ਸ੍ਰੀ ਚਮਕੌਰ ਸਾਹਿਬ, 06 ਅਕਤੂਬਰ: ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਸ.ਅਮਰੀਕ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਪਹਿਲੀ ਚੋਣ ਰਿਹਰਸਲ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਵਿਖੇ ਹੋਈ।
ਇਸ ਰਿਹਰਸਲ ਵਿੱਚ ਮਾਸਟਰ ਟਰੇਨਰ ਰਾਬਿੰਦਰ ਸਿੰਘ ਰੱਬੀ ਨੇ ਸਮੂਹ ਚੋਣ ਅਮਲੇ ਨੂੰ ਪੰਚਾਇਤੀ ਚੋਣਾਂ ਨਾਲ਼ ਸੰਬੰਧਿਤ ਹਰ ਨੁਕਤੇ ਬਾਬਤ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਬੂਥਾਂ ਦੀ ਤਿਆਰੀ, ਸਮਾਨ ਲੈਣ ਵੇਲੇ ਧਿਆਨ ਰੱਖਣ ਯੋਗ ਗੱਲਾਂ, ਪੋਲਿੰਗ ਅਫ਼ਸਰਾਂ ਦੀਆਂ ਡਿਊਟੀਆਂ, ਪੋਲਿੰਗ ਏਜੰਟਾਂ ਦੇ ਕਾਰਜ ਅਤੇ ਵੋਟਾਂ ਦੀ ਗਿਣਤੀ ਬਾਰੇ ਹਰ ਗੱਲ ਬੜੀ ਤਫ਼ਸੀਲ ਨਾਲ਼ ਦੱਸੀ। ਇਸ ਤੋਂ ਇਲਾਵਾ ਉਨ੍ਹਾਂ ਵੋਟ ਬਕਸੇ ਨੂੰ ਖੋਲ੍ਹਣ ਅਤੇ ਸੀਲਬੰਦ ਕਰਨ ਬਾਰੇ ਵੀ ਚਾਨਣਾ ਪਾਇਆ। ਇਸ ਦੇ ਨਾਲ ਪੁੱਛੇ ਗਏ ਨੁਕਤਿਆਂ ਨੂੰ ਵੀ ਸਾਫ ਕੀਤਾ।
ਉੱਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਾਰੀ ਟੀਮ ਪੂਰੀ ਤਨਦੇਹੀ ਨਾਲ਼ ਕਾਰਜ ਕਰ ਰਹੀ ਹੈ। ਸਾਰਾ ਚੋਣ ਅਮਲਾ ਰਲ਼ ਮਿਲ ਕੇ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹੇ।
ਇਸ ਮੌਕੇ ਨਾਇਬ ਤਹਿਸੀਲਦਾਰ ਹਿਮਾਂਸ਼ੂ ਗਰਗ, ਸੁਪਰਡੈਂਟ ਜਸਵੀਰ ਕੁਮਾਰ, ਮਾਸਟਰ ਟਰੇਨਰ ਦਵਿੰਦਰ ਸਿੰਘ ਲੁਠੇੜੀ, ਸਰਬਜੀਤ ਸਿੰਘ ਬਸੀ ਗੁੱਜਰਾਂ, ਮਨਦੀਪ ਸਿੰਘ ਸ੍ਰੀ ਚਮਕੌਰ ਸਾਹਿਬ, ਦਵਿੰਦਰਪਾਲ ਸਿੰਘ ਲੁਠੇੜੀ, ਗੁਰਜੀਤ ਸਿੰਘ ਮਕੜੌਨਾ, ਚੋਣ ਕਲਰਕ ਰੁਪਿੰਦਰ ਸਿੰਘ, ਜਗਜੋਤ ਸਿੰਘ, ਪ੍ਰਿੰ. ਬਲਵੰਤ ਸਿੰਘ ਮਕੜੌਨਾ ਕਲਾਂ ਅਤੇ ਪ੍ਰਿੰ ਗੁਰਨਾਮ ਸਿੰਘ ਭੱਲੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਚੋਣ ਅਮਲਾ ਮੌਜੂਦ ਸੀ।