ਯੁੱਧ ਨਸ਼ਿਆ ਵਿਰੁੱਧ ਦੇ ਬਲਾਕ ਪੱਧਰੀ ਨਾਟਕ ਮੁਕਾਬਲੇ ਡੱਲਾ ਸਕੂਲ ਵਿਖੇ ਹੋਏ।                        

Block level drama competition on war against drugs was held at Dalla School.

Block level drama competition on war against drugs was held at Dalla School.

ਸ੍ਰੀ ਚਮਕੌਰ ਸਾਹਿਬ, 4 ਜੁਲਾਈ : ਯੁੱਧ ਨਸ਼ਿਆ ਵਿਰੁੱਧ ਨਾਟਕ ਮੁਕਾਬਲੇ ਦੇ ਜ਼ਿਲ੍ਹਾ ਨੋਡਲ ਅਫਸਰ ਡਾ. ਸੰਜੀਵ ਕੁਮਾਰ ਐੱਸ ਡੀ ਐੱਮ ਰੂਪਨਗਰ, ਜ਼ਿਲ੍ਹਾ ਸਿੱਖਿਆ ਅਫਸਰ(ਸੈ:ਸਿੱ) ਰੂਪਨਗਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਬਲਾਕ ਨੋਡਲ ਅਫਸਰ ਪ੍ਰਿੰਸੀਪਲ ਬਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਬਲਾਕ ਪੱਧਰੀ ਯੁੱਧ ਨਸ਼ਿਆ ਵਿਰੁੱਧ ਨਾਟਕ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਜ਼ਿਲ੍ਹਾ ਕੋਆਰਡੀਨੇਟਰ ਤੇਜਿੰਦਰ ਸਿੰਘ ਬਾਜ਼ ਉਚੇਚੇ ਤੌਰ ‘ਤੇ ਪਹੁੰਚੇ।ਨਾਟਕ ਮੁਕਾਬਲੇ ਵਿੱਚ ਬਲਾਕ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਸਰਕਾਰੀ ਹਾਈ ਸਕੂਲ ਬਰਸਾਲਪੁਰ ਆਪਣੀ -ਆਪਣੀ ਨਾਟਕ ਟੀਮ ਲੈਕੇ ਹਾਜ਼ਰ ਹੋਏ।
ਸਕੂਲ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਕਰਮਜੀਤ ਕੌਰ ਜੀ ਨੇ ਜਾਣਕਾਰੀ ਦਿੱਤੀ ਕਿ ਮੁਕਾਬਲੇ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਦੂਜਾ ਸਥਾਨ ,ਸਰਕਾਰੀ ਹਾਈ ਸਕੂਲ ਬਰਸਾਲਪੁਰ ਤੀਜਾ ਸਥਾਨ ਹਾਸਿਲ ਕੀਤਾ।ਗੁਰਕੀਰਤ ਸਿੰਘ, ਐਡੀ ਮਾਰਸ਼ਲ ਨੇ ਜੱਜਮੈਂਟ ਦੀ ਡਿਊਟੀ ਬਾਖੂਬੀ ਨਿਭਾਈ। ਜੱਜਮੈਂਟ ਤੋਂ ਬਾਅਦ ਉਨ੍ਹਾਂ ਅਧਿਆਪਕਾਂ ਨੂੰ ਨਾਟਕ ਦੇ ਤਕਨੀਕੀ ਪੱਖਾਂ ਤੋਂ ਜਾਣੂ ਕਰਵਾਇਆ। ਲੈਕ: ਪਰਵਿੰਦਰ ਸਿੰਘ ਨੇ ਸਟੇਜ ਸੰਚਾਲਨ ਸੁਚੱਜੇ ਢੰਗ ਨਾਲ਼ ਕੀਤਾ।ਜ਼ਿਲ੍ਹਾ ਕੋਆਰਡੀਨੇਟਰ ਤੇਜਿੰਦਰ ਸਿੰਘ ਬਾਜ਼ ਨੇ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਵਧੀਆ ਅਦਾਕਾਰੀ ਲਈ ਚੁਣੇ ਗਏ ਵਿਦਿਆਰਥੀ ਜਸਵਿੰਦਰ ਸਿੰਘ ਸੈਂਪਲਾ ਬਰਸਾਲਪੁਰ ਅਤੇ ਗੁਰਸਿਮਰਨ ਕੌਰ ਡੱਲਾ ਨੂੰ ਮੁਬਾਰਕਾਂ ਦਿੱਤੀਆਂ।ਇਸ ਸਮੇਂ ਲੈਕ: ਸੋਨੀਕਾ,ਲੀਨਾ ਸਿੰਘ ਅਧਿਕਾਰੀ, ਹਰਦੀਪ ਕੌਰ,ਮਨਪ੍ਰੀਤ ਕੌਰ, ਦਲਜੀਤ ਕੌਰ, ਅਨੀਸ਼ ਆਦਿ ਸਮੂਹ ਸਟਾਫ਼ ਹਾਜ਼ਰ ਸੀ।

ਰੋਪੜ ਪੰਜਾਬੀ ਨਿਊਜ਼ 

Follow up on facebook

 

Share 👇

Leave a Comment

Your email address will not be published. Required fields are marked *

Scroll to Top