ਖਿਡਾਰੀ ਸੁਭਦੀਪ ਸਿੰਘ ਦੀ ਚੋਣ ਨੈਸ਼ਨਲ ਲੈਵਲ ਕਬੱਡੀ ਲਈ ਹੋਈ- ਪ੍ਰਿ. ਅਵਤਾਰ ਸਿੰਘ ਦੜੋਲੀ
ਰੂਪਨਗਰ 3 ਦਸੰਬਰ: ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਸ੍ਰੀ ਅਨੰਦਪੁਰ ਸਾਹਿਬ ਸਕੂਲ ਦੀ ਕਬੱਡੀ ਟੀਮ ਨੇ ਰਾਜ ਪੱਧਰੀ ਟੂਰਨਾਮੈਂਟ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਰੂਪਨਗਰ ਦਾ ਮਾਣ ਵਧਾਇਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਅਵਤਾਰ ਸਿੰਘ ਦੜੋਲੀ ਅਤੇ ਅਤੇ ਸਮੂਹ ਸਟਾਫ ਮੈਂਬਰਾਂ ਨੇ ਕਬੱਡੀ ਕੋਚ ਗੁਰਮੇਲ ਸਿੰਘ ਲਾਇਬਰੇਰੀਅਨ ਅਤੇ ਜੇਤੂੰ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ। ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਨੇ ਕਿਹਾ ਕਿ ਕਬੱਡੀ ਕੋਚ ਗੁਰਮੇਲ ਸਿੰਘ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਨੇ ਉਹਨਾਂ ਦੇ ਸਕੂਲ ਦੇ ਨਾਮ ਨੂੰ ਸੂਬੇ ਭਰ ਵਿੱਚ ਚਮਕਾਇਆ ਹੈ। ਜਿਨਾਂ ਵਿੱਚੋਂ ਸਕੂਲ ਦੇ ਇੱਕ ਖਿਡਾਰੀ ਸੁਭਦੀਪ ਸਿੰਘ ਦੀ ਚੋਣ ਨੈਸ਼ਨਲ ਲੈਵਲ ਕਬੱਡੀ ਲਈ ਹੋਈ ਹੈ।
ਇਸ ਮੌਕੇ ਤੇ ਲੈਕ. ਚਰਨਜੀਤ ਸਿੰਘ, ਲੈਕ ਬਲਕਾਰ ਸਿੰਘ, ਲੈਕ ਮਨਿੰਦਰ ਕੌਰ, ਲੈਕ ਬਲਜੀਤ ਕੌਰ, ਲੈਕ ਮੁਕੇਸ਼ ਕੁਮਾਰ, ਲੈਕ ਗੁਰਚਰਨ ਸਿੰਘ, ਲੈਕ ਸੋਹਨ ਸਿੰਘ ਚਾਹਲ, ਲੈਕ ਪਵਨ ਕੁਮਾਰ, ਲੈਕ ਰਜਨੀਸ਼ ਕੁਮਾਰ, ਤਪਿੰਦਰ ਕੌਰ, ਹਰਸਿਮਰਨ ਸਿੰਘ, ਗੁਰਪ੍ਰੀਤ ਕੌਰ, ਅਜਵਿੰਦਰ ਕੌਰ, ਕਮਲਜੀਤ ਕੌਰ, ਰੋਮਿਲ, ਪਰੇਹਾ, ਸੁਰਿੰਦਰ ਪਾਲ ਸਿੰਘ, ਕਮਲਪ੍ਰੀਤ ਸਿੰਘ, ਪਰਦੀਪ ਕੌਰ, ਸੰਦੀਪਾ ਰਾਣੀ, ਦੀਪਸ਼ਿਖਾ ਸੈਣੀ, ਲਖਵੀਰ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਸੁਸ਼ੀਲ ਕੁਮਾਰ, ਦਵਿੰਦਰ ਕੌਰ, ਰੀਨਾ ਰਾਣੀ, ਤੇਜਵੰਤ ਕੌਰ, ਗੁਰਪ੍ਰੀਤ ਸਿੰਘ, ਜਸਬੀਰ ਕੌਰ, ਕੁਲਜਿੰਦਰ ਕੌਰ, ਗੁਰਨੈਬ ਸੈਣੀ, ਸੁਖਵਿੰਦਰ ਕੌਰ, ਰਾਜਵੀਰ ਕੌਰ, ਨਿਰਮਲ ਸਿੰਘ, ਗੁਰਮੇਲ ਸਿੰਘ, ਪਿੰਕੀ ਰਾਣੀ ਆਦਿ ਹਾਜ਼ਰ ਸਨ।