Nojwan Sahitya Sabha Reg Morinda organized an event at Khabra

ਨੌਜਵਾਨ ਸਾਹਿਤ ਸਭਾ ਰਜਿ ਮੋਰਿੰਡਾ ਵੱਲੋਂ ਪੇਂਡੂ ਖੇਤਰ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਚਿਣਗ ਲਾਉਣ ਲਈ ਪਿੰਡ ਖਾਬੜਾ ਵਿੱਚ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਰਸੂਲਪੁਰ ਦੀ ਪ੍ਰਧਾਨਗੀ ਹੇਠ ਅਤੇ ਪ੍ਰਬੰਧਕ ਗੁਰਪਾਲ ਸਿੰਘ ਖਾਬੜਾ ਦੀ ਦੇਖ ਰੇਖ ਹੇਠ 41 ਬੱਚਿਆਂ ਦੇ ਮੁਕਾਬਲੇ ਹੋਏ । ਜੇਤੂ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਵਿੱਚ ਸੁਖਵੀਰ ਸਿੰਘ ਸਪੁੱਤਰ ਬਲਵਿੰਦਰ ਸਿੰਘ, ਰਿਹਾਨਾ ਸਪੁੱਤਰੀ ਸਲੀਮ, ਸ਼ਗੁਨਪ੍ਰੀਤ ਕੌਰ ਸਪੁੱਤਰੀ ਗੁਰਪ੍ਰੀਤ ਸਿੰਘ, ਬਲਜੀਤ ਕੌਰ ਸਪੁੱਤਰੀ ਦਵਿੰਦਰ ਸਿੰਘ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਪ੍ਰਸਿੱਧ ਸਾਹਿਤਕਾਰ ਅਤੇ ਰਿਟਾਇਰਡ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਸੁੱਚਾ ਸਿੰਘ ਮਸਤਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸ਼ਾਲ, ਸਨਮਾਨ ਚਿੰਨ੍ਹ ਅਤੇ ਨਗਦ ਰਾਸ਼ੀ ਦਿੱਤੀ ਗਈ। ਉਨ੍ਹਾਂ ਨੇ ਆਪਣੇ ਵਿਚਾਰ ਵੀ ਰੱਖੇ ।ਸਮਾਗਮ ਵਿੱਚ ਬੀਬੀਆਂ ਦੇ ਮੁਕਾਬਲੇ ਵੀ ਕਰਵਾਏ ਗਏ , ਜਿਸ ਵਿੱਚ ਰਣਜੀਤ ਕੌਰ ਸੁਪਤਨੀ ਗੁਰਮੀਤ ਸਿੰਘ ਪ੍ਰਧਾਨ ਸੁਖਮਨੀ ਸਾਹਿਬ ਸੁਸਾਇਟੀ, ਮੋਹਨਜੀਤ ਕੌਰ ਸੁਪਤਨੀ ਮਨਪ੍ਰੀਤ ਸਿੰਘ ਅਤੇ ਜਤਿੰਦਰ ਕੌਰ ਸੁਪਤਨੀ ਸੁਖਚੈਨ ਸਿੰਘ ਜੇਤੂ ਰਹੇ। ਸੁਖਮਨ ਜੋਤ ਕੌਰ, ਹਸਨਦੀਪ ਕੌਰ, ਅੰਮ੍ਰਿਤ ਕੌਰ, ਈਸ਼ਾਨ ਸਿੰਘ,ਰਾਜਵੀਰ ਕੌਰ, ਮਨਕੀਰਤ ਕੌਰ, ਪ੍ਰਭਨੂਰ ਕੌਰ, ਸਿਮਰਜੋਤ ਕੌਰ, ਹਰ ਜਾਪ ਸਿੰਘ, ਅਨਮੋਲ ਪ੍ਰੀਤ ਸਿੰਘ, ਤਾਜਪ੍ਰੀਤ ਸਿੰਘ, ਹਰਸ਼ਵੀਰ ਸਿੰਘ, ਜਸਕਰਨ ਸਿੰਘ, ਗੁਰਕੀਰਤ ਸਿੰਘ, ਗੁਰਸਹਿਜ ਸਿੰਘ, ਜਪਨੀਤ ਕੌਰ, ਦਿਲਰੀਤ ਕੌਰ, ਸਮਰਪ੍ਰੀਤ ਸਿੰਘ, ਜਪਨੀਤ ਕੌਰ, ਸੁਖਮਨ ਸਿੰਘ, ਹਰਨੂਰ ਸਿੰਘ, ਮੰਨਤ ਦੀਪ ਸਿੰਘ, ਜਗਦੀਪ ਕੌਰ, ਮਨਿੰਦਰ ਕੌਰ, ਬਲਜੀਤ ਕੌਰ, ਸਿਮਰਨਜੀਤ ਕੌਰ, ਤਰਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਹਰਗੁਣ ਸਿੰਘ, ਜਪ ਮਨ ਸਿੰਘ, ਅਰਮਾਨਦੀਪ ਸਿੰਘ, ਜਸਮਨ ਜੋਤ ਸਿੰਘ, ਰਜਵੰਤ ਕੌਰ, ਪ੍ਰਭਲੀਨ ਕੌਰ, ਮਨਰਾਜ ਸਿੰਘ, ਗੁਰਕੀਰਤ ਕੌਰ, ਕੀਰਤ ਸਿੰਘ, ਨੰਦਨੀ ਕੁਮਾਰੀ ਅਤੇ ਸਾਹਿਬ ਜੋਤ ਸਿੰਘ ਨੇ ਵੀ ਰਚਨਾਵਾਂ ਸੁਣਾਈਆਂ ।

ਸਮਾਗਮ ਨੂੰ ਪ੍ਰਸਿੱਧ ਸਾਹਿਤਕਾਰ ਸਰੂਪ ਸਿਆਲਵੀ ਨੇ ਵੀ ਸੰਬੋਧਨ ਕੀਤਾ। ਮੇਜਰ ਸਿੰਘ ਬਾੜਾ ਸਲੌਰਾ ਨੇ ਵੀ ਗੀਤ ਕਿਹਾ । ਸਮਾਗਮ ਵਿੱਚ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਗੁਰਚਰਨ ਕੌਰ, ਸ. ਗੁਰਨੇਕ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਕੁਲਵੀਰ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਮਨਦੀਪ ਕੌਰ, ਰਜੀਆ, ਨਿਕੀਤਾ, ਹਰਦੀਪ ਕੌਰ, ਮਨਰੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਅਮਰਜੀਤ ਕੌਰ, ਰਨਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਜਤਿੰਦਰ ਕੌਰ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਰਾਬਿੰਦਰ ਸਿੰਘ ਰੱਬੀ ਨੇ ਕੀਤਾ ।

















