ਭਾਰਤੀ ਮਾਨਕ ਬਿਊਰੋ ਪਰਵਾਣੂ ਜ਼ੋਨ ਦੇ ਡਾਇਰੈਕਟਰ ਅਤੇ ਸਟੈਂਡਰਡ ਪ੍ਰੋਮੋਸਨ ਅਫਸਰ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ, ਰੂਪਨਗਰ ਵਿੱਚ ਬੀ. ਆਈ. ਐਸ ਸਟੈਂਡਰਡ ਕਲੱਬ ਸਥਾਪਿਤ ਕੀਤਾ ਗਿਆ । ਇਸ ਸਟੈਂਡਰਡ ਕਲੱਬ ਵੱਲੋਂ , ਪ੍ਰਿੰਸੀਪਲ ਸ. ਰਾਜਿੰਦਰ ਸਿੰਘ ਦੀ ਅਗਵਾਈ ਹੇਠ 04-05-2024 ਨੂੰ ਸਟੈਂਡਰਡ ਰਾਈਟਿੰਗ ਮੁਕਾਬਲੇ ਅਤੇ ਵਿਦਿਆਰਥੀਆਂ ਦੀ ਓਰੀਐਨਟੇਸ਼ਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਪ੍ਰਿੰਸੀਪਲ ਨੇ ਬੀ.ਆਈ. ਐਸ. ਵੱਲੋ ਆਮ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੇ ਗਏ ਵਿਲੱਖਣ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ ।ਕਲੱਬ ਮੈਂਟਰ ਵਰਿੰਦਰ ਕੁਮਾਰ ਲੈਕਚਰਾਰ ਅੰਗਰੇਜ਼ੀ ਵੱਲੋਂ ਵਿਦਿਆਰਥੀਆਂ ਨੂੰ ਸਟੈਂਡਰਡ ਕਲੱਬ ਬਣਾਉਣ ਦੇ ਉਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ ਗਈ ।




















