪ੍ਰਭਾਵਾਂ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
PM E-VIDYA initiative is an educational television service : Chhavi

Leave a Comment

Your email address will not be published. Required fields are marked *

Scroll to Top