Home - Ropar News - ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ ਕੱਲ ਸ਼ਾਮ ਕੇਵਲ ਨੰਗਲ ਵਿਖੇ ਵੱਜਣਗੇ Sirens ਅਤੇ ਰਾਤ 8 ਤੋਂ 8:10 ਤੱਕ ਹੋਵੇਗਾ blackout- ਡਿਪਟੀ ਕਮਿਸ਼ਨਰ Leave a Comment / By Dishant Mehta / May 6, 2025 Sirens will sound only in Nangal tomorrow evening and there will be a blackout from 8 to 8:10 pm – Deputy Commissioner ਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ ਇਹ ਇੱਕ ਅਭਿਆਸ ਹੈ, ਡਰਨ ਦੀ ਜਰੂਰਤ ਨਹੀਂ – ਵਰਜੀਤ ਵਾਲੀਆ ਨੰਗਲ 06 ਮਈ: ਵਰਜੀਤ ਵਾਲੀਆ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਮੱਦੇਨਜ਼ਰ 7 ਮਈ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕੱਲ ਰਾਤ 8 ਵਜੇ ਤੋਂ 8:10 ਸਾਇਰਨ ਵੱਜੇਗਾ, ਜੋ ਹਵਾਈ ਹਮਲੇ ਦੀ ਸੂਚਨਾ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਵੇਰੇ 11 ਵਜੇ ਬੀ ਬੀ ਐਮ ਬੀ ਦੇ ਹੋਸਟਲ ਵਿੱਚ ਵੀ ਅਭਿਆਸ ਹੋਵੇਗਾ। ਉਨ੍ਹਾਂ ਕਿਹਾ ਕਿ ਕੱਲ ਜਾਂ ਉਸ ਤੋਂ ਬਾਅਦ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜਮੀਨ ਜਾਂ ਜਮੀਨ ਦੋਜ ਬੰਕਰ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰੱਖਤ ਦੇ ਹੇਠਾਂ ਜਾਂ ਖੁੱਲੇ ਦੇ ਵਿੱਚ ਲੰਮੇ ਪੈ ਜਾਣ। ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ। ਇਸੇ ਦੌਰਾਨ ਉਹ ਆਪਣੀ ਗੈਸ ਅਤੇ ਬਿਜਲੀ ਦੇ ਕਨੈਕਸ਼ਨ ਬੰਦ ਕਰਨ ਅਤੇ ਆਪਣੀ ਲੋੜ ਅਨੁਸਾਰ ਪੀਣ ਵਾਲਾ ਪਾਣੀ ਤੇ ਭੋਜਨ ਸਟੋਰ ਰੱਖਣ। ਉਨਾਂ ਕਿਹਾ ਕਿ ਇਸ ਸਮੇਂ ਦੌਰਾਨ ਸੜਕ ਉੱਤੇ ਚੱਲਦੇ ਰਾਹਗੀਰ ਜਾਂ ਗੱਡੀਆਂ ਐਮਰਜੈਂਸੀ ਵਹੀਕਲ ਜਿੰਨਾ ਵਿੱਚ ਅੱਗ ਬੁਝਾਊ ਗੱਡੀਆਂ ਜਾਂ ਐਂਬੂਲੈਂਸ ਹੋ ਸਕਦੀਆਂ ਹਨ ਨੂੰ ਤੁਰੰਤ ਰਸਤਾ ਦੇਣ। ਉਨ੍ਹਾਂ ਨੇ ਦੱਸਿਆ ਕਿ ਇਹ ਸਿਵਲ ਡਿਫੈਂਸ ਵੱਲੋਂ ਅਭਿਆਸ ਲਈ ਵਜਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਫੰਕਸ਼ਨਲਟੀ ਅਤੇ ਸਾਊਂਡ ਚੈੱਕ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਜਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੱਲ ਰਾਤ 8 ਵਜੇ ਸਾਈਰਨ ਵਜਾ ਕੇ ਇਸੇ ਤਰ੍ਹਾਂ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ। ਬਲੈਕ ਆਊਟ ਦੌਰਾਨ ਸਾਰੇ ਸ਼ਹਿਰ ਦੀ ਲਾਈਟ 10 ਮਿੰਟ ਲਈ ਬੰਦ ਕਰ ਦਿੱਤੀ ਜਾਵੇਗੀ ਅਤੇ ਸ਼ਹਿਰ ਦੀ ਜਨਤਾ ਨੂੰ ਵੀ ਇਹ ਅਪੀਲ ਹੈ ਕਿ ਉਹ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖਣ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਜੋ ਲਾਈਟ ਹਨੇਰਾ ਹੋਣ ਤੇ ਆਪਣੇ ਆਪ ਚਲਦੀ ਹੈ, ਨੂੰ ਵੀ ਇਸ ਸਮੇਂ ਦੌਰਾਨ ਬੰਦ ਕੀਤਾ ਜਾਵੇ, ਤਾਂ ਜੋ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਹਨੇਰਾ ਵਿਖਾਈ ਦੇਵੇ। ਇਸ ਸਮੇਂ ਦੌਰਾਨ ਜੇਕਰ ਕੋਈ ਸੜਕ ਉੱਤੇ ਗੱਡੀ ਜਾ ਰਹੀ ਹੈ ਤਾਂ ਉਹ ਉਸਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਤੋਂ ਹੇਠਾਂ ਲਾਹ ਕੇ ਕੱਚੇ ਸਥਾਨ ਉੱਤੇ ਰੋਕ ਲਵੇ। ਉਨ੍ਹਾਂ ਨੇ ਕਿਹਾ ਕਿ ਕੈਮਰਾ ਫਲੈਸ਼ ਜਾਂ ਮੋਬਾਇਲ ਟੋਰਚ ਦੀ ਵਰਤੋਂ ਵੀ ਨਾ ਕੀਤੀ ਜਾਵੇ ਅਤੇ ਇਹ ਇੱਕ ਰੈਗੂਲਰ ਅਭਿਆਸ ਹੈ, ਇਸ ਨਾਲ ਘਬਰਾਉਣ ਦੀ ਬਿਲਕੁੱਲ ਜਰੂਰਤ ਨਹੀ ਹੈ ਅਤੇ ਇਸ ਦੌਰਾਨ ਕਿਸੇ ਵੀ ਤਰਾਂ ਦੀਆਂ ਅਫਵਾਹਾ ਤੇ ਬਿਲਕੁੱਲ ਭਰੋਸਾ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ 8 ਵਜੇ ਪਹਿਲਾ ਸਾਈਰਨ ਵੱਜਣ ਨਾਲ ਬਲੈਕ ਆਊਟ ਹੋ ਜਾਵੇਗਾ ਜਿਸ ਦੀ ਸਮਾਂ ਸੀਮਾਂ ਕੁੱਲ 10 ਮਿੰਟ ਤਹਿ ਕੀਤੀ ਗਈ ਹੈ, ਦੂਜਾ ਸਾਈਰਨ 8 ਵੱਜ ਕੇ 10 ਮਿੰਟ ਤੇ ਵਜਾਇਆ ਜਾਵੇਗਾ ਅਤੇ ਬਲੈਕ ਆਊਟ ਖਤਮ ਹੋ ਜਾਵੇਗਾ। ਉਸ ਤੋ ਬਾਅਦ ਲੋਕ ਆਮ ਵਰਗੇ ਜੀਵਨ ਦੀ ਸੁਰੂਆਤ ਕਰ ਲੈਣਗੇ। District Ropar News Related Related Posts ਆਓ ਸਕੂਲ ਚੱਲੀਏ – 1 ਜੁਲਾਈ 2025: ਪ੍ਰੇਮ ਕੁਮਾਰ ਮਿੱਤਲ Leave a Comment / Ropar News / By Dishant Mehta ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta Jawahar Navodaya Vidyalaya Sandhuan ‘ਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ Leave a Comment / Ropar News / By Dishant Mehta ਸੋਸ਼ਲ ਮੀਡੀਆ ਤੋਂ ਰੁਜ਼ਗਾਰ Employment from social media Leave a Comment / Poems & Article, Ropar News / By Dishant Mehta Placement camp: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Leave a Comment / Ropar News / By Dishant Mehta IMD ਵੱਲੋਂ Rain alert: ਪੰਜਾਬ ‘ਚ ਵੀ ਛਾਏ ਮੌਨਸੂਨ ਦੇ ਬੱਦਲ! I Leave a Comment / Ropar News / By Dishant Mehta Drugs ਛੱਡਣ ਦੇ ਇੱਛੁਕ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਦੀ ਮੁਫ਼ਤ ਸਹੂਲਤ Leave a Comment / Ropar News / By Dishant Mehta SC Commission Punjab ਦੇ ਚੇਅਰਮੈਨ ਵੱਲੋਂ ਰੋਪੜ ਦਾ ਦੌਰਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ Leave a Comment / Ropar News / By Dishant Mehta International Yoga Day: ਸਿਹਤ ਅਤੇ ਸਮਾਜ ਦੀ ਸੰਭਾਲ ਦਾ ਸੁਨੇਹਾ Leave a Comment / Poems & Article, Ropar News / By Dishant Mehta Intonational Yoga Day ਮੌਕੇ DEO ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੰਦੇਸ਼ Leave a Comment / Ropar News / By Dishant Mehta 26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ Leave a Comment / Ropar News / By Dishant Mehta Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta 21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta
ਸਰਕਾਰੀ ਕਾਲਜ ਰੋਪੜ ਵਿਖੇ International Anti-Drug Day ਮਨਾਇਆ Leave a Comment / Ropar News / By Dishant Mehta
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Placement camp ਅੱਜ Leave a Comment / Ropar News / By Dishant Mehta
Jawahar Navodaya Vidyalaya Sandhuan ‘ਚ ਵਿੱਦਿਅਕ ਵਰ੍ਹੇ 2026-27 ਲਈ ਜਮਾਤ ਛੇਵੀਂ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ-ਡਿਪਟੀ ਕਮਿਸ਼ਨਰ Leave a Comment / Ropar News / By Dishant Mehta
ਸੋਸ਼ਲ ਮੀਡੀਆ ਤੋਂ ਰੁਜ਼ਗਾਰ Employment from social media Leave a Comment / Poems & Article, Ropar News / By Dishant Mehta
Placement camp: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ Leave a Comment / Ropar News / By Dishant Mehta
IMD ਵੱਲੋਂ Rain alert: ਪੰਜਾਬ ‘ਚ ਵੀ ਛਾਏ ਮੌਨਸੂਨ ਦੇ ਬੱਦਲ! I Leave a Comment / Ropar News / By Dishant Mehta
Drugs ਛੱਡਣ ਦੇ ਇੱਛੁਕ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਦੀ ਮੁਫ਼ਤ ਸਹੂਲਤ Leave a Comment / Ropar News / By Dishant Mehta
SC Commission Punjab ਦੇ ਚੇਅਰਮੈਨ ਵੱਲੋਂ ਰੋਪੜ ਦਾ ਦੌਰਾ, ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ Leave a Comment / Ropar News / By Dishant Mehta
International Yoga Day: ਸਿਹਤ ਅਤੇ ਸਮਾਜ ਦੀ ਸੰਭਾਲ ਦਾ ਸੁਨੇਹਾ Leave a Comment / Poems & Article, Ropar News / By Dishant Mehta
Intonational Yoga Day ਮੌਕੇ DEO ਰੂਪਨਗਰ ਪ੍ਰੇਮ ਕੁਮਾਰ ਮਿੱਤਲ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਸੰਦੇਸ਼ Leave a Comment / Ropar News / By Dishant Mehta
26ਵੀਂ Ropar Rifle Shooting Championship ਸ਼ਾਨੋ ਸ਼ੌਕਤ ਨਾਲ ਹੋਈ ਸਮਾਪਤ Leave a Comment / Ropar News / By Dishant Mehta
Harjot Singh Bains ਨੇ ਸ੍ਰੀ ਅਨੰਦਪੁਰ ਸਾਹਿਬ ਦੇ 360ਵੇਂ ਸਥਾਪਨਾ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਦਿੱਤੀ ਵਧਾਈ Leave a Comment / Ropar News / By Dishant Mehta
21 June ਨੂੰ International Yoga Day ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ Leave a Comment / Ropar News / By Dishant Mehta
Father’s Day Special – ਪਿਉ ਹੁੰਦਾ ਬੋਹੜ ਦੀ ਛਾਂ ਵਰਗਾ Leave a Comment / Poems & Article, Ropar News / By Dishant Mehta
ਸਰਕਾਰੀ ਪਾਲੀਟੈਕਨਿਕ ਕਾਲਜ ਰੂਪਨਗਰ ਵੱਲੋਂ ਦਾਖ਼ਲੇ ਸ਼ੁਰੂ Leave a Comment / Download, Ropar News / By Dishant Mehta