ਅੱਠਵੀਂ ਅਤੇ ਬਾਰਵੀਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ।

Government Senior Secondary School Jhaliyan Kalan's 8th and 12th results have been excellent.
Government Senior Secondary School Jhaliyan Kalan’s 8th and 12th results have been excellent.

ਰੂਪਨਗਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦਾ ਅੱਠਵੀਂ ਅਤੇ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਅੱਜ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਕੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਸਾਇੰਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਰਿਟਾਇਰਡ ਫਿਜਿਕਸ ਲੈਕਚਰਾਰ ਸਰਦਾਰ ਪਰਵਿੰਦਰ ਸਿੰਘ ਜੀ ਨੇ ਟਰਾਫ਼ੀ ਅਤੇ 5100/- ਰੁਪਏ ਦੇ ਕੇ ਸਨਮਾਨਿਤ ਕੀਤਾ। ਇਸਦੇ ਨਾਲ ਨਾਲ ਪ੍ਰਿੰਸੀਪਲ ਸਰਦਾਰ ਰਾਜਿੰਦਰ ਸਿੰਘ ਜੀ ਨੇ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਸ਼ਦੀਪ ਕੌਰ ਨੂੰ ਟਰਾਫ਼ੀ ਅਤੇ 2100/- ਰੁਪਏ ਦੇ ਕੇ ਸਨਮਾਨਿਤ ਕੀਤਾ।
Government Senior Secondary School Jhaliyan Kalan's 8th and 12th results have been excellent.
ਇਸੇ ਤਰ੍ਹਾਂ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
Government Senior Secondary School Jhaliyan Kalan's 8th and 12th results have been excellent.
ਜਿਸ ਵਿੱਚ ਗੁਰਵਿੰਦਰ ਸਿੰਘ ਨੇ 467/500 (93.4%) ਅੰਕ ਲੈ ਕੇ ਦੂਜਾ ਸਥਾਨ ਅਤੇ ਦਮਨਪ੍ਰੀਤ ਕੌਰ ਅਤੇ ਵਿਸ਼ਾਲਦੀਪ ਨੇ 466/500 (93.2%) ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਮੰਚ ਸੰਚਾਲਨ ਸਰਦਾਰ ਅਵਤਾਰ ਸਿੰਘ ਧਨੋਆ ਨੇ ਬਾਖ਼ੂਬੀ ਨਿਭਾਇਆ।
IMG 20240502 WA0034 IMG 20240502 WA0035 IMG 20240502 WA0037 1 IMG 20240502 WA0027 IMG 20240502 WA0031
ਇਸੇ ਤਰ੍ਹਾਂ ਅੱਠਵੀਂ ਜਮਾਤ ਵਿਚ ਸਿਮਰਨਜੀਤ ਕੌਰ ਨੇ 579/600 (96.5%) ਅੰਕ ਲੈ ਕੇ ਪਹਿਲਾ ਸਥਾਨ, ਮਨਵੀਰ ਸਿੰਘ ਨੇ 569/600(94.83%) ਅੰਕ ਲੈ ਕੇ ਦੂਜਾ ਸਥਾਨ ਅਤੇ ਜਸ਼ਨਪ੍ਰੀਤ ਕੌਰ ਨੇ 568/600(93.67%) ਅੰਕ ਲੈ ਕੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਸਾਹਿਬ ਨੇ ਅਗਲੇ ਸਾਲ ਤੋਂ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਲਈ 5100/- ਰੁਪਏ ਨਕਦ ਇਨਾਮ ਦੀ ਘੋਸ਼ਣਾ ਕੀਤੀ। ਇਸਨੂੰ ਵੇਖਦੇ ਹੋਏ ਸਰਦਾਰ ਨਰਿੰਦਰ ਸਿੰਘ ਸਟੇਟ ਐਵਾਰਡੀ ਨੇ ਅਗਲੇ ਸਾਲ ਦਸਵੀਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਲਈ 2100/- ਰੁਪਏ ਨਕਦ ਇਨਾਮ ਦੀ ਘੋਸ਼ਣਾ ਕੀਤੀ। ਇਸ ਸਮਾਰੋਹ ਮੌਕੇ ਵਿਦਿਆਰਥੀਆਂ ਦੇ ਮਾਪੇ, ਸਕੂਲ ਦਾ ਸਮੁੱਚਾ ਸਟਾਫ਼ ਜਿਸ ਵਿੱਚ ਲੈਕ: ਪੁਸ਼ਪਿੰਦਰ ਗਰੇਵਾਲ, ਲੈਕ: ਮਨਜੀਤ ਕੌਰ, ਲੈਕ: ਵਰਿੰਦਰ ਕੁਮਾਰ, ਲੈਕ: ਗੁਰਚਰਨ ਸਿੰਘ, ਸ਼੍ਰੀਮਤੀ ਹਰਜਿੰਦਰ ਕੌਰ, ਸ਼੍ਰੀਮਤੀ ਸਰਬਜੀਤ, ਸ਼੍ਰੀਮਤੀ ਹਰਿੰਦਰ ਕੌਰ, ਸ਼੍ਰੀਮਤੀ ਜਸਪ੍ਰੀਤ ਕੌਰ, ਸ਼੍ਰੀਮਤੀ ਅਮਨਦੀਪ ਕੌਰ ਭੇਲਾ, ਸ਼੍ਰੀਮਤੀ ਸ਼ੀਤਲ ਚਾਵਲਾ, ਸ ਜਗਦੀਪ ਸਿੰਘ, ਸ਼੍ਰੀਮਤੀ ਅਨੂੰ, ਸ ਗਗਨਦੀਪ ਸਿੰਘ, ਸ ਤੇਜਿੰਦਰ ਸਿੰਘ ਅਤੇ ਸ ਸੁਲੱਖਣ ਸਿੰਘ ਹਾਜ਼ਰ ਸਨ।

Leave a Comment

Your email address will not be published. Required fields are marked *

Scroll to Top