ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਨੇ ਸਰਕਾਰੀ ਸਕੂਲੀ ਬੱਸਾਂ ਦਾ ਕੀਤਾ ਨਿਰੀਖਣ

District Education Officer Rupnagar inspected government school buses
District Education Officer Rupnagar inspected government school buses
ਨੰਗਲ, 05 ਦਸੰਬਰ: ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸਹੂਲਤ ਪ੍ਰਦਾਨ ਕਰਨ ਦੀ ਸਕੀਮ ਤਹਿਤ ਜ਼ਿਲ੍ਹਾ ਪੱਧਰੀ ਨਿਰੀਖਣ ਕਮੇਟੀ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਅਤੇ ਸਕੂਲ ਆਫ਼ ਐਮਿਨੇਂਸ ਨੰਗਲ ਦਾ ਅਚਨਚੇਤ ਦੌਰਾ ਕਰਕੇ ਬੱਸਾਂ ਦਾ ਨਿਰੀਖਣ ਕੀਤਾ ਗਿਆ। ਮੌਕੇ ਤੇ ਬੱਸ ਮਾਲਕਾਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।
District Education Officer Rupnagar inspected government school buses District Education Officer Rupnagar inspected government school buses
ਸਮੁੱਚੀ ਟੀਮ ਨੇ ਸਕੂਲ ਆਫ਼ ਐਮੀਨੈਂਸ ਨੰਗਲ ਦਾ ਦੌਰਾ ਵੀ ਕੀਤਾ। ਟਰੈਫਿਕ ਇੰਚਾਰਜ ਨੇ ਵਿਦਿਆਰਥੀਆਂ ਨਾਲ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ।
District Education Officer Rupnagar inspected government school buses
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਪੀ.ਐਮ. ਸ਼੍ਰੀ ਸਕੀਮ ਬਾਰੇ ਵੀ ਫੀਡਬੈਕ ਪ੍ਰਾਪਤ ਕੀਤੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਰੂਪਨਗਰ ਸ੍ਰੀ ਸੰਜੀਵ ਗੌਤਮ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਰਿੰਦਰਪਾਲ ਸਿੰਘ, ਸ੍ਰੀ ਜਸਵੀਰ ਸਿੰਘ ਰੂਪਨਗਰ, ਆਰ.ਟੀ.ਓ ਰੂਪਨਗਰ, ਸ੍ਰੀ ਸੁਖਦੇਵ ਸਿੰਘ ਏ.ਐਸ.ਆਈ ਟਰੈਫ਼ਿਕ ਇੰਚਾਰਜ ਰੂਪਨਗਰ ਸਕੂਲ ਐਸ.ਐਮ.ਸੀ ਚੇਅਰਮੈਨ ਕ੍ਰਿਸ਼ਨਾ ਨੰਦ ਸ਼ਾਰਦਾ, ਪ੍ਰਿੰਸੀਪਲ ਸ਼੍ਰੀਮਤੀ ਵਿਜੇ ਬੰਗਲਾ, ਪ੍ਰਿੰਸੀਪਲ ਸ਼੍ਰੀਮਤੀ ਕਿਰਨ ਸ਼ਰਮਾ, ਸ਼੍ਰੀ ਰਾਮ ਕੁਮਾਰ ਪੁਰੀ, ਰਾਘਵਨ, ਲੈਕਚਰਾਰ ਸ਼ਸ਼ੀ ਅਟਵਾਲ, ਸ੍ਰੀਮਤੀ ਨੀਲੂ, ਕੈਂਪਸ ਮੈਨੇਜਰ ਸੁਧੀਰ ਕੁਮਾਰ, ਕੈਂਪਸ ਮੈਨੇਜਰ ਪ੍ਰੇਮ ਕੁਮਾਰ, ਅੰਕੁਸ਼ ਦਿਵੇਦੀ ਹਾਜ਼ਰ ਸਨ।

Ropar Google News 

Leave a Comment

Your email address will not be published. Required fields are marked *

Scroll to Top