
ਰੋਪੜ : ਸਟੈਂਡਰਡ ਕਲੱਬ ਵੱਲੋਂ ਸਕੂਲ ਆਫ ਐਮੀਨੈਂਸ, ਰੋਪੜ ਸਟੈਂਡਰਡ ਰਾਈਟਿੰਗ ਮੁਕਾਬਲੇ ਦਾ ਆਯੋਜਨ।


ਕਲੱਬ ਮੈਂਟਰ ਸ਼੍ਰੀਮਤੀ ਜਯੋਤੀ ਬਾਲਾ ਵੱਲੋਂ ਵਿਦਿਆਰਥੀਆਂ ਨੂੰ ਸਟੈਂਡਰਡ ਕਲੱਬ ਬਣਾਉਣ ਦੇ ਉਦੇਸ਼ਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਪੈਕੇਜ਼ਡ ਡਰਿੰਕਿੰਗ ਵਾਟਰ ਸੰਬੰਧੀ ਸਟੈਂਡਰਡ ਵਿਸ਼ੇ ਤੇ ਲੇਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਦੇ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਬੀ. ਆਈ. ਐਸ. ਵੱਲੋ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਰਿਸੋਰਸ ਪਰਸਨ ਫ਼ੌਰਨ ਚੰਦ ਵੱਲੋਂ ਵਿਦਿਆਰਥੀਆਂ ਨੂੰ ਮਾਨਕ ਬਿਊਰੋ ਵੱਲੋਂ ਨਿਰਧਾਰਿਤ ਮਾਨਕਾ ਦੀ ਰੋਜ਼ਾਨਾ ਜੀਵਨ ਵਿੱਚ ਮਹੱਤਤਾ ਅਤੇ ਬੀ.ਆਈ.ਐਸ. ਕੇਅਰ ਐਪ, ਆਈ.ਐਸ.ਆਈ ਮਾਰਕ, ਆਰ.ਮਾਰਕ, ਆਰ ਨੰਬਰ, ਹਾਲਮਾਰਕ ਅਤੇ ਬਿਊਰੋ ਆਫ ਇੰਡੀਅਨ ਸਟੈਂਡਰਡ ਸੰਬੰਧੀ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ। ਇਸ ਮੌਕੇ ਆਯੋਜਿਤ ਕੀਤੇ ਸਟੈਂਡਰਡ ਰਾਈਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ 2500 ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।