ਸ੍ਰੀ ਚਮਕੌਰ ਸਾਹਿਬ 6 ਅਗਸਤ: ਸਿਹਤ ਵਿਭਾਗ ਵੱਲੋਂ ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਖੇ ਜਾਗਰੂਕ ਕੈਂਪ ਲਗਾਇਆ ਗਿਆ। ਇਸ ਮਾਨਵ ਹਿਤੈਸੀ ਕੈਂਪ ਵਿੱਚ ਕਾਉਂਸਲਰ ਨਿਰੰਜਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸਾਇੰਸ ਮਾਸਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਕਾਉਂਸਲਰ ਨਿਰੰਜਨ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਨਿੱਜੀ ਸਫਾਈ ਸਬੰਧੀ ਅਤੇ 30 ਬਿਮਾਰੀਆਂ ਜਿਸ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ, ਬਾਰੇ ਜਾਗਰੂਕ ਕੀਤਾ ਗਿਆ।
ਗੁਰਪ੍ਰੀਤ ਸਿੰਘ ਵੱਲੋਂ ਤਪਦਿਕ(ਟੀ.ਬੀ) ਰੋਗ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਮੁੱਖ ਅਧਿਆਪਕ ਸਰਬਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਕੇ ਸਨਮਾਨ ਚਿੰਨ੍ਹ ਭੇਟ ਕੀਤਾ।ਇਸ ਸਮੇਂ ਮਨਦੀਪ ਸਿੰਘ,ਸਰਬਜੀਤ ਕੌਰ,ਸੁਖਦੇਵ ਸਿੰਘ,ਕਮਲਜੀਤ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।