68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸ਼ੀ- ਅੰਡਰ 17 ਸਾਲ ਲੜਕੀਆਂ ‘ਚ ਫਿਰੋਜ਼ਪੁਰ ਤੇ ਲੜਕਿਆਂ ਵਿੱਚ ਬਠਿੰਡੇ ਦੀ ਰਹੀ ਝੰਡੀ

68th Inter-District School Games Tug of War - Under 17 Girls' category won by Ferozepur and Boys' category won by Bathinda
68th Inter-District School Games Tug of War – Under 17 Girls’ category won by Ferozepur and Boys’ category won by Bathinda

ਰੂਪਨਗਰ 13 ਦਸੰਬਰ: ਜਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈਕੰਡਰੀ ਸਿੱਖਿਆ) ਸ੍ਰੀ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ ਹੇਠ ਰੱਸਾ ਕਸ਼ੀ ਅੰਡਰ 17 ਸਾਲ ਲੜਕੇ/ਲੜਕੀਆਂ ਦੇ ਮੁਕਾਬਲੇ ਸਥਾਨ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿੱਚ ਮਿਤੀ 10 ਦਸੰਬਰ ਤੋਂ 12 ਦਸੰਬਰ ਤੱਕ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਕਰਵਾਏ ਜਾ ਰਹੇ ਸਫਲਤਾ ਪੂਰਵਕ ਸਮਾਪਤ ਹੋਏ। 

ਇਸ ਸਬੰਧੀ ਖੇਡਾਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸ਼ਰਨਜੀਤ ਕੌਰ ਖੇਡ ਕੋਆਰਡੀਨੇਟਰ ਰੂਪਨਗਰ ਨੇ ਦੱਸਿਆ ਕਿ ਇਸ ਵਿੱਚ ਲੜਕਿਆਂ ਅਤੇ ਲੜਕੀਆਂ ਦੀਆਂ 23-23 ਜਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਗੌਤਮ ਅਤੇ ਪ੍ਰਿੰਸੀਪਲ ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਸ੍ਰੀਮਤੀ ਸੁਨੀਤਾ ਕੁਮਾਰੀ ਨੇ ਕੀਤਾ। 

ਇਨ੍ਹਾਂ ਮੁਕਾਬਲਿਆਂ (ਲੜਕੀਆਂ) ਦੀਆਂ ਟੀਮਾਂ ਵਿੱਚੋ ਫਿਰੋਜ਼ਪੁਰ ਜ਼ਿਲ੍ਹੇ ਨੇ ਪਹਿਲਾ ਸਥਾਨ, ਬਠਿੰਡੇ ਨੇ ਦੂਜਾ, ਮਾਨਸਾ ਨੇ ਤੀਜਾ ਅਤੇ ਤਰਨਤਾਰਨ ਜ਼ਿਲ੍ਹੇ ਨੇ ਚੋਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੀਆਂ ਟੀਮਾਂ ਵਿੱਚੋ ਪਹਿਲਾ ਸਥਾਨ ਬਠਿੰਡਾ, ਦੂਜਾ ਸਥਾਨ ਲੁਧਿਆਣਾ, ਤੀਜਾ ਸਥਾਨ ਪਟਿਆਲਾ ਅਤੇ ਚੋਥਾ ਸਥਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਗੌਤਮ ਨੇ ਕੀਤੀ। 

ਇਸ ਮੌਕੇ ਪ੍ਰਿੰਸੀਪਲ ਸ.ਜਗਤਾਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ , ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਸੁਨੀਤਾ ਕੁਮਾਰੀ, ਲੈਕ. ਦਵਿੰਦਰ ਸਿੰਘ, ਹਰਮਨ ਸਿੰਘ ਸੰਧੂ ਖੇਡ ਕੰਡਕਟ ਇੰਚਾਰਜ, ਖੇਡ ਆਬਜ਼ਰਵਰ ਸੁਖਦੀਪ ਸਿੰਘ ਫਾਜ਼ਿਲਕਾ, ਹਰਪ੍ਰੀਤ ਸਿੰਘ ਫਾਜ਼ਿਲਕਾ, ਬਲਕਾਰ ਸਿੰਘ ਲੁਧਿਆਣਾ, ਅਮਰਜੀਤ ਸਿੰਘ ਫਿਰੋਜ਼ਪੁਰ, ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰਪਾਲ ਸਿੰਘ ਸੁੱਖੀ, ਗੁਰਜੀਤ ਸਿੰਘ ਭੱਟੀ, ਅਵਤਾਰ ਸਿੰਘ, ਗੁਰਿੰਦਰ ਸਿੰਘ, ਪਰਮਜੀਤ ਸਿੰਘ, ਸਰਬਜੀਤ ਸਿੰਘ, ਰਣਬੀਰ ਕੌਰ, ਨਰਿੰਦਰ ਸੈਣੀ, ਰਾਜਿੰਦਰ ਕੌਰ, ਗੁਰਮੀਤ ਕੌਰ ਭੰਗੂ ਗੁਰਦੀਪ ਸਿੰਘ , ਨਰਿੰਦਰ ਸਿੰਘ, ਸੰਦੀਪ ਭੱਟ, ਅਮਰਜੀਤਪਾਲ ਸਿੰਘ, ਗੁਰਪ੍ਰਤਾਪ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਸੁਰਮੁੱਖ ਸਿੰਘ, ਵਰਿੰਦਰ ਸਿੰਘ, ਪਰਮਜੀਤ ਸਿੰਘ ਰਤਨਗੜ੍ਹ, ਗੁਰਤੇਜ ਸਿੰਘ, ਅਮਨਦੀਪ ਸਿੰਘ ਢੰਗਰਾਲੀ, ਮਨਿੰਦਰ ਸਿੰਘ, ਪੰਕਜ ਵਿਸ਼ਿਸ਼ਟ, ਗਗਨਦੀਪ ਸਿੰਘ, ਰਵਿੰਦਰ ਕਬੜਵਾਲ, ਰੁਲਦੂ ਰਾਮ, ਹਿੰਮਤ ਸਿੰਘ ਅਤੇ ਸੂਰਜ ਪਰਕਾਸ਼ ਹਾਜ਼ਰ ਸਨ।

ਰੋਪੜ ਗੂਗਲ ਨਿਊਜ਼ 

Leave a Comment

Your email address will not be published. Required fields are marked *

Scroll to Top