Home - Ropar News - ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / By Dishant Mehta / May 6, 2025 Sirens will sound only in Nangal tomorrow evening and there will be a blackout from 8 to 8:10 pm – Deputy Commissionerਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ – ਵਰਜੀਤ ਵਾਲੀਆ ਨੰਗਲ 06 ਮਈ: ਵਰਜੀਤ ਵਾਲੀਆ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੱਲ ਰਾਤ 8 ਵਜੇ ਤੋਂ 8:10 ਸਾਇਰਨ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ।ਉਨ੍ਹਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜਮੀਨ ਜਾਂ ਜਮੀਨ ਦੋਜ ਬੰਕਰ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰੱਖਤ ਦੇ ਹੇਠਾਂ ਜਾਂ ਖੁੱਲੇ ਦੇ ਵਿੱਚ ਲੰਮੇ ਪੈ ਜਾਣ। ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕਨੈਕਸ਼ਨ ਬੰਦ ਕਰਨ ਅਤੇ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ ਤੇ ਭੋਜਨ ਸਟੋਰ ਰੱਖਣ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੇ ਚੱਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ। ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੱਲ ਰਾਤ 8 ਵਜੇ ਸਾਈਰਨ ਵਜਾ ਕੇ ਇਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ 10 ਮਿੰਟ ਲਈ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ।ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਵੇ। ਉਨ੍ਹਾਂ ਨੇ ਕਿਹਾ ਕਿ ਕੈਮਰਾ ਫਲੈਸ਼ ਜਾਂ ਮੋਬਾਇਲ ਟੋਰਚ ਦੀ ਵਰਤੋਂ ਵੀ ਨਾ ਕੀਤੀ ਜਾਵੇ ਅਤੇ ਇਹ ਇੱਕ ਰੈਗੂਲਰ ਅਭਿਆਸ ਹੈ, ਇਸ ਨਾਲ ਘਬਰਾਉਣ ਦੀ ਬਿਲਕੁੱਲ ਜਰੂਰਤ ਨਹੀ ਹੈ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀਆਂ ਅਫਵਾਹਾ ਤੇ ਬਿਲਕੁੱਲ ਭਰੋਸਾ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ 8 ਵਜੇ ਪਹਿਲਾ ਸਾਈਰਨ ਵੱਜਣ ਨਾਲ ਬਲੈਕ ਆਊਟ ਹੋ ਜਾਵੇਗਾ ਜਿਸ ਦੀ ਸਮਾਂ ਸੀਮਾਂ ਕੁੱਲ 10 ਮਿੰਟ ਤਹਿ ਕੀਤੀ ਗਈ ਹੈ, ਦੂਜਾ ਸਾਈਰਨ 8 ਵੱਜ ਕੇ 10 ਮਿੰਟ ਤੇ ਵਜਾਇਆ ਜਾਵੇਗਾ ਅਤੇ ਬਲੈਕ ਆਊਟ ਖਤਮ ਹੋ ਜਾਵੇਗਾ। ਉਸ ਤੋ ਬਾਅਦ ਲੋਕ ਆਮ ਵਰਗੇ ਜੀਵਨ ਦੀ ਸੁਰੂਆਤ ਕਰ ਲੈਣਗੇ।District Ropar News Share this: Share on WhatsApp (Opens in new window) WhatsApp Share on Facebook (Opens in new window) Facebook Share on Telegram (Opens in new window) Telegram Share on X (Opens in new window) X Print (Opens in new window) Print Email a link to a friend (Opens in new window) Email Related Related Posts ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਭਾਰਤੀ ਹਵਾਈ ਫੌਜ ਵੱਲੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕਰਵਾਇਆ Leave a Comment / Ropar News / By Dishant Mehta ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਐਮ ਸਟਾਰ ਐਪ ਨਾਲ ਸੰਬੰਧਿਤ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta Sri Anandpur Sahib Premier League to Begin from April 27: Harjot Bains Leave a Comment / Ropar News / By Dishant Mehta ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta Rupnagar Students Shine in Merit List, 9 Toppers Bring Glory to the District Leave a Comment / Ropar News / By Dishant Mehta Poster Making Competition Organized under Nasha Mukt Bharat Abhiyan Leave a Comment / Ropar News / By Dishant Mehta ਅੱਠਵੀਂ ਜਮਾਤ ਦੇ ਨਤੀਜਿਆਂ ‘ਚ ਤਮੰਨਾ ਨੇ ਮਾਰੀ ਬਾਜ਼ੀ, 100% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ Leave a Comment / Ropar News / By Dishant Mehta ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ, ਚੰਡੀਗੜ੍ਹ ਵਿਖੇ ਸਟੇਟ ਪੱਧਰੀ ਓਰੀਐਂਟੇਸ਼ਨ ਦੌਰਾਨ ਅਧਿਆਪਕ ਸਨਮਾਨਿਤ Leave a Comment / Ropar News / By Dishant Mehta Poster Making Competition Organized under Nasha Mukt Bharat Abhiyan Leave a Comment / Ropar News / By Dishant Mehta ਭਗਤ ਨਾਭਾਦਾਸ ਜੀ: ਭਗਤੀ ਲਹਿਰ ਦੇ ਮੋਢੀ Leave a Comment / Poems & Article, Ropar News / By Dishant Mehta ਅੱਜ ਗਰੁੱਪ ਡੀ ਦੀ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ ‘ਤੇ ਪੂਰਨ ਪਾਬੰਦੀ ਲਗਾਈ Leave a Comment / Ropar News / By Dishant Mehta ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta RCA on PC Logins Launched in Punjab Schools Leave a Comment / Study Material, Ropar News / By Dishant Mehta ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta New Admission – Required Documents Leave a Comment / Ropar News / By Dishant Mehta ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta
ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਝੱਲੀਆਂ ਕਲਾਂ ਵਿਖੇ ਭਾਰਤੀ ਹਵਾਈ ਫੌਜ ਵੱਲੋਂ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕਰਵਾਇਆ Leave a Comment / Ropar News / By Dishant Mehta
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਅਤੇ ਐਮ ਸਟਾਰ ਐਪ ਨਾਲ ਸੰਬੰਧਿਤ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਿਤ Leave a Comment / Ropar News / By Dishant Mehta
Sri Anandpur Sahib Premier League to Begin from April 27: Harjot Bains Leave a Comment / Ropar News / By Dishant Mehta
ਵਿਸਾਖੀ: ਖੁਸ਼ੀਆਂ, ਅਣਖ ਅਤੇ ਵਿਰਾਸਤ ਦਾ ਤਿਉਹਾਰ Leave a Comment / Poems & Article, Ropar News / By Dishant Mehta
Rupnagar Students Shine in Merit List, 9 Toppers Bring Glory to the District Leave a Comment / Ropar News / By Dishant Mehta
Poster Making Competition Organized under Nasha Mukt Bharat Abhiyan Leave a Comment / Ropar News / By Dishant Mehta
ਅੱਠਵੀਂ ਜਮਾਤ ਦੇ ਨਤੀਜਿਆਂ ‘ਚ ਤਮੰਨਾ ਨੇ ਮਾਰੀ ਬਾਜ਼ੀ, 100% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ Leave a Comment / Ropar News / By Dishant Mehta
ਮਿਸ਼ਨ ਸਮਰੱਥ 4.0 ਦੀ ਸ਼ੁਰੂਆਤ, ਚੰਡੀਗੜ੍ਹ ਵਿਖੇ ਸਟੇਟ ਪੱਧਰੀ ਓਰੀਐਂਟੇਸ਼ਨ ਦੌਰਾਨ ਅਧਿਆਪਕ ਸਨਮਾਨਿਤ Leave a Comment / Ropar News / By Dishant Mehta
Poster Making Competition Organized under Nasha Mukt Bharat Abhiyan Leave a Comment / Ropar News / By Dishant Mehta
ਅੱਜ ਗਰੁੱਪ ਡੀ ਦੀ ਹੋਣ ਵਾਲੀ ਪ੍ਰੀਖਿਆ ਦੇ ਮੱਦੇਨਜ਼ਰ ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ ‘ਤੇ ਪੂਰਨ ਪਾਬੰਦੀ ਲਗਾਈ Leave a Comment / Ropar News / By Dishant Mehta
ਕੀ ਆਰਟੀਫਿਸ਼ਲ ਇੰਨਟੈਲੀਜੈਂਸ ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ….? Leave a Comment / Poems & Article, Ropar News / By Dishant Mehta
RCA on PC Logins Launched in Punjab Schools Leave a Comment / Study Material, Ropar News / By Dishant Mehta
ਯਾਦਗਾਰੀ ਹੋ ਨਿਬੜਿਆ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਦਾ ਸਲਾਨਾ ਸਮਾਗਮ Leave a Comment / Ropar News / By Dishant Mehta
ਰੂਪਨਗਰ ਦੇ 81 ਅੱਪਰ ਪ੍ਰਾਇਮਰੀ ਸਕੂਲ ਸਨਮਾਨਿਤ, Knowledge Sharing Meeting ‘ਚ ਸ਼ਾਨਦਾਰ ਪ੍ਰਦਰਸ਼ਨ ਦੀ ਮਾਨਤਾ Leave a Comment / Ropar News / By Dishant Mehta