No stone will be left unturned to make training center Katli, Rupnagar world class: Himanshu Jain

ਕੈਕਿੰਗ, ਕੈਨੋਇੰਗ ਤੇ ਰੋਇੰਗ ਸਿਖਲਾਈ ਕੇਂਦਰ ਕਟਲੀ ਨੂੰ ਖਿਡਾਰੀਆਂ ਲਈ ਹੋਰ ਵਿਕਸਿਤ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ

ਰੂਪਨਗਰ, 7 ਅਕਤੂਬਰ: ਕੈਕਿੰਗ, ਕੈਨੋਇੰਗ ਤੇ ਰੋਇੰਗ ਸਿਖਲਾਈ ਕੇਂਦਰ ਰੂਪਨਗਰ ਵਿਖੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਆਪਣੇ ਆਪ ਵਿਚ ਇਸ ਵਿਲੱਖਣ ਤੇ ਕੁਦਰਤੀ ਸੁੰਦਰਤਾ ਵਾਲੇ ਕੇਂਦਰ ਨੂੰ ਜਲਦ ਖਿਡਾਰੀਆਂ ਲਈ ਹੋਰ ਵਿਕਸਿਤ ਕੀਤਾ ਜਾਵੇਗਾ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਕੈਕਿੰਗ ਕੈਨੋਇੰਗ ਤੇ ਰੋਇੰਗ ਕੋਚਿੰਗ ਸੈਂਟਰ ਰੂਪਨਗਰ ਦਾ ਦੌਰਾ ਕਰਦਿਆਂ ਕੀਤਾ।
Kayaking canoeing and rowing training center Katli will be further developed for sportsmen Deputy Commissioner 2
ਇਸ ਮੌਕੇ ਉਨ੍ਹਾਂ ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਤੋਂ ਸਿਖਲਾਈ ਕੇਂਦਰ ਦਾ ਵਿਕਾਸ ਕਰਨ ਲਈ ਕਾਰਜਾਂ ਦੀ ਤਜਵੀਜ਼ ਬਣਾ ਕੇ ਸਾਂਝੀ ਕਰਨ ਲਈ ਕਿਹਾ ਅਤੇ ਪੰਜਾਬ ਸਰਕਾਰ ਨੂੰ ਪਹਿਲਾ ਭੇਜੀਆਂ ਗਈਆਂ ਤਜਵੀਜ਼ਾਂ ਦੇ ਵੇਰਵੇ ਦੀ ਜਾਣਕਾਰੀ ਵੀ ਪੇਸ਼ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਕਿਹਾ ਕਿ ਸਿਖਲਾਈ ਕੇਂਧਰ ਵਿਖੇ ਕਿਸ਼ਤੀਆਂ ਦੇ ਰੱਖ-ਰਖਾਅ ਲਈ ਸ਼ੈੱਡ ਬਨਾਉਣ ਲਈ ਤਜਵੀਜ਼ ਭੇਜੀ ਜਾਵੇ ਅਤੇ ਮਨਰੇਗਾ ਤਹਿਤ ਸੈਂਟਰ ਦੇ ਆਲੇ ਦੁਆਲੇ ਇਲਾਕੇ ਨੂੰ ਸਾਫ ਸੁਥਰਾ ਕਰਕੇ ਕਿਸੇ ਵਰਤੋਂ ਵਿਚ ਲਿਆਂਦਾ ਜਾਵੇਗਾ ਤਾਂ ਜੋ ਖਿਡਾਰੀਆਂ ਨੂੰ ਵਧੀਆ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਸ ਕੇਂਦਰ ਨੂੰ ਵਿਸ਼ਵ ਪੱਧਰ ਉਤੇ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਜਦਕਿ ਇਹ ਥਾਂ ਕੁਦਰਤੀ ਪੱਖੋਂ ਵੀ ਪਾਣੀ ਦੀ ਖੇਡਾਂ ਲਈ ਬਹੁਤ ਅਨੁਕੂਲ ਹੈ ਜਿਸ ਕਰਕੇ ਇਥੇ ਵੱਡੇ ਪੱਧਰ ਉਤੇ ਹੋਰ ਅੰਤਰਰਾਸ਼ਟਰੀ ਖਿਡਾਰੀ ਬਣਾਏ ਜਾ ਸਕਦੇ ਹਨ।
Kayaking canoeing and rowing training center Katli will be further developed for sportsmen Deputy Commissioner
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਕਿੰਗ, ਕੈਨੋਇੰਗ ਤੇ ਰੋਇੰਗ ਸਿਖਲਾਈ ਕੇਂਦਰ ਵਿਖੇ ਦੂਰ ਦੁਰਾਡੇ ਦੇ ਖਿਡਾਰੀਆਂ ਲਈ ਨੇੜੇ ਦੀ ਸਥਿਤ ਨਸ਼ਾ ਛਡਾਊ ਕੇਂਦਰ ਦੀ ਖਾਲੀ ਪਈ ਇਮਾਰਤ ਨੂੰ ਹੌਸਟਲ ਲਈ ਰੂਪਾਂਤਰਣ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ ਤਾਂ ਖਿਡਾਰੀਆਂ ਦਾ ਆਉਣ ਜਾਣ ਵਿਚ ਸਮਾਂ ਖਰਾਬ ਨਾ ਹੋਵੇ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਸੁੰਦਰੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਪੱਧਰ ਉਤੇ ਸਹਿਯੋਗ ਦਿੱਤਾ ਜਾਵੇਗਾ ਜਿਸ ਸਦਕਾ ਸੂਬੇ ਦੇ ਖਿਡਾਰੀ ਵਿਸ਼ਵ ਪੱਧਰ ਉਤੇ ਦੇਸ਼ ਦਾ ਨਾਮ ਹੋਰ ਉੱਚਾ ਕਰਨਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੋਚ ਗੁਰਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਵਿਚ ਹੀ ਬੱਚਿਆਂ ਸਮੇਤ ਨੌਜਵਾਨਾਂ ਦਾ ਰੁਝਾਨ ਕੈਕਿੰਗ, ਕੈਨੋਇੰਗ ਤੇ ਰੋਇੰਗ ਪ੍ਰਤੀ ਵਧਿਆ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਖੇਡ ਨੂੰ ਹੋਰ ਵਿਕਸਿਤ ਕਰਨ ਲਈ ਸਿਖਲਾਈ ਕੇਂਦਰ ਕਟਲੀ ਵਿਖੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
No stone will be left unturned to make training center Katli, Rupnagar world class: Himanshu Jain

Leave a Comment

Your email address will not be published. Required fields are marked *

Scroll to Top